ਪਰਿਵਾਰ ਦੇ ਨਾਲ ਬਿਤਾਉਣਾ ਚਾਹੁੰਦਾ ਹਾਂ ਸਮਾਂ : ਪੰਡਯਾ

Wednesday, Dec 09, 2020 - 03:32 AM (IST)

ਪਰਿਵਾਰ ਦੇ ਨਾਲ ਬਿਤਾਉਣਾ ਚਾਹੁੰਦਾ ਹਾਂ ਸਮਾਂ : ਪੰਡਯਾ

ਸਿਡਨੀ– ਸੀਮਤ ਓਵਰਾਂ ਦੀ ਲੜੀ ਵਿਚ ਸ਼ਾਨਦਾਰ ਪ੍ਰਦਰਸ਼ਨ ਨਾਲ ਆਗਾਮੀ ਟੈਸਟ ਲੜੀ ਲਈ ਆਸਟਰੇਲੀਆ ਵਿਚ ਰੁੱਕਣ ਦੀ ਉਮੀਦ ਜਗਾਉਣ ਦੇ ਦੋ ਦਿਨ ਬਾਅਦ ਭਾਰਤ ਦੇ ਹਮਲਾਵਰ ਆਲਰਾਊਂਡਰ ਹਾਰਦਿਕ ਪੰਡਯਾ ਨੇ ਮੰਗਲਵਾਰ ਨੂੰ ਕਿਹਾ ਕਿ ਉਹ 'ਵਤਨ ਵਾਪਸ ਜਾ ਰਿਹਾ ਹੈ।''

PunjabKesari
ਪਿੱਠ ਦੇ ਆਪੇਸ਼ਨ ਤੋਂ ਬਾਅਦ ਵਾਪਸੀ ਕਰਨ ਵਾਲੇ ਪੰਡਯਾ ਨੇ ਨਿਯਮਤ ਰੂਪ ਨਾਲ ਗੇਂਦਬਾਜ਼ੀ ਸ਼ੁਰੂ ਨਹੀਂ ਕੀਤੀ ਹੈ ਪਰ ਸੀਮਤ ਓਵਰਾਂ ਦੀ ਲੜੀ ਵਿਚ ਉਸਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਉਮੀਦ ਬੱਝੀ ਸੀ ਕਿ ਟੈਸਟ ਟੀਮ ਵਿਚ ਚੋਣ ਲਈ ਉਸਦੇ ਨਾਂ 'ਤੇ ਵਿਚਾਰ ਹੋ ਸਕਦਾ ਹੈ।
ਐਤਵਾਰ ਨੂੰ ਟੀਮ ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਉਣ ਤੋਂ ਬਾਅਦ ਇਸ ਆਲਰਾਊਂਡਰ ਨੇ ਜਦੋਂ ਕਿਹਾ ਸੀ ਕਿ ਟੀਮ ਮੈਨੇਜਮੈਂਟ ਜੇਕਰ ਚਾਹੁੰਦੀ ਹੈ ਤਾਂ ਉਸ ਨੂੰ ਆਸਟਰੇਲੀਆ ਵਿਚ ਰੁਕਣ ਵਿਚ ਕੋਈ ਦਿੱਕਤ ਨਹੀਂ ਹੈ ਤਾਂ ਉਸਦੇ ਰੁਕਣ ਦੀ ਉਮੀਦ ਬੱਝ ਗਈ ਸੀ। ਹਾਲਾਂਕਿ ਦੋ ਦਿਨ ਬਾਅਦ ਪੰਡਯਾ ਨੇ ਪੁਸ਼ਟੀ ਕੀਤੀ ਕਿ ਉਹ ਵਾਪਸ ਭਾਰਤ ਜਾ ਰਿਹਾ ਹੈ।
ਪੰਡਯਾ ਨੇ ਅੱਜ ਕਿਹਾ,''ਮੈਨੂੰ ਲੱਗਦਾ ਹੈ ਕਿ ਮੈਨੂੰ ਭਾਰਤ ਪਰਤ ਜਾਣਾ ਚਾਹੀਦਾ ਹੈ ਤੇ ਆਪਣੇ ਪਰਿਵਾਰ ਦੇ ਨਾਲ ਕੁਝ ਸਮਾਂ ਬਿਤਾਉਣਾ ਚਾਹੀਦਾ ਹੈ। ਮੈਂ ਚਾਰ ਮਹੀਨਿਆਂ ਤੋਂ ਆਪਣੇ ਬੱਚੇ ਨੂੰ ਨਹੀਂ ਦੇਖਿਆ ਹੈ, ਇਸ ਲਈ ਮੈਂ ਹੁਣ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾਉਣਾ ਚਾਹੁੰਦਾ ਹਾਂ।'' ਟੈਸਟ ਕ੍ਰਿਕਟ ਵਿਚ ਵਾਪਸੀ ਦੇ ਬਾਰੇ ਵਿਚ ਪੁੱਛਣ 'ਤੇ ਉਸ ਨੇ ਕਿਹਾ, ''ਸ਼ਾਇਦ ਭਵਿੱਖ ਵਿਚ। ਮੈਨੂੰ ਨਹੀਂ ਪਤਾ, ਸ਼ਾਇਦ।''

ਨੋਟ- ਪਰਿਵਾਰ ਦੇ ਨਾਲ ਬਿਤਾਉਣਾ ਚਾਹੁੰਦਾ ਹਾਂ ਸਮਾਂ : ਪੰਡਯਾ। ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


author

Gurdeep Singh

Content Editor

Related News