...ਤਾਂ ਕੀ ਇੰਗਲੈਂਡ-ਪਾਕਿ ਮੈਚ ਦੌਰਾਨ ਹੋਈ ਸੀ ਬਾਲ ਟੈਂਪਰਿੰਗ

Wednesday, Jun 05, 2019 - 11:29 AM (IST)

ਨਵੀਂ ਦਿੱਲੀ : ਇੰਗਲੈਂਡ ਅਤੇ ਪਾਕਿਸਤਾਨ ਦੇ ਖਿਡਾਰੀਆਂ ਨੂੰ ਵਰਲਡ ਕੱਪ ਮੈਚ ਦੌਰਾਨ ਅੰਪਾਇਰਾਂ ਨੇ ਰਿਵਰਸ ਸਵਿੰਗ ਲਈ ਗੇਂਦ ਨੂੰ ਇਕ ਪਾਸੇ ਖੁਰਦਰਾ ਬਣਾਉਣ ਲਈ ਚਾਲਬਾਜ਼ੀ ਨਹੀਂ ਕਰਨ ਦੀ ਚਿਤਾਵਨੀ ਦਿੱਤੀ। ਸੋਮਵਾਰ ਨੂੰ ਹੋਏ ਮੁਕਾਬਲੇ ਦੌਰਾਨ ਮੈਦਾਨੀ ਅੰਪਾਇਰ ਮਾਰਿਅਸ ਇਰੈਸਮਸ ਅਤੇ ਸੁੰਦਰਮ ਰਵੀ ਨੇ ਪਾਕਿ ਕਪਤਾਨ ਸਰਫਰਾਜ਼ ਅਹਿਮਦ ਅਤੇ ਇੰਗਲੈਂਡ ਦੇ ਇਓਨ ਮੌਰਗਨ ਨਾਲ ਇਸ ਬਾਰੇ ਗੱਲ ਕੀਤੀ। ਦੋਵਾਂ ਦੇਸ਼ਾਂ ਦੇ ਖਿਡਾਰੀ ਆਊਟ ਫੀਲਡ ਤਾਂ ਥ੍ਰੋਅ ਕਰਦੇ ਸਮੇਂ ਗੇਂਦ ਨੂੰ ਇਕ ਤੋਂ ਵੱਧ ਟੱਪਾ ਦੇ ਕੇ ਸੁੱਟ ਰਹੇ ਸੀ। ਮੌਰਗਨ ਨੇ ਕਿਹਾ, ''ਉਹ ਦੋਵਾਂ ਪਾਰੀਆਂ ਦੌਰਾਨ ਇਸ ਮੁੱਦੇ 'ਤੇ ਗੱਲ ਕਰ ਰਹੇ ਸੀ। ਪਾਰੀ ਵਿਚਾਲੇ ਅੰਪਾਇਰ ਮੇਰੇ ਕੋਲ ਆਏ ਅਤੇ ਉਨ੍ਹਾਂ ਨੂੰ ਲੱਗਾ ਕਿ ਥ੍ਰੋਅ ਸਮੇਂ ਖਿਡਾਰੀ ਜ਼ਰੂਰਤ ਤੋਂ ਵੱਧ ਟੱਪਾ ਦੇ ਰਹੇ ਹਨ।''

PunjabKesari

ਮੈਚ ਦੌਰਾਨ ਦੋਵੇਂ ਟੀਮਾਂ ਦੇ ਗੇਂਦਬਾਜ਼ਾਂ ਨੂੰ ਜ਼ਿਆਦਾ ਰਿਵਰਸ ਸਵਿੰਗ ਨਹੀਂ ਮਿਲੀ ਪਰ ਸੈਂਕੜਾ ਲਗਾਉਣ ਵਾਲੇ ਜੋਸ ਬਟਲਰ ਨੇ ਆਊਟ ਹੋਣ ਤੋਂ ਬਾਅਦ ਗੇਂਦ ਦਾ ਨਿਰੀਖਣ ਕੀਤਾ। ਪਾਕਿ ਆਲਰਾਊਂਡਰ ਮੁਹੰਮਦ ਹਫੀਜ਼ ਨੇ ਦੱਸਿਆ ਕਿ ਅੰਪਾਇਰਾਂ ਨੇ ਉਸਦੀ ਟੀਮ ਦੇ ਖਿਡਾਰੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਥ੍ਰੋਅ ਸਮੇਂ ਉਨ੍ਹਾਂ ਦੇ ਖਿਡਾਰੀਆਂ ਨੇ ਗੇਂਦ ਦਾ ਇਕ ਤੋਂ ਵੱਧ ਟੱਪਾ ਦਿੱਤਾ ਤਾਂ ਜੁਰਮਾਨਾ ਲੱਗ ਸਕਦਾ ਹੈ। ਇਹ ਉਨ੍ਹਾਂ ਦਾ ਕੰਮ ਹੈ ਅਤੇ ਉਹ ਆਪਣਾ ਕੰਮ ਕਰ ਰਹੇ ਸੀ। ਦੋਵੇਂ ਟੀਮਾਂ ਵਿਚ ਇਕ ਜਾਂ 2 ਵਾਰ ਅਜਿਹਾ ਹੋਇਆ ਜਦੋਂ ਥ੍ਰੋਅ ਦੌਰਾਨ ਗੇਂਦ ਇਕ ਤੋਂ ਵੱਧ ਟੱਪਾ ਖਾ ਕੇ ਪਹੁੰਚੀ। ਸਾਨੂੰ 20 ਓਵਰਾਂ ਤੋਂ ਬਾਅਦ ਚਿਤਾਵਨੀ ਮਿਲੀ ਸੀ।


Related News