VVS ਲਕਸ਼ਮਣ ਨੇ ਪਰਿਵਾਰ ਸਮੇਤ ਕੀਤਾ ਤਾਜਮਹਿਲ ਦਾ ਦੀਦਾਰ
Thursday, Jan 23, 2020 - 12:11 AM (IST)

ਆਗਰਾ- ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਵੀ. ਵੀ. ਐੱਸ. ਲਕਸ਼ਮਣ ਨੇ ਬੁੱਧਵਾਰ ਨੂੰ ਪਰਿਵਾਰ ਸਮੇਤ ਆਗਰਾ ਸਥਿਤ ਤਾਜ ਮਹਿਲ ਦਾ ਦੀਦਾਰ ਕੀਤਾ। ਉਸ ਨੇ ਤਾਜ ਮਹਿਲ ਦੀ ਖੂਬਸੂਰਤੀ ਨੂੰ ਕਾਫੀ ਦੇਰ ਤੱਕ ਨਿਹਾਰਾ ਅਤੇ ਉਸ ਨੂੰ ਬਹੁਤ ਹੀ ਖੂਬਸੂਰਤ ਸਮਾਰਕ ਦੱਸਿਆ। ਤਾਜਮਹਿਲ ਦੇਖਣ ਤੋਂ ਬਾਅਦ ਉਸ ਨੇ ਦੱਸਿਆ ਕਿ ਸੀਟ 'ਤੇ ਬੈਠ ਕੇ ਫੋਟੋਆਂ ਖਿਚਵਾਈਆਂ। ਇਸ ਦੌਰਾਨ ਤਾਜਮਹਿਲ ਦੇਖਣ ਆਏ ਦੂਜੇ ਸੈਲਾਨੀਆਂ ਨੇ ਉਸ ਨੂੰ ਪਹਿਚਾਣ ਲਿਆ ਤੇ ਪ੍ਰਸ਼ੰਸਕਾਂ ਨੇ ਸੈਲਫੀ ਲੈਣ ਦੇ ਲਈ ਉਸ ਨੂੰ ਘੇਰ ਲਿਆ।