ਵਿਰਾਟ ਨੇ ਪਹਿਲਾ, 50ਵਾਂ ਤੇ 200ਵਾਂ ਮੈਚ ਖੇਡਿਆ KKR ਦੇ ਵਿਰੁੱਧ, ਬਣਾਇਆ ਇਹ ਵੱਡਾ ਰਿਕਾਰਡ

Monday, Sep 20, 2021 - 08:57 PM (IST)

ਵਿਰਾਟ ਨੇ ਪਹਿਲਾ, 50ਵਾਂ ਤੇ 200ਵਾਂ ਮੈਚ ਖੇਡਿਆ KKR ਦੇ ਵਿਰੁੱਧ, ਬਣਾਇਆ ਇਹ ਵੱਡਾ ਰਿਕਾਰਡ

ਆਬੂ ਧਾਬੀ- ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਵਿਚਾਲੇ ਆਬੂ ਧਾਬੀ 'ਚ ਮੈਚ ਖੇਡਿਆ ਜਾ ਰਿਹਾ ਹੈ। ਕੋਲਕਾਤਾ ਦੇ ਵਿਰੁੱਧ ਬੱਲੇਬਾਜ਼ੀ ਦੇ ਲਈ ਉਤਰਦੇ ਹੀ ਵਿਰਾਟ ਕੋਹਲੀ ਨੇ ਆਪਣੇ ਨਾਂ ਇਕ ਵੱਡਾ ਰਿਕਾਰਡ ਬਣਾ ਲਿਆ ਹੈ। ਵਿਰਾਟ ਕੋਹਲੀ ਆਈ. ਪੀ. ਐੱਲ. ਵਿਚ 200 ਮੈਚ ਖੇਡਣ ਵਾਲੇ ਖਿਡਾਰੀਆਂ ਦੀ ਲਿਸਟ ਵਿਚ ਸ਼ਾਮਲ ਹੋ ਗਏ ਹਨ। ਵਿਰਾਟ ਦੇ ਨਾਂ ਇਕ ਅਜਿਹਾ ਰਿਕਾਰਡ ਦਰਜ ਹੋ ਗਿਆ ਹੈ ਜੋ ਪਹਿਲੇ ਕਿਸੇ ਖਿਡਾਰੀ ਦੇ ਨਾਂ ਨਹੀਂ ਹੈ।

ਇਹ ਖ਼ਬਰ ਪੜ੍ਹੋ- ਮੈਦਾਨ ਤੋਂ ਬਾਹਰ ਸੱਦੇ ਜਾਣ 'ਤੇ ਨਿਰਾਸ਼ ਦਿਖੇ ਮੇਸੀ

PunjabKesari
ਵਿਰਾਟ ਆਈ. ਪੀ. ਐੱਲ. 'ਚ ਇਕ ਟੀਮ ਦੇ ਲਈ 200 ਮੈਚ ਖੇਡਣ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ। ਉਸ ਤੋਂ ਪਹਿਲਾਂ ਭਾਰਤ ਦੇ ਕਈ ਖਿਡਾਰੀਆਂ ਨੇ ਆਈ. ਪੀ. ਐੱਲ. ਵਿਚ 200 ਮੈਚ ਖੇਡੇ ਹਨ ਪਰ ਉਹ ਸਿਰਫ ਇਕ ਟੀਮ ਦੇ ਲਈ ਇੰਨੇ ਮੈਚ ਨਹੀਂ ਖੇਡੇ ਹਨ। ਵਿਰਾਟ ਸਾਲ 2008 ਤੋਂ ਹੀ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਲਈ ਖੇਡ ਰਹੇ ਹਨ। ਇਸ ਮੈਚ ਵਿਚ ਵਿਰਾਟ ਕੋਹਲੀ ਕੁਝ ਖਾਸ ਕਮਾਲ ਨਹੀਂ ਦਿਖਾ ਸਕੇ ਅਤੇ 5 ਦੌੜਾਂ ਬਣਾ ਕੇ ਆਊਟ ਹੋ ਗਏ।
ਆਈ. ਪੀ. ਐੱਲ. ਵਿਚ ਸਭ ਤੋਂ ਜ਼ਿਆਦਾ ਮੈਚ ਖੇਡਣ ਵਾਲੇ ਖਿਡਾਰੀ
212 - ਧੋਨੀ
207 - ਰੋਹਿਤ ਸ਼ਰਮਾ
204 - ਦਿਨੇਸ਼ ਕਾਰਤਿਕ
201 - ਸੁਰੇਸ਼ ਰੈਨਾ
200 - ਵਿਰਾਟ ਕੋਹਲੀ

ਇਹ ਖ਼ਬਰ ਪੜ੍ਹੋ-ਇਹ ਵਨ ਡੇ ਵਿਸ਼ਵ ਕੱਪ ਦੇ ਲਈ ਸਰਵਸ੍ਰੇਸ਼ਠ ਤਿਆਰੀ ਹੋਵੇਗੀ : ਮਿਤਾਲੀ

PunjabKesari
ਆਈ. ਪੀ. ਐੱਲ. ਵਿਚ ਵਿਰਾਟ ਕੋਹਲੀ
ਪਹਿਲਾ ਮੈਚ - 1 ਦੌੜ
50ਵਾਂ ਮੈਚ - 30* ਦੌੜਾਂ
100ਵਾਂ ਮੈਚ - 35 ਦੌੜਾਂ
150ਵਾਂ ਮੈਚ - 31 ਦੌੜਾਂ
200ਵਾਂ ਮੈਚ - 5 ਦੌੜਾਂ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News