CWG2018: ਵੇਟਲਿੰਫਟਿੰਗ ਭਾਰਤ ਨੇ ਰੱਖਿਆ ਜਿੱਤ ਦਾ ਸਿਲਸਿਲਾ ਜਾਰੀ, ਪ੍ਰਦੀਪ ਨੇ ਜਿੱਤਿਆ ਚਾਂਦੀ ਦਾ ਤਮਗਾ

04/09/2018 11:54:02 AM

ਗੋਲਡ ਕੋਸਟ—ਭਾਰਤੀ ਵੇਟਲਿਫਟਰ ਪ੍ਰਦੀਪ ਸਿੰਘ (150 ਕਿਲੋ) ਰਾਸ਼ਟਰਮੰਡਲ ਖੇਡਾਂ 'ਚ ਸੋਨ ਤਮਗੇ ਦੇ ਕਰੀਬ ਪਹੁੰਚੇ ਪਰ ਸਮੋਆ ਦੇ ਸਾਨੇਲੇ ਮਾਓ ਨਾਲ ਸਖਤ ਮੁਕਾਬਲੇ ਦੇ ਬਾਅਦ ਉਨ੍ਹਾਂ ਨੂੰ ਚਾਂਦੀ ਦੇ ਤਮਗੇ ਨਾਲ ਸਬਰ ਕਰਨਾ ਪਿਆ। ਰਾਸ਼ਟਰਮੰਡਲ ਚੈਪੀਅਨਸ਼ਿਪ ਦੇ ਚਾਂਦੀ ਦੇ ਤਮਗਾ ਜੇਤੂ ਪ੍ਰਦੀਪ ਨੇ ਕੁਲ 352 ਕਿਲੋ (152 ਅਤੇ 200 ਕਿੱਲੋ) ਭਾਰ ਚੁੱਕ ਕੇ ਦੂਸਰਾ ਸਥਾਨ ਹਾਸਿਲ ਕੀਤਾ। ਪ੍ਰਦੀਪ 211 ਕਿਲੋ ਭਾਰ ਚੁੱਕਣ ਦੀ ਕੋਸ਼ਿਸ਼ ਕੀਤੀ ਜੋ ਰਾਸ਼ਟਰਮੰਡਲ ਅਤੇ ਖੇਡਾਂ ਦਾ ਕਲੀਨ ਐਂਡ ਜਰਕ 'ਚ ਰਿਕਾਰਡ ਹੁੰਦਾ ਪਰ ਆਖਰੀ ਕੋਸ਼ਿਸ਼ 'ਚ ਅਸਫਲ ਰਹੇ।

ਪ੍ਰਦੀਪ ਨੇ ਕਿਹਾ,' ਮੈਂ ਅਤੀਤ 'ਚ 215 ਕਿਲੋ ਭਾਰ ਵੀ ਚੁੱਕਿਆ ਹੈ ਪਰ ਅੱਜ ਮੇਰਾ ਦਿਨ ਨਹੀਂ ਸੀ।' ਮਾਓ ਵੀ ਆਖਰੀ ਯਤਨ 'ਚ 211 ਕਿਲੋ ਭਾਰ ਨਹੀਂ ਚੁੱਕ ਸਕੇ ਪਰ ਦੂਸਰੇ ਯਤਨ 'ਚ 206 ਕਿਲੋ ਭਾਰ ਚੁੱਕਿਆ ਸੀ। ਉਨ੍ਹਾਂ ਨੇ ਕੁਲ 360 (154 ਅਤੇ 206 ਕਿਲੋ) ਭਾਰ ਚੁੱਕਿਆ। ਤਾਂਬੇ ਦਾ ਤਮਗਾ ਇੰਗਲੈਂਡ ਦੇ ਓਵੇਨ ਬੋਕਸਾਲ ਨੂੰ ਮਿਲਿਆ ਜਿਸ ਨੇ 351 ਕਿਲੋ ਭਾਰ ਚੁੱਕਿਆ ਸੀ।

ਸਿੰਘ ਨੇ ਕਿਹਾ,'' ਸਭ ਕੁਝ ਪ੍ਰਮਾਤਮਾ ਦੀ ਮਰਜੀ ਨਾਲ ਹੁੰਦਾ ਹੈ। ਮੈਨੂੰ ਚਾਂਦੀ ਦਾ ਤਮਗਾ ਹੀ ਮਿਲਨਾ ਸੀ ਤਾਂ ਮੈਂ ਉਹੀ ਜਿੱਤਿਆ।' ਪ੍ਰਦੀਪ ਦੂਸਰਾ ਯਤਨ 209 ਕਿਲੋ ਦਾ ਸੀ ਜੋ ਜੱਜਾਂ ਦੀ ਆਗਿਆ ਮਿਲਨ ਦੇ ਬਾਅਦ ਵੀ ਅਵੈਧ ਕਰਾਰ ਦਿੱਤਾ ਗਿਆ। ਜਿਊਰੀ ਦਾ ਮੰਨਣਾ ਸੀ ਕਿ ਉਨ੍ਹਾਂ ਦੀ ਕੋਹਨੀ ਸਿਕੁੜ ਗਈ ਸੀ। ਸਿੰਘ ਨੇ ਕਿਹਾ, '' ਮੈਨੂੰ ਸਮਝ 'ਚ ਨਹੀਂ ਆਇਆ ਕਿ ਇਸਨੂੰ ਅਵੈਧ ਕਿਉਂ ਕਿਹਾ ਗਿਆ। ਸ਼ਾਇਦ ਮੇਰੀ ਕਿਸਮਤ 'ਚ ਚਾਂਦੀ ਦਾ ਤਮਗਾ ਹੀ ਸੀ।''

ਪ੍ਰਦੀਪ ,'' ਮੇਰੀ ਕੋਈ ਪ੍ਰੇਰਨਾ ਨਹੀਂ ਸੀ। ਪਰਿਵਾਰ ਨੇ ਮੈਨੂੰ ਇਸ 'ਚ ਭੇਜਿਆ ਕਿਉਂਕਿ ਮੇਰੇ ਅੰਕਲ ਵੇਟਲਿਫਟਰ ਸਨ।'' ਹਜੇ ਤੱਕ ਭਾਰਤੀ ਵੇਟਲਿਫਟਰ ਪੰਜ ਸੋਨ ਦੋ ਚਾਂਦੀ ਅਤੇ ਦੋ ਤਾਂਬੇ ਦੇ ਤਮਗੇ ਜਿੱਤ ਚੁੱਕੇ ਹਨ।


Related News