ਵਾਸ਼ਿੰਗਟਨ ਸੁੰਦਰ ਨੂੰ ਪਲੇਇੰਗ-11 ''ਚ ਜਗ੍ਹਾ ਮਿਲੇਗੀ ਜਾਂ ਨਹੀਂ? ਗੰਭੀਰ ਨੇ ਪੁਣੇ ਟੈਸਟ ਤੋਂ ਪਹਿਲਾਂ ਦਿੱਤਾ ਜਵਾਬ

Wednesday, Oct 23, 2024 - 04:57 PM (IST)

ਵਾਸ਼ਿੰਗਟਨ ਸੁੰਦਰ ਨੂੰ ਪਲੇਇੰਗ-11 ''ਚ ਜਗ੍ਹਾ ਮਿਲੇਗੀ ਜਾਂ ਨਹੀਂ? ਗੰਭੀਰ ਨੇ ਪੁਣੇ ਟੈਸਟ ਤੋਂ ਪਹਿਲਾਂ ਦਿੱਤਾ ਜਵਾਬ

ਸਪੋਰਟਸ ਡੈਸਕ : ਟੀਮ ਇੰਡੀਆ ਦੇ ਮੁੱਖ ਕੋਚ ਗੌਤਮ ਗੰਭੀਰ ਨੇ ਵਾਸ਼ਿੰਗਟਨ ਸੁੰਦਰ 'ਤੇ ਪ੍ਰਤੀਕਿਰਿਆ ਦਿੱਤੀ ਹੈ। ਗੰਭੀਰ ਨੇ ਨਿਊਜ਼ੀਲੈਂਡ ਖਿਲਾਫ ਟੈਸਟ ਮੈਚ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਕੀਤੀ। ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਟੈਸਟ ਸੀਰੀਜ਼ ਦਾ ਦੂਜਾ ਮੈਚ ਪੁਣੇ 'ਚ ਖੇਡਿਆ ਜਾਵੇਗਾ। ਸੁੰਦਰ ਨੂੰ ਇਸ ਮੈਚ ਤੋਂ ਠੀਕ ਪਹਿਲਾਂ ਟੀਮ ਇੰਡੀਆ 'ਚ ਜਗ੍ਹਾ ਮਿਲੀ ਸੀ। ਉਹ ਬੈਂਗਲੁਰੂ ਟੈਸਟ ਲਈ ਟੀਮ 'ਚ ਸ਼ਾਮਲ ਨਹੀਂ ਹੋਏ ਸਨ। ਗੰਭੀਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਵਾਸ਼ਿੰਗਟਨ ਸੁੰਦਰ ਦੀ ਤਾਰੀਫ਼ ਕੀਤੀ। ਉਸ ਨੇ ਭਾਰਤ ਦੇ ਪਲੇਇੰਗ ਇਲੈਵਨ 'ਤੇ ਵੀ ਪ੍ਰਤੀਕਿਰਿਆ ਦਿੱਤੀ।

ਪ੍ਰੈੱਸ ਕਾਨਫਰੰਸ 'ਚ ਗੰਭੀਰ ਨੇ ਵਾਸ਼ਿੰਗਟਨ ਸੁੰਦਰ ਨੂੰ ਭਾਰਤ ਲਈ ਚੰਗਾ ਬਦਲ ਦੱਸਿਆ। ਉਨ੍ਹਾਂ ਕਿਹਾ, ''ਨਿਊਜ਼ੀਲੈਂਡ ਕੋਲ ਕਈ ਖੱਬੇ ਹੱਥ ਦੇ ਬੱਲੇਬਾਜ਼ ਹਨ। ਅਸੀਂ ਅਜਿਹੇ ਗੇਂਦਬਾਜ਼ ਦੀ ਤਲਾਸ਼ ਕਰ ਰਹੇ ਸੀ ਜੋ ਉਨ੍ਹਾਂ ਦੇ ਖਿਲਾਫ ਚੰਗੀ ਗੇਂਦਬਾਜ਼ੀ ਕਰੇ। ਅਸੀਂ ਅਜੇ ਪਲੇਇੰਗ ਇਲੈਵਨ ਦਾ ਫੈਸਲਾ ਨਹੀਂ ਕੀਤਾ ਹੈ, ਪਰ ਸੁੰਦਰ ਸਾਡੇ ਲਈ ਇਕ ਵਧੀਆ ਬਦਲ ਹੈ। ਅਸੀਂ ਟਾਸ ਤੋਂ ਪਹਿਲਾਂ ਪਲੇਇੰਗ ਇਲੈਵਨ ਦਾ ਫੈਸਲਾ ਕਰ ਲਵਾਂਗੇ, ਸੁੰਦਰ ਇਕ ਆਲਰਾਊਂਡਰ ਖਿਡਾਰੀ ਹੈ ਅਤੇ ਕਈ ਮੌਕਿਆਂ 'ਤੇ ਚੰਗਾ ਪ੍ਰਦਰਸ਼ਨ ਕੀਤਾ ਹੈ, ਪਰ ਉਸ ਨੂੰ ਭਾਰਤ ਲਈ ਹੁਣ ਤੱਕ ਘੱਟ ਮੈਚ ਖੇਡਣ ਦਾ ਮੌਕਾ ਮਿਲਿਆ ਹੈ।

ਇਹ ਵੀ ਪੜ੍ਹੋ : ICC Rankings: ਟੈਸਟ 'ਚ ਵਿਰਾਟ ਕੋਹਲੀ ਤੋਂ ਅੱਗੇ ਨਿਕਲੇ ਰਿਸ਼ਭ ਪੰਤ

ਸੁੰਦਰ ਦਾ ਹਾਲੇ ਤਕ ਅਜਿਹਾ ਰਿਹਾ ਹੈ ਰਿਕਾਰਡ

ਵਾਸ਼ਿੰਗਟਨ ਸੁੰਦਰ ਨੇ ਭਾਰਤ ਲਈ ਹੁਣ ਤੱਕ 4 ਟੈਸਟ ਮੈਚ ਖੇਡੇ ਹਨ। ਇਸ ਦੌਰਾਨ ਉਸ ਨੇ 6 ਵਿਕਟਾਂ ਲਈਆਂ ਹਨ। ਸੁੰਦਰ ਦਾ ਇਕ ਪਾਰੀ ਵਿਚ ਸਰਬੋਤਮ ਪ੍ਰਦਰਸ਼ਨ 89 ਦੌੜਾਂ ਦੇ ਕੇ 3 ਵਿਕਟਾਂ ਸਨ। ਭਾਰਤ ਲਈ ਸੁੰਦਰ ਨੇ 4 ਪਾਰੀਆਂ 'ਚ 265 ਦੌੜਾਂ ਬਣਾਈਆਂ ਹਨ। ਇਸ ਦੌਰਾਨ 96 ਅਜੇਤੂ ਦੌੜਾਂ ਦਾ ਸਰਬੋਤਮ ਸਕੋਰ ਰਿਹਾ ਹੈ। ਉਹ ਟੀਮ ਇੰਡੀਆ ਲਈ 22 ਵਨਡੇ ਮੈਚ ਵੀ ਖੇਡ ਚੁੱਕੇ ਹਨ। ਇਸ 'ਚ 23 ਵਿਕਟਾਂ ਲਈਆਂ ਹਨ।

ਹਾਲੇ ਤੈਅ ਨਹੀਂ ਹੋਈ ਟੀਮ ਇੰਡੀਆ ਦੀ ਪਲੇਇੰਗ-11

ਭਾਰਤ ਨੂੰ ਬੰਗਲੌਰ ਟੈਸਟ 'ਚ ਨਿਊਜ਼ੀਲੈਂਡ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਟੈਸਟ ਸੀਰੀਜ਼ ਦਾ ਦੂਜਾ ਮੈਚ ਵੀਰਵਾਰ ਤੋਂ ਪੁਣੇ 'ਚ ਖੇਡਿਆ ਜਾਵੇਗਾ। ਭਾਰਤ ਦੇ ਮੁੱਖ ਕੋਚ ਗੌਤਮ ਗੰਭੀਰ ਨੇ ਕਿਹਾ ਕਿ ਅਜੇ ਪਲੇਇੰਗ-11 ਦਾ ਫੈਸਲਾ ਨਹੀਂ ਹੋਇਆ ਹੈ। ਇਸ ਦਾ ਫੈਸਲਾ ਮੈਚ ਵਾਲੇ ਦਿਨ ਹੀ ਹੋ ਜਾਵੇਗਾ। ਹਾਲਾਂਕਿ ਉਨ੍ਹਾਂ ਨੇ ਸੰਕੇਤ ਦਿੱਤਾ ਕਿ ਸੁੰਦਰ ਨੂੰ ਮੌਕਾ ਦਿੱਤਾ ਜਾ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Sandeep Kumar

Content Editor

Related News