ਵੈਸਟਇੰਡੀਜ਼ ਵਿਰੁੱਧ ਅਸੀਂ ਢਿੱਲ ਨਹੀਂ ਦੇ ਸਕਦੇ, ਗੇਂਦਬਾਜ਼ਾਂ ਨੂੰ ਹੋਣਾ ਪਵੇਗਾ ਆਕ੍ਰਾਮਕ: ਤਿਲਕ ਵਰਮਾ
Wednesday, Oct 14, 2026 - 02:31 PM (IST)
ਹੈਦਰਾਬਾਦ : ਭਾਰਤੀ ਟੀ-20 ਟੀਮ ਦੇ ਉਪ-ਕਪਤਾਨ ਤਿਲਕ ਵਰਮਾ ਨੇ ਵੈਸਟਇੰਡੀਜ਼ ਵਿਰੁੱਧ ਚੌਥੇ ਟੀ-20 ਮੈਚ ਤੋਂ ਪਹਿਲਾਂ ਕਿਹਾ ਹੈ ਕਿ ਟੀਮ ਢਿੱਲ ਨਹੀਂ ਵਰਤ ਸਕਦੀ ਅਤੇ ਭਾਰਤੀ ਗੇਂਦਬਾਜ਼ਾਂ ਨੂੰ ਸਿਰਫ਼ ਦੌੜਾਂ ਰੋਕਣ ਦੀ ਬਜਾਏ ਵਿਕਟਾਂ ਲੈਣ ਲਈ ਆਕ੍ਰਾਮਕ ਰੁੱਖ ਅਪਣਾਉਣਾ ਪਵੇਗਾ। 5 ਮੈਚਾਂ ਦੀ ਲੜੀ ਵਿੱਚ 2-1 ਨਾਲ ਅੱਗੇ ਚੱਲ ਰਹੀ ਭਾਰਤੀ ਟੀਮ ਕੋਲ ਬੁੱਧਵਾਰ ਨੂੰ ਆਪਣੇ ਘਰੇਲੂ ਮੈਦਾਨ ਹੈਦਰਾਬਾਦ ਵਿਖੇ ਮੈਚ ਜਿੱਤ ਕੇ ਲੜੀ 'ਤੇ ਕਬਜ਼ਾ ਕਰਨ ਦਾ ਸੁਨਹਿਰੀ ਮੌਕਾ ਹੈ।
ਤਿਲਕ ਨੇ ਚੇਤਾਵਨੀ ਦਿੱਤੀ ਕਿ ਵੈਸਟਇੰਡੀਜ਼ ਦੇ 11ਵੇਂ ਨੰਬਰ ਤੱਕ ਦੇ ਖਿਡਾਰੀ ਵੱਡੇ ਛੱਕੇ ਲਗਾਉਣ ਦੀ ਸਮਰੱਥਾ ਰੱਖਦੇ ਹਨ, ਜਿਵੇਂ ਕਿ ਉਨ੍ਹਾਂ ਨੇ ਦੂਜੇ ਟੀ-20 ਵਿੱਚ 249 ਦੌੜਾਂ ਦਾ ਟੀਚਾ ਹਾਸਲ ਕਰਕੇ ਦਿਖਾਇਆ ਸੀ। ਉਨ੍ਹਾਂ ਦੱਸਿਆ ਕਿ ਮੁੱਖ ਕੋਚ ਗੌਤਮ ਗੰਭੀਰ ਨੇ ਵੀ ਟੀਮ ਨੂੰ ਵਿਕਟਾਂ ਲੈਣ ਦੀ ਮਨੋਵ੍ਰਿਤੀ ਨਾਲ ਖੇਡਣ ਲਈ ਪ੍ਰੇਰਿਤ ਕੀਤਾ ਹੈ। ਆਪਣੀ ਬੱਲੇਬਾਜ਼ੀ ਬਾਰੇ ਤਿਲਕ ਨੇ ਕਿਹਾ ਕਿ ਹਾਲਾਂਕਿ ਉਨ੍ਹਾਂ ਨੂੰ ਨੰਬਰ 3 'ਤੇ ਖੇਡਣਾ ਪਸੰਦ ਹੈ, ਪਰ ਉਹ ਟੀਮ ਦੀ ਲੋੜ ਮੁਤਾਬਕ ਫਿਨਿਸ਼ਰ ਸਮੇਤ ਕਿਸੇ ਵੀ ਭੂਮਿਕਾ ਲਈ ਤਿਆਰ ਹਨ।
