ਵਿਰਾਟ ਨੇ ਚੌਥੇ ਟੈਸਟ 'ਚ ਬਣਾਇਆ ਵੱਡਾ ਰਿਕਾਰਡ, ਸਚਿਨ-ਪੋਂਟਿੰਗ ਨੂੰ ਛੱਡਿਆ ਪਿੱਛੇ
Thursday, Sep 02, 2021 - 07:59 PM (IST)
ਲੰਡਨ- ਭਾਰਤ ਤੇ ਇੰਗਲੈਂਡ ਦੇ ਵਿਚ ਓਵਲ ਦੇ ਮੈਦਾਨ 'ਚ ਚੌਥਾ ਟੈਸਟ ਮੈਚ ਖੇਡਿਆ ਜਾ ਰਿਹਾ ਹੈ। ਇੰਗਲੈਂਡ ਦੇ ਕਪਤਾਨ ਜੋ ਰੂਟ ਨੇ ਟਾਸ ਜਿੱਤ ਕੇ ਭਾਰਤੀ ਟੀਮ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਬੱਲੇਬਾਜ਼ੀ ਦੇ ਲਈ ਆਈ ਭਾਰਤੀ ਟੀਮ ਦੀ ਸਲਾਮੀ ਜੋੜੀ ਨੇ ਨਿਰਾਸ਼ ਕੀਤਾ। ਸਭ ਤੋਂ ਪਹਿਲਾਂ ਰੋਹਿਤ ਸ਼ਰਮਾ 11 ਦੌੜਾਂ ਬਣਾ ਕੇ ਆਊਟ ਹੋਏ ਅਤੇ ਉਸ ਤੋਂ ਬਾਅਦ ਕੇ. ਐੱਲ. ਰਾਹੁਲ ਵੀ 17 ਦੌੜਾਂ ਬਣਾ ਕੇ ਪਵੇਲੀਅਨ ਵਾਪਸ ਗਏ। ਰਾਹੁਲ ਤੋਂ ਬਾਅਦ ਬੱਲੇਬਾਜ਼ੀ ਦੇ ਲਈ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਜਿਵੇਂ ਹੀ ਇਕ ਦੌੜ ਬਣਾਈ ਤਾਂ ਉਨ੍ਹਾਂ ਨੇ ਆਪਣੇ ਨਾਂ ਵੱਡਾ ਰਿਕਾਰਡ ਦਰਜ ਕਰ ਲਿਆ। ਵਿਰਾਟ ਕੋਹਲੀ ਸਭ ਤੋਂ ਤੇਜ਼ 23 ਹਜ਼ਾਰ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ।
ਇਹ ਖ਼ਬਰ ਪੜ੍ਹੋ- ਡਰਸਨ ਦਾ ਫਿਰ ਸ਼ਿਕਾਰ ਬਣੇ ਪੁਜਾਰਾ, ਇੰਨੀ ਵਾਰ ਕੀਤਾ ਆਊਟ
ਇੰਗਲੈਂਡ ਦੇ ਵਿਰੁੱਧ ਬੱਲੇਬਾਜ਼ੀ ਦੇ ਲਈ ਵਿਰਾਟ ਕੋਹਲੀ ਨੇ ਇਕ ਦੌੜ ਬਣਾਉਂਦੇ ਹੀ ਅੰਤਰਰਾਸ਼ਟਰੀ ਕ੍ਰਿਕਟ ਕਰੀਅਰ ਵਿਚ 23 ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ ਹਨ। ਉਹ ਅਜਿਹਾ ਕਰਨ ਵਾਲੇ ਦੁਨੀਆ ਦੇ ਸਿਰਫ 7ਵੇਂ ਬੱਲੇਬਾਜ਼ ਹਨ ਅਤੇ ਤੀਜੇ ਭਾਰਤੀ ਖਿਡਾਰੀ ਵੀ ਹਨ। ਉਸ ਤੋਂ ਪਹਿਲਾਂ ਭਾਰਤ ਦੇ ਲਈ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਤੇ ਸਾਬਕਾ ਕਪਤਾਨ ਰਾਹੁਲ ਦ੍ਰਾਵਿੜ ਹੀ ਇਹ ਮੁਕਾਮ ਹਾਸਲ ਕਰ ਚੁੱਕੇ ਹਨ। ਦੇਖੋ ਰਿਕਾਰਡ-
23 ਹਜ਼ਾਰ ਦੌੜਾਂ ਬਣਾਉਣ ਦੇ ਲਈ ਸਭ ਤੋਂ ਘੱਟ ਪਾਰੀਆਂ
490: ਵਿਰਾਟ ਕੋਹਲੀ
522: ਸਚਿਨ ਤੇਂਦੁਲਕਰ
544: ਰਿਕੀ ਪੋਂਟਿੰਗ
551: ਜੈਕਸ ਕੈਲਿਸ
568: ਕੁਮਾਰ ਸੰਗਕਾਰਾ
576: ਰਾਹੁਲ ਦ੍ਰਾਵਿੜ
ਅੰਤਰਰਾਸ਼ਟਰੀ ਕ੍ਰਿਕਟ ਵਿਚ 23 ਹਜ਼ਾਰ ਦੌੜਾਂ ਬਣਾਉਣ ਵਾਲੇ ਬੱਲੇਬਾਜ਼
2004 - ਸਚਿਨ ਤੇਂਦੁਲਕਰ
2009 - ਰਿਕੀ ਪੋਂਟਿੰਗ
2010 - ਜੈਕਸ ਕੈਲਿਸ
2011 - ਰਾਹੁਲ ਦ੍ਰਾਵਿੜ
2013 - ਕੁਮਾਰ ਸੰਗਕਾਰਾ
2013 -ਮਹੇਲਾ ਜੈਵਰਧਨੇ
2021 - ਵਿਰਾਟ ਕੋਹਲੀ*
ਭਾਰਤ ਦੇ ਲਈ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ
34357 - ਸਚਿਨ
24208 - ਦ੍ਰਾਵਿੜ
23003 - ਕੋਹਲੀ
18575 - ਗਾਂਗੁਲੀ
17266 - ਧੋਨੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।