ਨਿਊਜ਼ੀਲੈਂਡ ਦਾ ਦੌਰਾ ਆਸਾਨ ਨਹੀਂ ਪਰ ਮੈਂ ਚੁਣੌਤੀ ਲਈ ਤਿਆਰ : ਰੋਹਿਤ

Wednesday, Jan 08, 2020 - 01:52 AM (IST)

ਨਿਊਜ਼ੀਲੈਂਡ ਦਾ ਦੌਰਾ ਆਸਾਨ ਨਹੀਂ ਪਰ ਮੈਂ ਚੁਣੌਤੀ ਲਈ ਤਿਆਰ : ਰੋਹਿਤ

ਨਵੀਂ ਦਿੱਲੀ— ਭਾਰਤ ਦੇ ਸਟਾਰ ਬੱਲੇਬਾਜ਼ ਰੋਹਿਤ ਸ਼ਰਮਾ ਦਾ ਮੰਨਣਾ ਹੈ ਕਿ ਮੇਜ਼ਬਾਨ ਟੀਮ ਦਾ ਬਿਹਤਰੀਨ ਗੇਂਦਬਾਜ਼ੀ ਹਮਲਾ ਨਿਊਜ਼ੀਲੈਂਡ ਨੂੰ ਕ੍ਰਿਕਟ ਖੇਡਣ ਲਈ ਸਭ ਤੋਂ ਮੁਸ਼ਕਿਲ ਸਥਾਨਾਂ ਵਿਚੋਂ ਇਕ ਬਣਾਉਂਦਾ ਹੈ ਪਰ ਨਾਲ ਹੀ ਉਸ ਨੇ ਕਿਹਾ ਕਿ ਉਹ ਅਗਲੇ ਮਹੀਨੇ ਹੋਣ ਵਾਲੇ ਦੌਰੇ ਦੀ ਚੁਣੌਤੀ ਲਈ ਤਿਆਰ ਹੈ। ਸਲਾਮੀ ਬੱਲੇਬਾਜ਼ ਦੇ ਰੂਪ ਵਿਚ ਆਪਣੀ ਪਹਿਲੀ ਟੈਸਟ ਲੜੀ ਵਿਚ ਰੋਹਿਤ ਨੇ ਦੱਖਣੀ ਅਫਰੀਕਾ ਵਿਰੁੱਧ ਇਕ ਦੋਹਰੇ ਸੈਂਕੜੇ ਸਮੇਤ 3 ਸੈਂਕੜੇ ਲਾਏ ਅਤੇ ਫਰਵਰੀ ਵਿਚ ਵੇਲਿੰਗਟਨ ਅਤੇ ਕ੍ਰਾਈਸਟਚਰਚ ਵਿਚ ਹੋਣ ਵਾਲੇ ਦੋ ਟੈਸਟਾਂ ਵਿਚ ਉਸ ਨੂੰ ਨੀਲ ਵੈਗਨਰ, ਮੈਟ ਹੈਨਰੀ, ਟ੍ਰੇਂਟ ਬੋਲਟ ਅਤੇ ਟਿਮ ਸਾਊਥੀ ਵਰਗੇ ਤੇਜ਼ ਗੇਂਦਬਾਜ਼ਾਂ ਦਾ ਸਾਹਮਣਾ ਕਰਨਾ ਪਵੇਗਾ।


author

Gurdeep Singh

Content Editor

Related News