WC 2023 BAN vs AFG : ਬੰਗਲਾਦੇਸ਼ ਨੇ ਅਫਗਾਨਿਸਤਾਨ ਨੂੰ 6 ਵਿਕਟਾਂ ਨਾਲ ਹਰਾਇਆ
Saturday, Oct 07, 2023 - 04:57 PM (IST)
ਸਪਰੋਟਸ ਡੈਸਕ- ਕ੍ਰਿਕਟ ਵਿਸ਼ਵ ਕੱਪ ਦਾ ਤੀਜਾ ਮੈਚ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ 'ਚ ਬੰਗਲਾਦੇਸ਼ ਤੇ ਅਫਗਾਨਿਸਤਾਨ ਦਰਮਿਆਨ ਖੇਡਿਆ ਗਿਆ। ਬੰਗਲਾਦੇਸ਼ ਨੇ ਇਹ ਮੈਚ 6 ਵਿਕਟਾਂ ਨਾਲ ਲਿਆ। ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ 'ਤੇ ਅਫਗਾਨਿਸਤਾਨ ਨੇ 37.2 ਓਵਰਾਂ 'ਚ ਸਾਰੀਆਂ ਵਿਕਟਾਂ ਗੁਆ ਕੇ 156 ਦੌੜਾਂ ਬਣਾਈਆਂ ਤੇ ਬੰਗਲਾਦੇਸ਼ ਨੂੰ ਜਿੱਤ ਲਈ 157 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਨ ਆਈ ਬੰਗਲਾਦੇਸ਼ ਦੀ ਟੀਮ ਨੇ 34 ਓਵਰਾਂ 'ਚ 158 ਦੌੜਾਂ ਬਣਾਈਆਂ ਤੇ 6 ਵਿਕਟਾਂ ਨਾਲ ਮੈਚ ਜਿੱਤ ਲਿਆ।
ਅਫਗਾਨਿਸਤਾਨ ਲਈ ਰਹਿਮਾਨੁੱਲ੍ਹਾ ਗੁਰਬਾ਼ ਨੇ 47 ਦੌੜਾਂ, ਇਬ੍ਰਾਹਿਮ ਜ਼ਾਦਰਾਨ ਨੇ 22 ਦੌੜਾਂ, ਕਪਤਾਨ ਹਸ਼ਮਤੁੱਲਾ ਸ਼ਾਹਿਦੀ ਨੇ 18 ਦੌੜਾਂ, ਰਹਿਮਤ ਸ਼ਾਹ ਨੇ 18 ਦੌੜਾਂ, ਅਜ਼ਮਤੁੱਲ੍ਹਾ ਓਮਰਜ਼ਾਈ ਨੇ 22 ਦੌੜਾਂ, ਰਾਸ਼ਿਦ ਖਾਨ ਨੇ 9 ਦੌੜਾ ਤੇ ਮੁਜੀਬ ਉਰ ਰਹਿਮਾਨ ਨੇ 1 ਦੌੜ ਬਣਾਈਆਂ। ਬੰਗਲਾਦੇਸ਼ ਵਲੋਂ ਤਸਕਿਨ ਅਹਿਮਦ ਨੇ 1, ਸ਼ੋਰਿਫੁਲ ਇਸਲਾਮ ਨੇ 2, ਮੁਸਤਿਫ਼ਿਜ਼ੁਰ ਰਹਿਮਾਨ ਨੇ 1, ਸ਼ਾਕਿਬ ਅਲ ਹਸਨ ਨੇ 3, ਮਹਿੰਦੀ ਹਸਨ ਮਿਰਾਜ਼ ਨੇ 3 ਵਿਕਟਾਂ ਲਈਆਂ।ਬੰਗਲਾਦੇਸ਼ ਲਈ ਨਜਮੁਲ ਹੁਸੈਨ ਸ਼ਾਂਟੋ ਨੇ 59 ਦੌੜਾਂ, ਮੇਹਦੀ ਹਸਨ ਮਿਰਾਜ਼ ਨੇ 57 ਦੌੜਾਂ, ਸ਼ਾਕਿਬ ਅਲ ਹਸਨ ਨੇ 14 ਦੌੜਾਂ, ਲਿਟਨ ਦਾਸ ਨੇ 13 ਦੌੜਾਂ, ਤਾਸ਼ਿੰਦ ਹਸਨ ਨੇ 5 ਦੌੜਾਂ ਤੇ ਮੁਸਤਫਿਕੁਰ ਰਹੀਮ ਨੇ 2 ਦੌੜਾਂ ਬਣਾਈਆਂ। ਅਫਗਾਨਿਸਤਾਨ ਲਈ ਫਜ਼ਲਹੱਕ ਫਾਰੂਕੀ ਨੇ 1, ਨਵੀਨ ਉਲ ਹੱਕ ਨੇ 1 ਤੇ ਅਜ਼ਮਤੁੱਲ੍ਹਾ ਓਮਾਰਜ਼ਾਰੀ ਨੇ 1 ਵਿਕਟਾਂ ਲਈਆਂ।
ਇਹ ਵੀ ਪੜ੍ਹੋ : ਏਸ਼ੀਆਈ ਖੇਡਾਂ, ਸ਼ਤਰੰਜ : ਭਾਰਤ 2 ਚਾਂਦੀ ਦੇ ਤਗਮੇ ਜਿੱਤਣ ਵੱਲ ਵਧਿਆ
ਪਲੇਇੰਗ 11
ਅਫਗਾਨਿਸਤਾਨ: ਰਹਿਮਾਨਉੱਲ੍ਹਾ ਗੁਰਬਾਜ਼ (ਵਿਕਟਕੀਪਰ), ਇਬਰਾਹਿਮ ਜ਼ਾਦਰਾਨ, ਰਹਿਮਤ ਸ਼ਾਹ, ਹਸ਼ਮਤੁੱਲਾ ਸ਼ਹੀਦੀ (ਕਪਤਾਨ), ਮੁਹੰਮਦ ਨਬੀ, ਨਜੀਬੁੱਲਾ ਜ਼ਾਦਰਾਨ, ਅਜ਼ਮਤੁੱਲਾ ਉਮਰਜ਼ਈ, ਰਸ਼ੀਦ ਖਾਨ, ਮੁਜੀਬ ਉਰ ਰਹਿਮਾਨ, ਨਵੀਨ-ਉਲ-ਹੱਕ, ਫਜ਼ਲਹਕ ਫਾਰੂਕੀ।
ਬੰਗਲਾਦੇਸ਼: ਤਨਜੀਦ ਹਸਨ, ਲਿਟਨ ਦਾਸ, ਨਜ਼ਮੁਲ ਹੁਸੈਨ ਸ਼ਾਂਤੋ, ਮੇਹਦੀ ਹਸਨ ਮਿਰਾਜ, ਸ਼ਾਕਿਬ ਅਲ ਹਸਨ (ਕਪਤਾਨ), ਮੁਸ਼ਫਿਕਰ ਰਹੀਮ (ਵਿਕਟਕੀਪਰ), ਤੌਹੀਦ ਹਿਰਦੋਏ, ਮਹਿਮੂਦੁੱਲਾ, ਤਸਕੀਨ ਅਹਿਮਦ, ਸ਼ਰੀਫੁਲ ਇਸਲਾਮ, ਮੁਸਤਫਿਜ਼ੁਰ ਰਹਿਮਾਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ