ਅਸੀਂ ਪਰਾਂ ਨਾਲ ਨਹੀਂ, ਹੌਸਲਿਆਂ ਨਾਲ ਉੱਡਦੇ ਹਾਂ : ਧਵਨ
Thursday, Jun 13, 2019 - 02:43 AM (IST)
ਨਵੀਂ ਦਿੱਲੀ— ਖਮੀ ਹੋਣ ਤੋਂ ਬਾਅਦ ਵਿਸ਼ਵ ਕੱਪ ਦੇ 3 ਮੈਚਾਂ ਤੋਂ ਬਾਹਰ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਇਕ ਪੋਸਟ ਜ਼ਰੀਏ ਸੰਕੇਤ ਦਿੱਤੇ ਹਨ ਕਿ ਉਸ ਦੇ ਲਈ ਟੂਰਨਾਮੈਂਟ ਅਜੇ ਖਤਮ ਨਹੀਂ ਹੋਇਆ ਹੈ, ਉਹ ਵਾਪਸੀ ਕੋਸ਼ਿਸ਼ 'ਚ ਹੈ।
ਖੱਬੇ ਹੱਥ ਦੇ ਅੰਗੂਠੇ 'ਤੇ ਸੱਟ ਕਾਰਨ ਧਵਨ ਭਾਰਤ ਦੇ ਅਗਲੇ 3 ਮੈਚਾਂ ਨਿਊਜ਼ੀਲੈਂਡ, ਪਾਕਿਸਤਾਨ ਅਤੇ ਅਫਗਾਨਿਸਤਾਨ ਖਿਲਾਫ ਨਹੀਂ ਖੇਡ ਸਕੇਗਾ। ਉਹ ਟੀਮ ਨਾਲ ਬਣਿਆ ਰਹੇਗਾ ਪਰ ਉਸ ਦੀ ਸੱਟ ਦੀ ਬਿਹਤਰੀ 'ਤੇ ਨਜ਼ਰ ਰੱਖੀ ਜਾਵੇਗੀ। ਇਸ 33 ਸਾਲਾ ਬੱਲੇਬਾਜ਼ ਨੇ ਟਵਿਟਰ 'ਤੇ ਉਰਦੂ ਸ਼ਾਇਰ ਰਾਹਤ ਇੰਦੌਰੀ ਦੀ ਲਾਈਨਾਂ ਜ਼ਰੀਏ ਆਪਣੇ ਇਰਾਦੇ ਜਤਾਏ ਹਨ। ਉਸ ਨੇ ਪੋਸਟ ਕੀਤਾ,''ਕਭੀ ਮਹਿਕ ਕੀ ਤਰ੍ਹਾਂ ਹਮ ਗੁਲੋਂ ਸੇ ਉਡਤੇ ਹੈਂ, ਕਭੀ ਧੂੰਏਂ ਕੀ ਤਰ੍ਹਾਂ ਹਮ ਪਰਵਤੋਂ ਸੇ ਉਡਤੇ ਹੈਂ, ਯਹ ਕੈਂਚੀਆਂ ਹਮੇਂ ਉਡਨੇ ਸੇ ਖਾਕ ਰੋਕੇਂਗੀ, ਕਿ ਹਮ ਪੈਰੋਂ ਸੇ ਨਹੀਂ, ਹੌਂਸਲੋਂ ਸੇ ਉਡਤੇ ਹੈਂ।''
ਸ਼ਿਖਰ ਦੇ ਕਵਰ ਦੇ ਤੌਰ 'ਤੇ ਇੰਗਲੈਂਡ ਜਾਵੇਗਾ ਪੰਤ, ਕਰਨਾ ਪਵੇਗਾ ਇੰਤਜ਼ਾਰ
ਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਜ਼ਖਮੀ ਓਪਨਰ ਸ਼ਿਖਰ ਧਵਨ ਦੇ ਕਵਰ ਦੇ ਤੌਰ 'ਤੇ ਭਾਰਤੀ ਵਿਸ਼ਵ ਕੱਪ ਟੀਮ ਨਾਲ ਜੁੜਨ ਲਈ ਇੰਗਲੈਂਡ ਜਾਵੇਗਾ ਪਰ 15 ਮੈਂਬਰੀ ਟੀਮ ਵਿਚ ਜਗ੍ਹਾ ਬਣਾਉਣ ਲਈ ਉਸ ਨੂੰ ਇੰਤਜ਼ਾਰ ਕਰਨਾ ਪਵੇਗਾ। ਭਾਰਤ ਨੇ ਵਿਸ਼ਵ ਕੱਪ ਵਿਚ ਆਪਣਾ ਤੀਸਰਾ ਮੈਚ ਨਾਟਿੰਘਮ ਵਿਚ ਨਿਊਜ਼ੀਲੈਂਡ ਨਾਲ ਖੇਡਣਾ ਹੈ। ਪੰਤ ਉਦੋਂ ਤੱਕ ਟੀਮ ਵਿਚ ਸ਼ਾਮਲ ਨਹੀਂ ਹੋ ਸਕੇਗਾ, ਜਦੋਂ ਤੱਕ ਟੀਮ ਮੈਨੇਜਮੈਂਟ ਸ਼ਿਖਰ ਨੂੰ ਵਿਸ਼ਵ ਕੱਪ 'ਚੋਂ ਬਾਹਰ ਕਰਨ ਦਾ ਐਲਾਨ ਨਹੀਂ ਕਰਦੀ।