ਰਣਜੀ ''ਚ 12000 ਦੌੜਾਂ ਦੇ ਐਵਰੈਸਟ ''ਤੇ ਪਹੁੰਚੇ ਜਾਫਰ

Tuesday, Feb 04, 2020 - 05:23 PM (IST)

ਰਣਜੀ ''ਚ 12000 ਦੌੜਾਂ ਦੇ ਐਵਰੈਸਟ ''ਤੇ ਪਹੁੰਚੇ ਜਾਫਰ

ਨਾਗਪੁਰ— ਵਿਦਰਭ ਦੇ ਬੱਲੇਬਾਜ਼ ਵਸੀਮ ਜਾਫਰ ਕੇਰਲ ਦੇ ਖਿਲਾਫ ਮੰਗਲਵਾਰ ਨੂੰ ਰਣਜੀ ਟਰਾਫੀ ਮੁਕਾਬਲੇ ਦੇ ਦੌਰਾਨ ਇਸ ਟੂਰਨਾਮੈਂਟ 'ਚ 12000 ਦੌੜਾਂ ਬਣਾਉਣ ਵਾਲੇ ਪਹਿਲੇ ਖਿਡਾਰੀ ਬਣ ਗਏ। 41 ਸਾਲਾ ਜਾਫਰ ਨੇ 1996-97 'ਚ ਰਣਜੀ 'ਚ ਡੈਬਿਊ ਕੀਤਾ ਸੀ ਅਤੇ ਮੁੰਬਈ ਅਤੇ ਵਿਦਰਭ ਵੱਲੋਂ ਰਣਜੀ 'ਚ ਖੇਡੇ ਹਨ।

ਉਹ ਭਾਰਤ ਦੇ ਪਹਿਲੇ ਅਜਿਹੇ ਖਿਡਾਰੀ ਹਨ ਜਿਨ੍ਹਾਂ ਨੇ ਰਣਜੀ 'ਚ 150 ਮੈਚ ਖੇਡੇ ਹਨ। ਸਾਲ 2018 'ਚ ਉਹ ਰਣਜੀ 'ਚ 11000 ਦੌੜਾਂ ਬਣਾਉਣ ਵਾਲੇ ਵੀ ਪਹਿਲੇ ਖਿਡਾਰੀ ਬਣੇ ਸਨ। ਉਨ੍ਹਾਂ ਨੇ ਭਾਰਤ ਲਈ 31 ਟੈਸਟ ਮੈਚਾਂ 'ਚ 1944 ਦੌੜਾਂ ਬਣਾਈਆਂ ਗਨ। ਜਾਫਰ ਨੇ ਆਪਣੇ ਟੈਸਟ ਕਰੀਅਰ 'ਚ 5 ਸੈਂਕੜੇ ਅਤੇ 11 ਅਰਧ ਸੈਂਕੜੇ ਜੜੇ ਹਨ। ਉਨ੍ਹਾਂ ਨੇ ਵੈਸਟਇੰਡੀਜ਼ ਅਤੇ ਪਾਕਿਸਤਾਨ ਖਿਲਾਫ ਦੋਹਰਾ ਸੈਂਕੜਾ ਵੀ ਲਾਇਆ ਹੈ।


author

Tarsem Singh

Content Editor

Related News