ਟੀ-20 ਵਰਲਡ ਕੱਪ 2020 : ਸਿਰਫ 50 ਡਾਲਰ ''ਚ ਫੈਮਿਲੀ ਨਾਲ ਦੇਖੋ ਮੈਚ
Wednesday, Jul 24, 2019 - 04:07 PM (IST)

ਨਵੀਂ ਦਿੱਲੀ : ਆਈ. ਸੀ. ਸੀ. ਨੇ 2020 ਵਿਚ ਹੋਣ ਵਾਲੀ ਟੀ-20 ਵਰਲਡ ਕੱਪ ਲਈ ਟਿਕਟਾਂ ਦੀ ਰੇਟ ਲਿਸਟ ਜਾਰੀ ਕਰ ਦਿੱਤੀ ਹੈ। ਆਸਟਰੇਲੀਆ ਵਿਚ ਹੋਣ ਵਾਲੇ ਇਸ ਆਈ. ਸੀ. ਸੀ. ਈਵੈਂਟ ਵਿਚ ਤੁਸੀਂ ਪਰਿਵਾਰ ਸਮੇਤ ਹਿੱਸਾ ਲੈ ਸਕਦੇ ਹੋ, ਉਹ ਵੀ ਸਿਰਫ 50 ਡਾਲਰ ਦੀ ਟਿਕਟ ਖਰੀਦ ਕੇ। ਦਰਅਸਲ, ਆਈ. ਸੀ. ਸੀ. ਨੇ ਟੀ-20 ਵਰਲਡ ਕੱਪ ਲਈ ਫੈਮਿਲੀ ਪੈਕ ਜਾਰੀ ਕਰ ਦਿੱਤੇ ਹਨ। ਇਸ ਦੇ ਤਹਿਤ ਮਾਂ-ਬਾਪ ਅਤੇ 2 ਬੱਚੇ ਇਕ ਮੈਚ ਲਈ 50 ਡਾਲਰ ਦੀ ਟਿਕਟ ਲੈ ਸਕਣਗੇ। ਇਸ ਆਫਰ ਨੂੰ ਫੈਮਿਲੀ ਦਾ ਨਾਂ ਦਿੱਤਾ ਗਿਆ ਹੈ।
ਆਈ. ਸੀ. ਸੀ. ਨੇ ਇਸਦੇ ਨਾਲ ਹੀ ਬੱਚਿਆਂ ਅਤੇ ਬਾਲਗਾਂ ਲਈ ਵੀ ਟਿਕਟਾਂ ਦੀ ਸੂਚੀ ਜਾਰੀ ਕੀਤੀ ਹੈ। ਇਸਦੇ ਤਹਿਤ ਬੱਚਿਆਂ ਨੂੰ ਜਿੱਥੇ ਮੈਚ ਦੇਖਣ ਲਈ 5 ਆਸਟਰੇਲੀਅਨ ਡਾਲਰ ਦੇਣੇ ਹੋਣਗੇ ਤਾਂ ਉੱਥੇ ਹੀ ਬਾਲਗ ਨੂੰ ਇਹ ਟਿਕਟ 20 ਡਾਲਰ 'ਚ ਮਿਲੇਗੀ। ਕਿਉਂਕਿ ਅਜੇ ਆਈ. ਸੀ. ਸੀ. ਨੇ ਟਿਕਟਾਂ ਦੀ ਵਿਕਰੀ ਸ਼ੁਰੂ ਕਰ ਦਿੱਤੀ ਹੈ ਅਜਿਹੇ 'ਚ ਹਰ ਕ੍ਰਿਕਟ ਪ੍ਰਸ਼ੰਸਕ ਦੇ ਕੋਲ ਮੌਕਾ ਹੈ ਕਿ ਉਹ ਸਟੇਡੀਅਮ ਵਿਚ ਆਪਣੀ ਪਸੰਦ ਦੀ ਟਿਕਟ ਪਹਿਲ ਦੇ ਆਧਾਰ 'ਤੇ ਖਰੀਦ ਸਕੇ।
ਦਸ ਦਈਏ ਕਿ ਆਸਟਰੇਲੀਆ ਵਿਚ 21 ਫਰਵਰੀ ਤੋਂ 8 ਮਾਰਚ ਤੱਕ ਦੁਨੀਆ ਦੀਆਂ 10 ਸਰਵਸ੍ਰੇਸ਼ਠ ਕ੍ਰਿਕਟ ਟੀਮਾਂ ਮਹਿਲਾ ਟੀ-20 ਵਰਲਡ ਕੱਪ ਲਈ ਆਹਮੋ-ਸਾਹਮਣੇ ਹੋਣਗੀਆਂ। 8 ਮਾਰਚ ਯਾਨੀ ਵੁਮੰਸ ਡੇ 'ਤੇ ਇਸ ਟੂਰਨਾਮੈਂਟ ਦਾ ਫਾਈਨਲ ਖੇਡਿਆ ਜਾਣਾ ਹੈ। ਇਸ ਤੋਂ ਬਾਅਦ 16 ਟੀਮਾਂ 18 ਅਕਤੂਬਰ ਤੋਂ 15 ਨਵੰਬਰ 2020 ਤੱਕ ਆਈ. ਸੀ. ਸੀ. ਪੁਰਸ਼ ਟੀ20 ਵਰਲਡ ਕੱਪ 2020 ਦਾ ਮੁਕਾਬਲਾ ਖੇਡਣਗੀਆਂ।