ਵਸੀਮ ਅਕਰਮ ਨੇ ਇਸ ਪਾਕਿ ਬੱਲੇਬਾਜ਼ ਨੂੰ ਕਿਹਾ ਸਿਰਫ 4 ਗੇਂਦਾਂ ਵਾਲਾ ਕ੍ਰਿਕਟਰ
Monday, Jun 08, 2020 - 12:35 PM (IST)
ਸਪੋਰਟਸ ਡੈਸਕ : ਭਾਰਤ ਹੋਵੇ ਜਾਂ ਪਾਕਿਸਤਾਨ ਹਰ ਜਗ੍ਹਾ ਕੋਰੋਨਾ ਨੇ ਤਹਿਲਕਾ ਮਚਾਇਆ ਹੋਇਆ ਹੈ। ਇਸ ਦੇ ਕਾਰਨ ਸਾਰੇ ਕ੍ਰਿਕਟ ਈਵੈਂਟ ਰੁਕੇ ਹੋਏ ਹਨ। ਅਜਿਹੇ 'ਚ ਖਿਡਾਰੀ ਸੋਸ਼ਲ ਮੀਡੀਆ ਦੇ ਜ਼ਰੀਏ ਸਾਥੀ ਖਿਡਾਰੀਆਂ ਤੇ ਪ੍ਰਸ਼ੰਸਕਾਂ ਨਾਲ ਜੁੜਦੇ ਦਿਸ ਰਹੇ ਹਨ। ਹੁਣ ਇਸੇ ਕੜੀ ਵਿਚ ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਤੇਜ਼ ਗੇਂਦਬਾਜ਼ ਵਸੀਮ ਅਕਰਮ ਨੇ ਇਕ ਲਾਈਵ ਚੈਟ ਦੌਰਾਨ ਦਾਅਵਾ ਕੀਤਾ ਹੈ ਕਿ ਉਹ ਸਾਬਕਾ ਪਾਕਿਸਤਾਨੀ ਕਪਤਾਨ ਮਿਸਬਾਹ ਉਲ ਹਕ ਨੂੰ ਸਿਰਫ 4 ਗੇਂਦਾਂ 'ਤੇ ਹੀ ਆਊਟ ਕਰ ਸਕਦੇ ਹਨ।
ਮਿਸਬਾਹ ਨੂੰ 4 ਗੇਂਦਾਂ 'ਚ ਕਰ ਸਕਦਾ ਹਾਂ ਆਊਟ
ਕੋਰੋਨਾ ਵਾਇਰਸ ਦੇ ਪਾਕਿਸਤਾਨ ਪ੍ਰੀਮੀਅਰ ਲੀਗ ਸੈਮੀਫਾਈਨਲ ਤਕ ਹੀ ਪਹੁੰਚ ਸਕੀ ਅਤੇ ਪੀ. ਸੀ. ਬੀ. ਨੂੰ ਲੀਗ ਮੁਲਤਵੀ ਕਰਨੀ ਪਈ। ਹੁਣ ਪੀ. ਐੱਸ. ਐੱਲ. ਫ੍ਰੈਂਚਾਈਜ਼ੀ ਇਸਲਾਮਾਬਾਦ ਯੂਨਾਈਟਡ ਦੇ ਮੈਨੇਜਰ ਹਸਨ ਚੀਮਾ ਨੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਸਟੀਵਨ ਫਿਨ ਨਾਲ ਗੱਲ ਕਰਦਿਆਂ ਦਾਅਵਾ ਕੀਤਾ ਹੈ ਕਿ ਇਕ ਵਾਰ ਸਵਿੰਗ ਦੇ ਸੁਲਤਾਨ ਨਾਂ ਨਾਲ ਮਸ਼ਹੂਰ ਵਸੀਮ ਅਕਰਮ ਨੇ ਉਸ ਨੂੰ ਦੱਸਿਆ ਸੀ ਕਿ ਉਹ ਪਾਕਿਸਤਾਨ ਦੇ ਸਾਬਕਾ ਕਪਤਾਨ ਮਿਸਬਾਹ ਨੂੰ ਸਿਰਫ 4 ਗੇਂਦਾਂ 'ਚ ਆਊਟ ਕਰ ਸਕਦਾ ਹੈ। ਚੀਮਾ ਨੇ ਕਿਹਾ ਕਿ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਵਸੀਮ ਅਕਰਮ ਨੇ ਚੀਮਾ ਨੂੰ ਕਿਹਾ ਕਿ ਫਿਨ ਨੇ ਮਿਸਬਾਹ ਹਰ ਦੂਜੀ ਗੇਂਦ 'ਤੇ ਆਊਟ ਕਿਉਂ ਨਹੀਂ ਕੀਤਾ। ਉਹ 4 ਗੇਂਦਾਂ ਦੇ ਬੱਲੇਬਾਜ਼ ਹਨ। ਮੈਨੂੰ ਪਤਾ ਹੈ ਕਿ 4 ਗੇਂਦਾਂ ਵਿਚ ਉਸ ਨੂੰ ਕਿਵੇਂ ਆਊਟ ਕੀਤਾ ਜਾਵੇ।
ਮਿਸਬਾਹ ਸੰਭਾਲ ਰਹੇ ਦੋਹਰੀ ਜ਼ਿੰਮੇਵਾਰੀ
ਪਾਕਿਸਤਾਨ ਕ੍ਰਿਕਟ ਟੀਮ ਆਈ. ਸੀ. ਸੀ. ਵਿਸ਼ਵ ਕੱਪ 2019 ਵਿਚ ਸੈਮੀਫਾਈਨਲ ਵਿਚ ਜਗ੍ਹਾ ਨਹੀਂ ਬਣਾ ਸਕੀ ਸੀ। ਇਸ ਦੇ ਬਾਅਦ ਤੋਂ ਭੂਚਾਲ ਆ ਗਿਆ। ਮੁੱਖ ਕੋਚ ਮਿਕੀ ਆਰਥਰ ਦੇ ਕਾਰਜਕਾਲ ਨੂੰ ਅਪਡੇਟ ਕੀਤਾ ਗਿਆ। ਮੁੱਖ ਚੋਣਕਾਰ ਇੰਜ਼ਮਾਮ ਉਲ ਹਕ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਨਾਲ ਹੀ ਕਪਤਾਨ ਸਰਫਰਾਜ਼ ਅਹਿਮਦ ਨੂੰ ਕਪਤਾਨੀ ਤੋਂ ਹਟਾਉਣ ਦੇ ਨਾਲ-ਨਾਲ ਟੀਮ 'ਚੋਂ ਵੀ ਬਾਹਰ ਕਰ ਦਿੱਤਾ ਗਿਆ। ਇਸ ਤੋਂ ਬਾਅਦ ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਿਸਬਾਹ ਉਲ ਹਕ ਨੂੰ ਪੀ. ਸੀ. ਬੀ. ਨੇ ਦੋਹਰੀ ਜ਼ਿੰਮੇਵਾਰੀ ਸੌਂਪੀ। ਉਸ ਨੇ ਮਿਸਬਾਹ ਨੂੰ ਕੋਚ 'ਤੇ ਮੁੱਖ ਚੋਣਕਾਰ ਦੇ ਅਹੁਦੇ ਲਈ ਚੁਣਿਆ। ਉੱਥੇ ਹੀ ਕਪਤਾਨੀ ਲਈ ਟੈਸਟ ਵਿਚ ਅਜ਼ਹਰ ਅਲੀ ਤੇ ਸੀਮਤ ਓਵਰਾਂ ਦੀ ਕ੍ਰਿਕਟ ਵਿਚ ਬਾਬਰ ਆਜ਼ਮ ਨੂੰ ਚੁਣਿਆ ਗਿਆ।