IND vs WI: ਰਾਹੁਲ ਤੇ ਰੋਹਿਤ ਦੀਆਂ ਸ਼ਾਨਦਾਰ ਪਾਰੀਆਂ, ਵੈਸਟਇੰਡੀਜ਼ ਨੂੰ ਮਿਲਿਆ 352 ਦੌੜਾਂ ਦਾ ਟੀਚਾ
Saturday, Oct 03, 2026 - 06:17 PM (IST)
ਸਪੋਰਟਸ ਡੈਸਕ– ਭਾਰਤ ਤੇ ਵੈਸਟਇੰਡੀਜ਼ ਵਿਚਾਲੇ 3 ਮੈਚਾਂ ਦੀ ਵਨਡੇ ਸੀਰੀਜ਼ ਦਾ ਆਖਰੀ ਤੇ ਤੀਜਾ ਮੈਚ ਅੱਜ ਨਿਊ ਚੰਡੀਗੜ੍ਹ ਦੇ ਪੀਸੀਏ ਕ੍ਰਿਕਟ ਸਟੇਡੀਅਮ ਵਿਖੇ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਕੇਐੱਲ ਰਾਹੁਲ ਤੇ ਰੋਹਿਤ ਸ਼ਰਮਾ ਦੀਆਂ ਸ਼ਾਨਦਾਰ ਪਾਰੀਆਂ ਦੀ ਬਦੌਲਤ 50 ਓਵਰਾਂ 'ਚ 7 ਵਿਕਟਾਂ ਗੁਆ ਕੇ 351 ਦੌੜਾਂ ਬਣਾਈਆਂ ਤੇ ਵੈਸਟਇੰਡੀਜ਼ ਨੂੰ ਜਿੱਤ ਲਈ 352 ਦੌੜਾਂ ਦਾ ਟੀਚਾ ਦਿੱਤਾ। ਭਾਰਤ ਲਈ ਕੇਐੱਲ ਰਾਹੁਲ ਨੇ 129 ਦੌੜਾਂ, ਰੋਹਿਤ ਸ਼ਰਮਾ ਨੇ 92 ਦੌੜਾਂ, ਰੁਤੂਰਾਜ ਗਾਇਕਵਾੜ ਨੇ 57 ਦੌੜਾਂ, ਨਮਨ ਧੀਰ ਨੇ 30 ਦੌੜਾਂ ਬਣਾਈਆਂ। ਵੈਸਟਇੰਡੀਜ਼ ਲਈ ਜਾਇਡਨ ਸੀਲਸ ਨੇ 3, ਕੀਮੋ ਪਾਲ ਨੇ 2 ਤੇ ਗੁਡਾਕੇਸ਼ ਮੋਤੀ ਨੇ 1 ਵਿਕਟਾਂ ਲਈਆਂ।
ਪਹਿਲੇ ਦੋ ਮੈਚਾਂ ’ਚ ਜਿੱਤ ਹਾਸਲ ਕਰਕੇ ਕਲੀਨ ਸਵੀਪ ਦੀ ਦਹਿਲੀਜ਼ ’ਤੇ ਖੜ੍ਹੀ ਭਾਰਤੀ ਟੀਮ ਨੂੰ ਵੈਸਟਇੰਡੀਜ਼ ਖਿਲਾਫ ਹੋਣ ਵਾਲੇ ਤੀਜੇ ਤੇ ਆਖਰੀ ਵਨ ਡੇ ਮੈਚ ’ਚ ਆਪਣੀ ਗੇਂਦਬਾਜ਼ੀ ਦੀ ਗੁੱਥੀ ਸੁਲਝਾਉਣੀ ਪਵੇਗੀ, ਜਿਸ ’ਚ ਅਨੁਭਵੀ ਰਵਿੰਦਰ ਜਡੇਜਾ ਦੇ ਪ੍ਰਦਰਸ਼ਨ ’ਤੇ ਨਜ਼ਰਾਂ ਰਹਿਣਗੀਆਂ।
ਭਾਰਤ ਦੀ ਪਲੇਇੰਗ ਇਲੈਵਨ
ਰੋਹਿਤ ਸ਼ਰਮਾ, ਸ਼ੁਭਮਨ ਗਿੱਲ (ਕਪਤਾਨ), ਵਿਰਾਟ ਕੋਹਲੀ, ਰੁਤੁਰਾਜ ਗਾਇਕਵਾੜ, ਕੇਐਲ ਰਾਹੁਲ (ਵਿਕਟਕੀਪਰ), ਨਿਤੀਸ਼ ਕੁਮਾਰ ਰੈੱਡੀ, ਨਮਨ ਧੀਰ, ਅੰਸ਼ੁਲ ਕੰਬੋਜ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਗੁਰਨੂਰ ਬਰਾੜ
ਵੈਸਟਇੰਡੀਜ਼ ਦੀ ਪਲੇਇੰਗ ਇਲੈਵਨ
ਜੌਨ ਕੈਂਪਬੈਲ, ਜਵੇਲ ਐਂਡਰਿਊ, ਸ਼ਾਈ ਹੋਪ (ਕਪਤਾਨ/ਵਿਕਟਕੀਪਰ), ਆਮਿਰ ਜੰਗੂ, ਸ਼ੇਰਫੇਨ ਰਦਰਫੋਰਡ, ਕੀਮੋ ਪਾਲ, ਮੈਥਿਊ ਫੋਰਡ, ਗੁਡਾਕੇਸ਼ ਮੋਤੀ, ਅਲਜ਼ਾਰੀ ਜੋਸਫ਼, ਵਿਟੇਲ ਲੌਸ, ਜੈਡੇਨ ਸੀਲਸ।
