ਕੋਹਲੀ ਨੇ ਵਰਕਲੋਡ ਨੂੰ ਲੈਕੇ ਕਿਹਾ- ਜ਼ਿਆਦਾ ਲੰਬਾ ਆਫ ਸੀਜ਼ਨ ਟੀਮ ਲਈ ਲਾਹੇਵੰਦ ਨਹੀਂ

03/03/2020 11:37:01 AM

ਸਪੋਰਟਸ ਡੈਸਕ—ਨਿਊਜ਼ੀਲੈਂਡ ਸੀਰੀਜ਼ ਤੋਂ ਪਹਿਲਾਂ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਦੌਰੇ ਦੇ ਪ੍ਰੋਗਰਾਮ ’ਤੇ ਸਵਾਲ ਚੁੱਕੇ ਸਨ। ਪਹਿਲੇ ਟੀ-20 ਮੈਚ ਦੀ ਪੂਰਬਲੀ ਸ਼ਾਮ ’ਤੇ ਪੱਤਰਕਾਰ ਸਮਾਗਮ ’ਚ ਕੋਹਲੀ ਨੇ ਕਿਹਾ ਸੀ ਕਿ ਉਹ ਸਟੇਡੀਅਮ ’ਚ ਸਿੱਧੇ ਇਕ ਹੋਰ ਸੀਰੀਜ਼ ਖੇਡ ਕੇ ਉਤਰ ਰਹੇ ਹਨ। ਲਗਭਗ ਇਕ ਮਹੀਨੇ ਬਾਅਦ ਜਦੋਂ ਟੀਮ ਦਾ ਦੌਰਾ ਖਤਮ ਹੋ ਗਿਆ ਅਤੇ ਭਾਰਤ ਨੂੰ ਸਿਰਫ ਟੀ-20 ਸੀਰੀਜ਼ ’ਚ ਸਫਲਤਾ ਮਿਲੀ, ਬਾਕੀ ਵਨ-ਡੇ ਅਤੇ ਟੈਸਟ ’ਚ ਨਿਰਾਸ਼ਾ ਮਿਲੀ। ਇਸ ਤੋਂ ਬਾਅਦ ਕੋਹਲੀ ਨੇ ਅਲਗ ਰਾਗ ਅਲਾਪਦੇ ਹੋਏ ਕਿਹਾ ਕਿ ‘ਟੀਮ ਜ਼ਿਆਦਾ ਲੰਬਾ ਆਫ ਸੀਜ਼ਨ ਨਹੀਂ ਲੈ ਸਕਦੀ।

PunjabKesari

ਕੋਹਲੀ ਨੇ ਸੋਮਵਾਰ ਨੂੰ ਦੂਜਾ ਟੈਸਟ ਮੈਚ ਖਤਮ ਹੋਣ ਦੇ ਬਾਅਦ ਪੱਤਰਕਾਰ ਸੰਮੇਲਨ ’ਚ ਕਿਹਾ, ‘‘ਜਿਵੇਂ ਕਿ ਮੈਂ ਪਹਿਲਾਂ ਕਿਹਾ ਸੀ ਕਿ ਮੈਨੂੰ ਨਹੀਂ ਲਗਦਾ ਕਿ ਆਉਣ ਵਾਲੇ ਦੋ ਤਿੰਨ ਸਾਲਾਂ ’ਚ ਮੈਨੂੰ ਕੋਈ ਪਰੇਸ਼ਾਨੀ ਹੋਵੇਗੀ। ਜੇਕਰ ਖਿਡਾਰੀਆਂ ਨੂੰ ਲਗਦਾ ਹੈ ਕਿ ਕ੍ਰਿਕਟ ਜ਼ਿਆਦਾ ਹੋ ਰਹੀ ਹੈ ਤਾਂ ਉਹ ਫਾਰਮੈਟ ’ਤੇ ਹਿਸਾਬ ਨਾਲ ਆਪਣੀ ਤਰਜੀਹਾਂ ਤੈਅ ਕਰ ਲੈਣ ਅਤੇ ਉਸੇ ਹਿਸਾਬ ਨਾਲ ਬ੍ਰੇਕ ਲੈਣ। ਇਸ ਤੋਂ ਇਲਾਵਾ ਕੋਈ ਹੋਰ ਬਦਲ ਨਹੀਂ ਹੈ। ਭਾਰਤੀ ਟੀਮ ਦਾ ਆਫ ਸੀਜ਼ਨ ਲੰਬਾ ਹੋਵੇ ਤਾਂ ਇਸ ਨਾਲ ਫਾਇਦਾ ਨਹੀਂ ਹੋਵੇਗਾ।’’ ਉਨ੍ਹਾਂ ਕਿਹਾ, ‘‘ਮੌਜੂਦਾ ਸਮੇਂ ’ਚ ਬ੍ਰੇਕ ਲੈਣਾ ਇਕਲੌਤਾ ਹੱਲ ਹੈ ਕਿਉਂਕਿ ਫਿਊਚਰ ਟੂਰ ਪ੍ਰੋਗਰਾਮ (ਐੱਫ. ਟੀ. ਪੀ.) ਪਹਿਲਾਂ ਹੀ ਤਿਆਰ ਹੋ ਚੁੱਕਾ ਹੈ। ਸਾਨੂੰ ਸਥਿਤੀ ਨੂੰ ਦੇਖ ਤਾਲਮੇਲ ਬਿਠਾਉਣਾ ਹੋਵੇਗਾ। ਬ੍ਰੇਕ ਲੈਣਾ ਅਹਿਮ ਹੈ। ਜੇਕਰ ਗੇਂਦਬਾਜ਼ ਮੈਚ ਵਿਚਾਲੇ ਹੀ ਸੱਟ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਕੀ ਗ਼ਲਤ ਹੈ? ਬੋਝ ਨੂੰ ਸੰਭਾਲਣਾ ਸਾਡਾ ਕੰਮ ਹੈ।’’


Tarsem Singh

Content Editor

Related News