''ਬੱਚੇ'' ਦੀ ਵੀਡੀਓ ਦੇਖ ਸਾਨੀਆ ਮਿਰਜ਼ਾ ਹੋਈ ਭਾਵੁਕ

Saturday, Dec 15, 2018 - 10:52 PM (IST)

''ਬੱਚੇ'' ਦੀ ਵੀਡੀਓ ਦੇਖ ਸਾਨੀਆ ਮਿਰਜ਼ਾ ਹੋਈ ਭਾਵੁਕ

ਜਲੰਧਰ— ਭਾਰਤੀ ਟੈਨਿਸ ਸਨਸਨੀ ਸਾਨੀਆ ਮਿਰਜ਼ਾ ਪਿਛਲੇ ਮਹੀਨੇ ਹੀ ਬੇਟੇ ਇਜ਼ਹਾਨ ਦੀ ਮਾਂ ਬਣੀ ਹੈ। ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਦੇ ਨਾਲ ਵਿਆਹੀ ਸਾਨੀਆ ਦੇ ਘਰ 8 ਸਾਲ ਬਾਅਦ ਬੱਚੇ ਦੀ ਅਵਾਜ਼ ਗੂੰਜ਼ੀ ਹੈ। ਅਜਿਹੇ 'ਚ ਬੱਚੇ ਪ੍ਰਤੀ ਉਨ੍ਹਾਂ 'ਚ ਪਿਆਰ ਪੈਦਾ ਹੋਣਾ ਸੁਭਾਵਿਕ ਹੈ। ਸਾਨੀਆ ਨੇ ਆਪਣੀ ਜ਼ਿੰਦਗੀ ਨਾਲ ਜੁੜੇ ਇਕ ਵਾਕਿਆ ਨੂੰ ਆਪਣੇ ਫੈਨਸ ਦੇ ਨਾਲ ਸ਼ੇਅਰ ਕੀਤਾ ਹੈ। ਦਰਅਸਲ ਸਾਨੀਆ ਮਿਰਜ਼ਾ ਨੇ ਆਪਣੇ ਟਵਿਟਰ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਇਕ ਦਿਵਿਆਗ ਬੱਚਾ ਆਪਣੀ ਮਾਂ ਦੀ ਆਵਾਜ਼ ਪਹਿਲੀ ਵਾਰ ਸੁਣਨ 'ਤੇ ਰੀਐਕਸ਼ਨ ਦਿਖਾਈ ਦਿੰਦਾ ਹੈ।
PunjabKesari

 


Related News