ਜਡੇਜਾ ਭਾਰਤੀ ਟੀਮ ''ਚ ਵਾਪਸੀ ਲਈ ਤਿਆਰ, ਵਿਰਾਟ ਸ਼੍ਰੀਲੰਕਾ ਟੀ-20 ਸੀਰੀਜ਼ ''ਚੋਂ ਰਹਿ ਸਕਦੈ ਬਾਹਰ
Saturday, Feb 19, 2022 - 03:33 AM (IST)
ਮੁੰਬਈ- ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਭਾਰਤੀ ਟੀਮ ਵਿਚ ਵਾਪਸੀ ਲਈ ਤਿਆਰ ਹੈ। ਕਾਨਪੁਰ ਵਿਚ ਨਵੰਬਰ 2021 ਦੇ ਅੰਤ ਵਿਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਪਹਿਲੇ ਟੈਸਟ ਮੈਚ ਤੋਂ ਬਾਅਦ ਕ੍ਰਿਕਟ ਐਕਸ਼ਨ ਤੋਂ ਦੂਰ ਜਡੇਜਾ ਸ਼੍ਰੀਲੰਕਾ ਵਿਰੁੱਧ ਆਗਾਮੀ ਸੀਰੀਜ਼ ਵਿਚ ਟੀਮ ਦਾ ਹਿੱਸਾ ਹੋਵੇਗਾ। ਇਸ ਵਿਚਾਲੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੂੰ ਸ਼੍ਰੀਲੰਕਾ ਟੀ-20 ਸੀਰੀਜ਼ ਲਈ ਬ੍ਰੇਕ ਦਿੱਤੇ ਜਾਣ ਦੀ ਸੰਭਾਵਨਾ ਹੈ। ਫਿਲਹਾਲ ਇਸ ਵਾਰੇ ਵਿਚ ਵਿਰਾਟ ਵਲੋਂ ਤਤਕਾਲ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ ਪਰ ਉਸਦੇ ਅਤੇ ਭਾਰਤੀ ਟੀਮ ਦੇ ਨੇੜਲੇ ਸੂਤਰਾਂ ਨੇ ਦੱਸਿਆ ਹੈ ਕਿ ਵਿਰਾਟ ਸੀਰੀਜ਼ ਤੋਂ ਆਰਾਮ ਦਿੱਤਾ ਜਾ ਸਕਦਾ ਹੈ।
ਇਹ ਖ਼ਬਰ ਪੜ੍ਹੋ- IND v WI : ਦੂਜੇ ਟੀ20 ਮੈਚ 'ਚ ਵਿੰਡੀਜ਼ ਕਪਤਾਨ ਪੋਲਾਰਡ ਬਣਾਉਣਗੇ ਇਹ ਵੱਡਾ ਰਿਕਾਰਡ
ਉਹ ਹਾਲਾਂਕਿ ਟੈਸਟ ਸੀਰੀਜ਼ ਲਈ ਵਾਪਸੀ ਕਰ ਸਕਦਾ ਹੈ, ਜਿਸਦਾ ਮਤਲਬ ਹੈ ਕਿ ਮੋਹਾਲੀ ਵਿਚ ਆਪਣਾ 100ਵਾਂ ਟੈਸਟ ਮੈਡ ਖੇਡ ਸਕਦੇ ਹਨ, ਜਿੱਥੇ 4 ਮਾਰਚ ਤੋਂ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਪਹਿਲੇ ਟੈਸਟ ਮੈਚ ਖੇਡਿਆ ਜਾਵੇਗਾ ਪਰ ਜੇਕਰ ਉਹ ਆਪਣੀ ਬ੍ਰੇਕ ਨੂੰ ਵਧਾਉਂਦਾ ਹੈ ਤਾਂ ਉਸਦਾ 100ਵਾਂ ਟੈਸਟ ਬੈਂਗਲੁਰੂ ਵਿਚ ਹੋਵੇਗਾ, ਜਿੱਥੇ ਸੀਰੀਜ਼ ਦਾ ਦੂਜਾ ਅਤੇ ਆਖਰੀ ਟੈਸਟ ਮੈਚ ਖੇਡਿਆ ਜਾਵੇਗਾ। ਕ੍ਰਿਕਬਜ਼ ਵਿਚ ਚੱਲ ਰਹੀਆਂ ਖਬਰਾਂ ਦੇ ਅਨੁਸਾਰ ਇਹ ਲਗਭਗ ਤੈਅ ਹੈ ਕਿ ਜਡੇਜਾ ਨੂੰ ਸ਼੍ਰੀਲੰਕਾ ਵਿਰੁੱਧ ਦੋ ਮੈਚਾਂ ਦੀ ਟੈਸਟ ਸੀਰੀਜ਼ ਦੇ ਲਈ ਟੀਮ ਵਿਚ ਸ਼ਾਮਲ ਕੀਤਾ ਜਾਵੇਗਾ ਪਰ ਜੇਕਰ ਸਭ ਕੁਝ ਠੀਕ ਰਿਹਾ ਤਾਂ ਉਹ ਟੈਸਟ ਸੀਰੀਜ਼ ਤੋਂ ਪਹਿਲਾਂ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਵੀ ਖੇਡ ਸਕਦਾ ਹੈ। ਉੱਥੇ ਹੀ ਬੈਂਗਲੁਰੂ ਵਿਚ ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ. ਸੀ. ਏ.) ਵਿਚ ਰਿਹੈਬਿਲੀਟੇਸ਼ਨ ਦੇ ਦੌਰ ਵਿਚੋਂ ਲੰਘ ਰਿਹਾ ਜਡੇਜਾ ਪਹਿਲਾਂ ਹੀ ਲਖਨਊ ਪਹੁੰਚ ਚੁੱਕਾ ਹੈ, ਜਿੱਥੇ ਭਾਰਤੀ ਟੀਮ 24 ਫਰਵਰੀ ਨੂੰ ਸ਼੍ਰੀਲੰਕਾ ਵਿਰੁੱਧ 3 ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ ਖੇਡੇਗੀ।
ਇਹ ਖ਼ਬਰ ਪੜ੍ਹੋ-AUS vs SL : ਆਸਟਰੇਲੀਆ ਨੇ ਸ਼੍ਰੀਲੰਕਾ ਨੂੰ 6 ਵਿਕਟਾਂ ਨਾਲ ਹਰਾਇਆ
ਸਮਝਿਆ ਜਾਂਦਾ ਹੈ ਕਿ ਉਹ ਲਖਨਊ ਦੇ ਇਕ ਹੋਟਲ ਵਿਚ ਇਕਾਂਤਵਾਸ ਵਿਚ ਹੈ ਅਤੇ ਉਸਦਾ ਕੋਰੋਨਾ ਟੈਸਟ ਕੀਤਾ ਗਿਆ ਹੈ ਅਤੇ ਜੇਕਰ ਉਹ ਨੈਗੇਟਿਵ ਆਉਂਦਾ ਹੈ ਤਾਂ ਟੀ-20 ਟੀਮ ਦਾ ਹਿੱਸਾ ਹੋ ਸਕਦਾ ਹੈ। ਜਡੇਜਾ ਤੋਂ ਇਲਾਵਾ ਭਾਰਤੀ ਤੇਜ਼ ਗੇਂਦਬਾਜ਼ੀ ਦੀ ਰੀੜ ਜਸਪ੍ਰੀਤ ਬੁਮਰਾਹ ਦੀ ਵਾਪਸੀ ਦੀ ਉਮੀਦ ਹੈ। ਜਡੇਜਾ ਤੇ ਬੁਮਰਾਹ ਦੋਵਾਂ ਨੂੰ ਵੈਸਟਇੰਡੀਜ਼ ਵਿਰੁੱਧ ਮੌਜੂਦਾ ਸਫੇਦ ਗੇਂਦ ਦੀ ਸੀਰੀਜ਼ ਤੋਂ ਵੱਖ-ਵੱਖ ਕਾਰਨਾਂ ਤੋਂ ਟੀਮ ਵਿਚ ਸ਼ਾਮਲ ਨਹੀਂ ਕੀਤਾ ਗਿਆ ਸੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।