ਅਸੀਂ ਕਾਫੀ ਖਰਾਬ ਬੱਲੇਬਾਜ਼ੀ ਕੀਤੀ : ਸਰਫਰਾਜ

05/31/2019 8:30:29 PM

ਨਾਟਿੰਘਮ— ਵੈਸਟਇੰਡੀਜ਼ ਦੇ ਹੱਥੋਂ ਵਿਸ਼ਵ ਕੱਪ ਦੇ ਆਪਣੇ ਪਹਿਲੇ ਮੁਕਾਬਲੇ ਵਿਚ 7 ਵਿਕਟਾਂ ਨਾਲ ਮਿਲੀ ਸ਼ਰਮਨਾਕ ਹਾਰ ਤੋਂ ਬਾਅਦ ਪਾਕਿਸਤਾਨ ਦੇ ਕਪਤਾਨ ਸਰਫਰਾਜ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪਿੱਚ ਬੱਲੇਬਾਜ਼ੀ ਦੇ ਅਨੁਕੂਲ ਸੀ, ਉਸਦੀ ਟੀਮ ਦੇ ਬੱਲੇਬਾਜ਼ ਚੰਗਾ ਪ੍ਰਦਰਸ਼ਨ ਕਰਨ ਵਿਚ ਸਫਲ ਰਿਹਾ। 
ਮੈਚ ਤੋਂ ਬਾਅਦ ਪਾਕਿਸਤਾਨ ਨੇ ਕਿਹਾ, ''ਜੇਕਰ ਤੁਸੀਂ ਟਾਸ ਹਾਰ ਜਾਂਦੇ ਹੋ ਤੇ ਜਲਦ ਹੀ ਆਪਣੀ ਵਿਕਟ ਗੁਆ ਬੈਠਦੇ ਹੋ ਤਾਂ ਮੁਕਾਬਲੇ ਵਿਚ ਤੁਹਾਨੂੰ ਵਾਪਸੀ ਕਰਨਾ ਮੁਸ਼ਕਿਲ ਹੋ ਜਾਂਦੀ ਹੈ। ਪਿੱਚ ਅੱਧੇ ਘੰਟੇ ਤਕ ਮੁਸ਼ਕਿਲ ਸੀ ਪਰ ਬੱਲੇਬਾਜ਼ੀ ਲਈ ਅਨੁਕੂਲ ਸੀ। ਹਾਲਾਂਕਿ ਸਾਡੀ ਬੱਲੇਬਾਜ਼ੀ ਖਰਾਬ ਰਹੀ। ਸਾਨੂੰ  ਹਾਂ-ਪੱਖੀ ਕ੍ਰਿਕਟ ਖੇਡਣੀ ਪਵੇਗਾ। ਸਾਡਾ ਅੱਜ ਦਾ ਪ੍ਰਦਰਸਨ ਬੇਹੱਦ ਨਿਰਾਸ਼ਾਜਨਕ ਰਿਹਾ ਪਰ ਸਾਨੂੰ ਉਮੀਦ ਹੈ ਕਿ ਅਸੀਂ ਅਗਲੇ ਮੈਚ ਵਿਚ ਵਾਪਸੀ ਕਰਾਂਗੇ।'' ਸਰਫਰਾਜ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਉਨ੍ਹਾਂ ਕੋਲ ਵਧੀਆ ਤੇਜ਼ ਗੇਂਦਬਾਜ਼ ਹਨ ਜੋ ਸਾਨੂੰ ਪਰੇਸ਼ਾਨ ਕਰ ਸਕਦੇ ਹਨ ਪਰ ਅਸੀਂ ਸ਼ਾਟ ਗੇਂਦਾਂ ਨੂੰ ਵਧੀਆ ਤਰੀਕੇ ਨਾਲ ਨਹੀਂ ਖੇਡਿਆ। ਸਾਡਾ ਦਿਨ ਖਰਾਬ ਸੀ ਪਰ ਅਸੀਂ ਅਗਲੇ ਮੈਚ 'ਚ ਵਾਪਸੀ ਕਰਾਂਗੇ। ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਦੀ ਸ਼ਲਾਘਾ ਕਰਦੇ ਹੋਏ ਕਪਤਾਨ ਨੇ ਕਿਹਾ ਕਿ ਆਮਿਰ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਤੇ ਇਸ ਤਰ੍ਹਾਂ ਦੀ ਗੇਂਦਬਾਜ਼ੀ ਕਰਦੇ ਹੋਏ ਦੇਖ ਕੇ ਵਧੀਆ ਲੱਗਿਆ। ਸਾਨੂੰ ਇੰਗਲੈਂਡ 'ਚ ਵਧੀਆ ਸਮਰਥਨ ਮਿਲਿਆ ਹੈ ਤੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ।


Gurdeep Singh

Content Editor

Related News