ਏਸ਼ੀਆਈ ਖੇਡਾਂ: ਅਭਿਸ਼ੇਕ ਤੇ ਤਿਲਕ ਦੇ ਅਰਧ ਸੈਂਕੜੇ, ਭਾਰਤ ਨੇ ਪਾਕਿ ਨੂੰ ਦਿੱਤਾ 212 ਦੌੜਾਂ ਦਾ ਟੀਚਾ

Saturday, Oct 03, 2026 - 11:44 AM (IST)

ਏਸ਼ੀਆਈ ਖੇਡਾਂ: ਅਭਿਸ਼ੇਕ ਤੇ ਤਿਲਕ ਦੇ ਅਰਧ ਸੈਂਕੜੇ, ਭਾਰਤ ਨੇ ਪਾਕਿ ਨੂੰ ਦਿੱਤਾ 212 ਦੌੜਾਂ ਦਾ ਟੀਚਾ

ਸਪੋਰਟਸ ਡੈਸਕ- ਏਸ਼ੀਅਨ ਗੇਮਸ ਦੇ ਕ੍ਰਿਕਟ ਟੂਰਨਾਮੈਂਟ ਦੇ ਫਾਈਨਲ  'ਚ ਅੱਜ ਗੋਲਡ ਮੈਡਲ ਲਈ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਆਹਮੋ ਸਾਹਮਣੇ ਹਨ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ 20 ਓਵਰਾਂ 'ਚ 6 ਵਿਕਟਾਂ ਗੁਆ ਕੇ 211ਦੌੜਾਂ ਬਣਾਈਆਂ ਤੇ ਪਾਕਿਸਤਾਨ ਨੂੰ ਜਿੱਤ ਲਈ 212 ਦੌੜਾਂ ਦਾ ਟੀਚਾ ਦਿੱਤਾ। ਭਾਰਤ ਲਈ ਅਭਿਸ਼ੇਕ ਸ਼ਰਮਾ ਨੇ 61 ਦੌੜਾਂ, ਤਿਲਕ ਵਰਮਾ ਨੇ 51 ਦੌੜਾਂ, ਸ਼ਿਵਮ ਦੂਬੇ ਨੇ 27 ਦੌੜਾਂ, ਈਸ਼ਾਨ ਕਿਸ਼ਨ ਨੇ 20 ਦੌੜਾਂ, ਸ਼੍ਰੇਅਸ ਅਈਅਰ ਨੇ 21 ਦੌੜਾਂ ਤੇ ਵੈਭਵ ਸੂਰਿਆਵੰਸ਼ੀ ਨੇ 15 ਦੌੜਾਂ ਬਣਾਈਆਂ। ਪਾਕਿਸਤਾਨ ਲਈ ਸੈਮ ਅਯੂਬ ਨੇ 1, ਅਹਿਮਦ ਦਾਨਿਆਲ ਨੇ 2, ਅਰਾਫਾਤ ਮਿਨਹਾਸ ਨੇ 2 ਤੇ ਅਬਰਾਰ ਅਹਿਮਦ ਨੇ 1 ਵਿਕਟਾਂ ਲਈਆਂ।

ਭਾਰਤ (ਪਲੇਇੰਗ ਇਲੈਵਨ): ਵੈਭਵ ਸੂਰਿਆਵੰਸ਼ੀ, ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ (ਵਿਕਟਕੀਪਰ), ਸ਼੍ਰੇਅਸ ਅਈਅਰ (ਕਪਤਾਨ), ਈਸ਼ਾਨ ਕਿਸ਼ਨ, ਤਿਲਕ ਵਰਮਾ, ਸ਼ਿਵਮ ਦੂਬੇ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਨੋਈ, ਜਸਪ੍ਰੀਤ ਬੁਮਰਾਹ

ਪਾਕਿਸਤਾਨ (ਪਲੇਇੰਗ ਇਲੈਵਨ) : ਸਾਹਿਬਜ਼ਾਦਾ ਫਰਹਾਨ (ਕਪਤਾਨ), ਮਾਜ਼ ਸਦਾਕਤ, ਉਸਮਾਨ ਖਾਨ (ਵਿਕਟਕੀਪਰ), ਸਾਇਮ ਅਯੂਬ, ਹਸਨ ਨਵਾਜ਼, ਅਬਦੁਲ ਸਮਦ, ਅਰਾਫਾਤ ਮਿਨਹਾਸ, ਅਹਿਮਦ ਦਾਨਿਆਲ, ਸਾਦ ਮਸੂਦ, ਅਬਰਾਰ ਅਹਿਮਦ, ਸੂਫਯਾਨ ਮੋਕਿਮ


author

Tarsem Singh

Content Editor

Related News