ਵਸੀਮ ਅਕਰਮ ਨੇ ਦੱਸਿਆ- ਵਰਲਡ ਕੱਪ ਫਾਈਨਲ ''ਚ ਟੀਮ ਇੰਡੀਆ ਤੋਂ ਕਿੱਥੇ ਹੋਈ ਗਲਤੀ?
Saturday, Nov 25, 2023 - 08:18 PM (IST)
ਮੁੰਬਈ— ਮਹਾਨ ਪਾਕਿਸਤਾਨੀ ਕ੍ਰਿਕਟਰ ਵਸੀਮ ਅਕਰਮ ਦਾ ਮੰਨਣਾ ਹੈ ਕਿ ਭਾਰਤ ਦੇ ਟੇਲ-ਐਂਡਰਾਂ ਦੀ ਲੰਬੀ ਸੂਚੀ ਕਾਰਨ ਕੇ. ਐੱਲ. ਰਾਹੁਲ ਬਿਨਾਂ ਕਿਸੇ ਡਰ ਦੇ ਬੱਲੇਬਾਜ਼ੀ ਨਹੀਂ ਕਰ ਸਕੇ ਅਤੇ ਵਿਸ਼ਵ ਕੱਪ ਫਾਈਨਲ 'ਚ ਭਾਰਤ ਦੀ ਹਾਰ ਦਾ ਵੀ ਇਹੀ ਕਾਰਨ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 50 ਓਵਰਾਂ ਵਿੱਚ 240 ਦੌੜਾਂ ਬਣਾਈਆਂ ਜਿਸ ਵਿੱਚ ਰਾਹੁਲ ਨੇ 107 ਗੇਂਦਾਂ ਵਿੱਚ 66 ਦੌੜਾਂ ਬਣਾਈਆਂ ਜਿਸ ਵਿੱਚ ਸਿਰਫ਼ ਇੱਕ ਚੌਕਾ ਸ਼ਾਮਲ ਸੀ।
ਅਕਰਮ ਨੇ ਕਿਹਾ ਕਿ ਜੇਕਰ ਮੈਨੂੰ ਕੋਈ ਇੱਕ ਕਾਰਨ ਚੁਣਨਾ ਹੁੰਦਾ ਤਾਂ ਮੈਨੂੰ ਲੱਗਦਾ ਹੈ ਕਿ ਮੱਧਕ੍ਰਮ ਨੂੰ 'ਕਰੋ ਜਾਂ ਮਰੋ' ਦੀ ਮਾਨਸਿਕਤਾ ਨਾਲ ਖੇਡਣਾ ਚਾਹੀਦਾ ਸੀ। ਮੈਂ ਸਮਝ ਸਕਦਾ ਹਾਂ ਕਿ ਰਾਹੁਲ ਦੇ ਦਿਮਾਗ ਵਿਚ ਕੀ ਚੱਲ ਰਿਹਾ ਸੀ। ਜਡੇਜਾ ਤੋਂ ਬਾਅਦ ਕੋਈ ਬੱਲੇਬਾਜ਼ ਨਹੀਂ ਸੀ ਅਤੇ ਉਸ ਨੂੰ ਬਿਨਾਂ ਕੋਈ ਜੋਖਮ ਲਏ ਸਥਿਰ ਖੇਡਣਾ ਪਿਆ। ਫਾਈਨਲ ਵਿੱਚ ਭਾਰਤ ਨੂੰ ਹਰਫਨਮੌਲਾ ਹਾਰਦਿਕ ਪੰਡਯਾ ਦੀ ਕਮੀ ਮਹਿਸੂਸ ਹੋਈ, ਜੋ ਮੱਧਕ੍ਰਮ ਨੂੰ ਸੰਤੁਲਨ ਪ੍ਰਦਾਨ ਕਰਦਾ ਹੈ।
ਇਹ ਵੀ ਪੜ੍ਹੋ : ਸੁਮਿਤ ਨਾਗਲ ਤੇ ਸ਼ਸ਼ੀਕੁਮਾਰ ਮੁਕੰਦ ਨੇ ਡੇਵਿਸ ਕੱਪ ਲਈ ਪਾਕਿਸਤਾਨ ਜਾਣ ਤੋਂ ਕੀਤਾ ਇਨਕਾਰ
ਅਕਰਮ ਨੇ ਕਿਹਾ ਕਿ ਜੇਕਰ ਹਾਰਦਿਕ ਟੀਮ 'ਚ ਹੁੰਦੇ ਤਾਂ ਰਾਹੁਲ ਜੋਖਮ ਉਠਾ ਸਕਦੇ ਸਨ। ਜੇਕਰ ਉਹ ਜ਼ੋਖਮ ਚੁੱਕ ਕੇ ਬਾਹਰ ਨਿਕਲ ਵੀ ਜਾਂਦਾ ਤਾਂ ਲੋਕਾਂ ਨੇ ਉਸ ਦੀ ਆਲੋਚਨਾ ਜ਼ਰੂਰ ਕਰਨੀ ਸੀ। ਉਸ ਨੇ ਕਿਹਾ ਕਿ ਜੇਕਰ ਭਾਰਤ ਨੇ ਮੱਧ ਓਵਰਾਂ 'ਚ ਤੇਜ਼ੀ ਨਾਲ ਦੌੜਾਂ ਬਣਾਈਆਂ ਹੁੰਦੀਆਂ ਤਾਂ ਮੈਚ ਦੀ ਤਸਵੀਰ ਕੁਝ ਹੋਰ ਹੋਣੀ ਸੀ। ਉਨ੍ਹਾਂ ਨੇ ਭਾਰਤੀ ਕਪਤਾਨ ਰੋਹਿਤ ਸ਼ਰਮਾ ਦੀ ਤੇਜ਼ ਸ਼ੁਰੂਆਤ ਲਈ ਤਾਰੀਫ ਕੀਤੀ ਅਤੇ ਕਿਹਾ ਕਿ ਉਹ ਪੂਰੇ ਵਿਸ਼ਵ ਕੱਪ ਦੌਰਾਨ ਇਸ ਤਰ੍ਹਾਂ ਖੇਡਿਆ।
ਪੂਰੇ ਟੂਰਨਾਮੈਂਟ ਵਿੱਚ ਕਿਸੇ ਨੇ ਵੀ ਇਸ ਬਾਰੇ ਸ਼ਿਕਾਇਤ ਨਹੀਂ ਕੀਤੀ। ਉਹ 50 ਦੇ ਅੰਦਰ ਆਊਟ ਹੁੰਦੇ ਰਹੇ ਪਰ ਟੀਮ ਨੂੰ ਤੇਜ਼ ਸ਼ੁਰੂਆਤ ਦਿੱਤੀ। ਜਦੋਂ ਉਸਨੇ ਫਾਈਨਲ ਵਿੱਚ ਵੀ ਅਜਿਹਾ ਕੀਤਾ ਤਾਂ ਲੋਕਾਂ ਨੇ ਸ਼ਿਕਾਇਤ ਕਰਨੀ ਸ਼ੁਰੂ ਕਰ ਦਿੱਤੀ। ਅਕਰਮ ਨੇ ਕਿਹਾ ਕਿ ਉਹ ਦੁਨੀਆ ਦੇ ਬਿਹਤਰੀਨ ਬੱਲੇਬਾਜ਼ਾਂ 'ਚੋਂ ਇਕ ਹੈ ਜੋ ਸਪਿਨ ਨੂੰ ਬਹੁਤ ਵਧੀਆ ਤਰੀਕੇ ਨਾਲ ਖੇਡਦਾ ਹੈ। ਉਹ ਫਾਈਨਲ 'ਚ ਮੈਕਸਵੈੱਲ ਦਾ ਸ਼ਿਕਾਰ ਹੋ ਗਿਆ ਸੀ ਪਰ ਮੈਨੂੰ ਲੱਗਦਾ ਹੈ ਕਿ ਰੋਹਿਤ ਨੇ ਚੰਗਾ ਖੇਡਿਆ ਅਤੇ ਇਸ ਨੂੰ ਬਦਲਣ ਦੀ ਕੋਈ ਲੋੜ ਨਹੀਂ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8