ਵਿਸ਼ਵਨਾਥਨ ਆਨੰਦ ਏ.ਆਈ.ਸੀ.ਐੱਫ. ਦੇ ਸਲਾਹਕਾਰ ਬੋਰਡ ’ਚ ਹੋਵੇਗਾ ਸ਼ਾਮਲ

01/10/2021 12:38:43 AM

ਚੇਨਈ – ਅਖਿਲ ਭਾਰਤੀ ਸ਼ਤਰੰਜ ਸੰਘ ਦੀਆਂ ਚੋਣਾਂ ਨੂੰ ਅਜੇ 4 ਦਿਨ ਹੀ ਬੀਤੇ ਹਨ ਤੇ ਭਾਰਤੀ ਸ਼ਤਰੰਜ ਜਗਤ ਨੂੰ ਇਕ ਵੱਡੀ ਤੇ ਚੰਗੀ ਖਬਰ ਮਿਲ ਗਈ ਹੈ। 5 ਵਾਰ ਦਾ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਹੁਣ ਰਾਸ਼ਟਰੀ ਸੰਘ ਦੇ ਸਲਾਹਕਾਰ ਬੋਰਡ ਵਿਚ ਸ਼ਾਮਲ ਹੋਣ ਲਈ ਤਿਆਰ ਹੋ ਗਿਆ ਹੈ। ਅੱਜ ਚੇਨਈ ਵਿਚ ਉਸਦੇ ਨਿਵਾਸ ’ਤੇ ਅਖਿਲ ਭਾਰਤੀ ਸ਼ਤਰੰਜ ਸੰਘ ਦੇ ਸਕੱਤਰ ਭਾਰਤ ਸਿੰਘ ਚੌਹਾਨ ਦੀ ਅਗਵਾਈ ਵਿਚ ਇਕ ਪ੍ਰਤੀਨਿਧੀ ਮੰਡਲ ਨੇ ਆਨੰਦ ਨਾਲ ਮੁਲਾਕਾਤ ਕੀਤੀ ਤੇ ਉਸ ਨੂੰ ਸਲਾਹਕਾਰ ਬੋਰਡ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਵੈਸੇ ਤਾਂ ਆਨੰਦ ਅਜੇ ਵੀ ਭਾਰਤ ਦਾ ਨੰਬਰ-1 ਸ਼ਤਰੰਜ ਖਿਡਾਰੀ ਹੈ ਪਰ ਪਿਛਲੇ ਕੁਝ ਦਿਨਾਂ ਤੋਂ ਉਸ ਨੇ ਪਹਿਲਾਂ ਤਾਂ ਨੌਜਵਾਨ ਖਿਡਾਰੀਆਂ ਨੂੰ ਟ੍ਰੇਨਿੰਗ ਦੇਣ ਦੇ ਪ੍ਰਸਤਾਵ ਨੂੰ ਹਾਂ ਕਿਹਾ ਤੇ ਹੁਣ ਸਲਾਹਕਾਰ ਬੋਰਡ ਵਿਚ ਸ਼ਾਮਲ ਹੋਣ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ। ਇਸ ਤੋਂ ਇਹ ਸਾਫ ਸੰਕੇਤ ਮਿਲਦਾ ਹੈ ਕਿ ਉਹ ਭਵਿੱਖ ਵਿਚ ਵੀ ਭਾਰਤ ਲਈ ਵੱਡੀ ਭੂਮਿਕਾ ਨਿਭਾਉਣ ਲਈ ਤਿਆਰ ਹੈ।

ਇਸਦੇ ਨਾਲ ਹੀ ਭਾਰਤ ਸਿੰਘ ਚੌਹਾਨ ਨੇ ਇਹ ਵੀ ਕਿਹਾ ਕਿ ਆਉਣ ਵਾਲੇ 6 ਮਹੀਨੇ ਵਿਚ ਵੱਡੇ ਸਪਾਂਸਰਾਂ ਨੂੰ ਸ਼ਾਮਲ ਕਰਕੇ ਸ਼ਤਰੰਜ ਲੀਗ ਨੂੰ ਸ਼ੁਰੂ ਕਰਨਾ ਸਾਡਾ ਮੁੱਖ ਟੀਚਾ ਹੋਵੇਗਾ ਤੇ ਇਹ ਭਾਰਤੀ ਸ਼ਤਰੰਜ ਜਗਤ ਨੂੰ ਬਦਲਣ ਵਾਲਾ ਕਦਮ ਸਾਬਤ ਹੋਵੇਗਾ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿਚ ਦਿਓ ਜਵਾਬ।


Inder Prajapati

Content Editor

Related News