ਵਿਰਾਟ ਨੇ ਚਾਹਲ ਨੂੰ ਕਿਹਾ ਜੋਕਰ, ਬੁਮਰਾਹ ਬਾਰੇ ਵੀ ਦਿੱਤੀ ਇਹ ਟਿੱਪਣੀ
Tuesday, May 12, 2020 - 11:31 AM (IST)

ਨਵੀਂ ਦਿੱਲੀ : ਲਾਕਡਾਊਨ ਦੀ ਮੌਜੂਦਾ ਸਥਿਤੀ ਨੂੰ ਦੇਖ ਕੇ ਹਰ ਇਕ ਖੇਡ ਪ੍ਰਸ਼ੰਸਕ ਪਰੇਸ਼ਾਨ ਹੈ ਕਿਉਂਕਿ ਲਾਈਵ ਸਪੋਰਟਸ ਖਤਮ ਹੋ ਗਿਆ ਹੈ। ਕੋਰੋਨਾ ਵਾਇਰਸ ਕਾਰਨ ਹਰ ਤਰ੍ਹਾਂ ਦੀ ਖੇਡ ਬੰਦ ਹੈ ਪਰ ਖਿਡਾਰੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਹਨ।ਇਸ ਵਿਚਾਲੇ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿਣ ਵਾਲੇ ਯੁਜਵੇਂਦਰ ਚਾਹਲ 'ਤੇ ਨਿਸ਼ਾਨਾ ਵਿੰਨ੍ਹਿਆ ਹੈ ਤੇ ਉਸ ਨੂੰ ਵਿਰਾਟ ਕੋਹਲੀ ਨੇ ਜੋਕਰ ਕਿਹਾ ਹੈ। ਉੱਥੇ ਹੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਲੈ ਕੇ ਕੋਹਲੀ ਨੇ ਕਿਹਾ ਕਿ ਉਸ ਨੂੰ ਉਮੀਦ ਨਹੀਂ ਸੀ ਕਿ ਬੁਮਰਾਹ ਸੋਸ਼ਲ ਮੀਡੀਆ 'ਤੇ ਇੰਨੀ ਵਿਸਥਾਰ ਨਾਲ ਗੱਲ ਕਰ ਸਕਦਾ ਹੈ। ਵਿਰਾਟ ਕੋਹਲੀ ਨੇ ਇਸ ਤੋਂ ਇਲਾਵਾ ਭਾਰਤੀ ਟੀਮ ਦੇ ਹੋਰਨਾਂ ਤੇਜ਼ ਗੇਂਦਬਾਜ਼ਾਂ ਬਾਰੇ ਵੀ ਟਿੱਪਣੀ ਕੀਤੀਤੇ ਕਿਹਾ ਕਿ ਇਨ੍ਹਾਂ ਗੇਂਦਬਾਜ਼ਾਂ ਨੂੰ ਸੋਸ਼ਲ ਮੀਡੀਆ 'ਤੇ ਲਾਈਵ ਚੈਟ ਕਰਨੀ ਚਾਹੀਦੀ ਹੈ।
ਕੋਹਲੀ ਨੇ ਕਿਹਾ ਕਿ ਤੁਸੀਂ ਕਿਸੇ ਨੂੰ ਵੀ ਕਿਸੇ ਵੀ ਸਮੇਂ ਲਾਈਵ ਆਉਣ ਲਈ ਕਹਿ ਸਕਦੇ ਹੋ ਤੇ ਫਿਰ ਦੇਖ ਸਕਦੇ ਹੋ ਕਿ ਉਸ ਦਾ ਅਸਲੀ ਰੰਗ ਕਿਵੇਂ ਦੇਖਿਆ ਜਾ ਸਕਦਾ ਹੈ। ਇਸ ਲਾਕਡਾਊਨ ਯੁਜਵੇਂਦਰ ਚਾਹਲ ਮੇਰੇ ਲਈ ਸਭ ਤੋਂ ਵੱਡਾ ਜੋਕਰ ਰਿਹਾ। ਜਸਪ੍ਰੀਤ ਬੁਮਰਾਹ ਨੂੰ ਲੈ ਕੇ ਮੈਨੂੰ ਹੈਰਾਨੀ ਹੋਈ ਹੈ। ਮੈਨੂੰ ਨਹੀਂ ਪਤਾ ਸੀ ਕਿ ਉਹ ਜਨ ਤਕ ਤੌਰ 'ਤੇ ਇਸ ਤਰ੍ਹਾਂ ਦੀ ਵਿਸਥਾਰਪੂਰਵਕ ਗੱਲਬਾਤ ਕਰ ਸਕਦਾ ਹੈ।