ਬਾਲੀਵੁੱਡ ਅਦਾਕਾਰਾ ਨਾਲ ਡਾਂਸ ਕਰਦੇ ਨਜ਼ਰ ਆਏ ਵਾਰਨਰ, ਵੀਡੀਓ ਵਾਇਰਲ

Wednesday, Nov 11, 2020 - 11:02 PM (IST)

ਬਾਲੀਵੁੱਡ ਅਦਾਕਾਰਾ ਨਾਲ ਡਾਂਸ ਕਰਦੇ ਨਜ਼ਰ ਆਏ ਵਾਰਨਰ, ਵੀਡੀਓ ਵਾਇਰਲ

ਨਵੀਂ ਦਿੱਲੀ- ਆਸਟਰੇਲੀਆ ਦੇ ਧਮਾਕੇਦਾਰ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੂੰ ਭਾਰਤੀ ਫਿਲਮਾਂ ਦਾ ਬਹੁਤ ਸ਼ੌਕ ਹੈ। ਤਾਲਾਬੰਦੀ ਦੇ ਦੌਰਾਨ ਵੀ ਵਾਰਨਰ ਦਾ ਇਹ ਸ਼ੌਕ ਘੱਟ ਨਹੀਂ ਹੋਇਆ ਸੀ ਉਨ੍ਹਾਂ ਨੇ ਭਾਰਤੀ ਫਿਲਮਾਂ ਦੇ ਗਾਣਿਆਂ 'ਤੇ ਆਪਣੇ ਪਰਿਵਾਰ ਸਮੇਤ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਸਨ। ਆਈ. ਪੀ. ਐੱਲ. ਖਤਮ ਹੋਣ ਤੋਂ ਬਾਅਦ ਇਕ ਬਾਰ ਫਿਰ ਵਾਰਨਰ ਨੇ ਸੋਸ਼ਲ ਮੀਡੀਆ 'ਤੇ ਇਕ ਮਜ਼ੇਦਾਰ ਵੀਡੀਓ ਸ਼ੇਅਰ ਕੀਤੀ ਹੈ।

PunjabKesari
ਵਾਰਨਰ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਤੇਲੁਗੂ ਦੀ ਮਸ਼ਹੂਰ ਫਿਲਮ ਦੇ ਗਾਣੇ ਬੂਟਾ ਬੋਮਾ 'ਚ ਨੱਚਦੇ ਹੋਏ ਦਿਖਾਈ ਦੇ ਰਹੇ ਹਨ। ਇਸ ਵੀਡੀਓ 'ਚ ਉਸਦੇ ਨਾਲ ਬਾਲੀਵੁੱਡ ਅਦਾਕਾਰਾ ਪੂਜਾ ਹੇਗੜੇ ਵੀ ਨਾਲ ਡਾਂਸ ਕਰ ਰਹੀ ਹੈ। ਦਰਅਸਲ ਵਾਰਨਰ ਨੇ ਇਕ ਵੀਡੀਓ ਬਣਾਈ ਹੈ, ਜਿਸ 'ਚ ਗਾਣੇ 'ਚ ਅਲਲੂ ਅਰਜੁਨ ਦੀ ਜਗ੍ਹਾ ਉਸਦੇ ਚਿਹਰੇ ਨੂੰ ਦਿਖਾਇਆ ਗਿਆ ਹੈ। ਇਹ ਲੋਕਾਂ ਨੂੰ ਬੇਹੱਦ ਪਸੰਦ ਆ ਰਿਹਾ ਹੈ ਤੇ ਲੋਕ ਉਸਦੀ ਖੂਬ ਸ਼ਲਾਘਾ ਕਰ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਵਾਰਨਰ ਨੇ ਨਾਲ ਹੀ ਲਿਖਿਆ- ਇਹ ਕਿੰਨਾ ਵਧੀਆ ਹੈ। ਪੂਰੇ ਤਾਲਾਬੰਦੀ ਦੇ ਦੌਰਾਨ ਇਹ ਮੇਰਾ ਪਸੰਦੀਦਾ ਗਾਣਾ ਹੈ। ਮੈਂ ਇਸ ਨੂੰ ਆਈ. ਪੀ. ਐੱਲ. ਦੇ ਦੌਰਾਨ ਵੀ ਸੁਣਦਾ ਰਿਹਾ ਤੇ ਇਸ ਨੂੰ ਸੁਣ ਕੇ ਮੈਂ ਬਹੁਤ ਖੁਸ਼ ਹੁੰਦਾ। ਵਾਰਨਰ ਨੇ ਆਈ. ਪੀ. ਐੱਲ. 'ਚ ਕਿਹਾ ਸੀ ਹੈਦਰਾਬਾਦ ਉਸਦਾ ਦੂਜਾ ਘਰ ਹੈ।

 

 
 
 
 
 
 
 
 
 
 
 
 
 
 

😂😂how good is this. Definitely my favourite thing during lockdown. I was so happy to hear this song played throughout the IPL. #music #buttabomma

A post shared by David Warner (@davidwarner31) on Nov 10, 2020 at 10:23pm PST


author

Gurdeep Singh

Content Editor

Related News