ਪੋਰਨ ਸਟਾਰ ਨਾਲ ਮਾਰਕੁੱਟ ਦੇ ਮਾਮਲੇ ''ਚ ਵਾਰਨ ਨੂੰ ਕਲੀਨ ਚਿੱਟ
Tuesday, Sep 26, 2017 - 08:46 AM (IST)
ਲੰਡਨ, (ਬਿਊਰੋ)— ਆਸਟ੍ਰੇਲੀਆ ਦੇ ਧਾਕੜ ਸਾਬਕਾ ਕ੍ਰਿਕਟਰ ਸ਼ੇਨ ਵਾਰਨ ਨੇ ਲੰਡਨ ਨਾਈਟ ਕਲੱਬ 'ਚ ਇਕ ਪੋਰਨ ਸਟਾਰ ਅਭਿਨੇਤਰੀ ਨਾਲ ਮਾਰਕੁੱਟ ਦੇ ਦੋਸ਼ਾਂ 'ਚ ਕਲੀਨ ਚਿੱਟ ਮਿਲਣ ਤੋਂ ਬਾਅਦ ਕਿਹਾ ਕਿ ਉਹ ਮਾਰਕੁੱਟ ਦਾ ਮੁਲਜ਼ਮ ਬਣਾਏ ਜਾਣ ਤੋਂ 'ਹੈਰਾਨ' ਸੀ। ਪੁਲਸ ਨੇ ਦੱਸਿਆ ਕਿ 48 ਸਾਲ ਦੇ ਧਾਕੜ ਸਪਿਨਰ ਵਾਰਨ ਤੋਂ ਪੁੱਛਗਿੱਛ ਕੀਤੀ ਗਈ ਪਰ ਬਾਅਦ ਵਿਚ ਬਿਨਾਂ ਕੋਈ ਦੋਸ਼ ਲਾਏ ਉਸ ਨੂੰ ਛੱਡ ਦਿੱਤਾ ਗਿਆ।
ਵਾਰਨ ਨੇ ਬਿਆਨ 'ਚ ਕਿਹਾ, ''ਅੱਜ ਮੀਡੀਆ ਵਿਚ ਆ ਰਹੀਆਂ ਇਨ੍ਹਾਂ ਖਬਰਾਂ ਨੂੰ ਪੜ੍ਹ ਕੇ ਮੈਂ ਹੈਰਾਨ ਸੀ, ਜਿਨ੍ਹਾਂ 'ਚ ਮਾਰਕੁੱਟ ਦੇ ਝੂਠੇ ਦੇਸ਼ ਲਾਏ ਗਏ ਸਨ।'' ਉਸ ਨੇ ਕਿਹਾ, ''ਮੈਂ ਪੁਲਸ ਨਾਲ ਪੂਰਾ ਸਹਿਯੋਗ ਕੀਤਾ ਤੇ ਹੁਣ ਉਸ ਕੋਲ ਸੀ. ਸੀ. ਟੀ. ਵੀ. ਦੇਖਣ ਤੇ ਗਵਾਹਾਂ ਨਾਲ ਗੱਲ ਕਰਨ ਦਾ ਮੌਕਾ ਹੋਵੇਗਾ।'' ਵਾਰਨ ਨੇ ਕਿਹਾ, ''ਪੁਲਸ ਨੇ ਪੁਸ਼ਟੀ ਕੀਤੀ ਹੈ ਕਿ ਮੈਨੂੰ ਦੋਸ਼-ਮੁਕਤ ਕੀਤਾ ਗਿਆ ਹੈ ਤੇ ਅੱਗੇ ਕੋਈ ਕਾਰਵਾਈ ਨਹੀਂ ਹੋਵੇਗੀ। ਇਹ ਮਾਮਲਾ ਹੁਣ ਖਤਮ ਹੋ ਗਿਆ ਹੈ।'' ਇਸ ਤੋਂ ਪਹਿਲਾਂ ਪੋਰਨ ਸਟਾਰ ਤੇ ਮਾਡਲ ਵਾਲੇਰੀ ਫੋਕਸ ਨੇ ਸ਼ਨੀਵਾਰ ਤੜਕੇ ਅੱਖ ਵਿਚ ਸੱਟ ਦੀ ਤਸਵੀਰ ਪੋਸਟ ਕੀਤੀ ਸੀ, ਜਿਸ ਵਿਚ ਲਿਖਿਆ ਸੀ, ''ਤੁਹਾਨੂੰ ਆਪਣੇ ਉੱਪਰ ਮਾਣ ਹੈ? ਮਹਿਲਾ ਨੂੰ ਮਾਰਿਆ? ਮ੍ਰਿਤਕ ਆਦਮੀ।''
