ਪ੍ਰਸ਼ੰਸਕ ਨੇ ਵਿਰਾਟ ਕੋਹਲੀ ਨੂੰ ਕੀਤਾ ਟਰੋਲ, ਟਵੀਟ ਕਰਕੇ ਯਾਦ ਦਿਵਾਈ ਇਹ ਗੱਲ

08/21/2020 3:55:58 PM

ਸਪੋਰਟਸ ਡੈਸਕ : ਵਿਰਾਟ ਕੋਹਲੀ ਹੁਣ ਪਹਿਲਾਂ ਤੋਂ ਜ਼ਿਆਦਾ ਸ਼ਾਂਤ ਅਤੇ ਵਧੀਆ ਵਰਤਾਓ ਕਰਦੇ ਹਨ। ਕੋਹਲੀ ਜਿਨ੍ਹਾਂ ਨੂੰ ਪਹਿਲਾਂ ਮੈਦਾਨ 'ਤੇ ਬਹੁਤ ਜ਼ਿਆਦਾ ਹਮਲਾਵਰ ਵੇਖਿਆ ਜਾਂਦਾ ਸੀ ਹੁਣ ਉਨ੍ਹਾਂ ਵਿਚ ਕਾਫ਼ੀ ਬਦਲਾਅ ਆਇਆ ਹੈ। ਚਾਹੇ ਉਹ ਪ੍ਰਸ਼ਸੰਕ ਹੋਣ, ਗੇਂਦਬਾਜ ਜਾਂ ਫੀਲਡਰ, ਕੋਹਲੀ ਖੁੱਲ੍ਹ ਕੇ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕਰਦੇ ਸਨ ਪਰ ਹੁਣ ਇਸ ਵਿਚ ਸੰਜਮ ਨਜ਼ਰ ਆਉਂਦਾ ਹੈ। ਤੁਹਾਨੂੰ ਯਾਦ ਹੋਵੇਗਾ ਕਿ 2011-12 ਵਿਚ ਆਸਟਰੇਲੀਆ ਦੌਰੇ 'ਤੇ ਪ੍ਰਸ਼ੰਸਕ ਨੂੰ ਉਂਗਲੀ ਨਾਲ ਗੰਦਾ ਇਸ਼ਾਰਾ ਕਰਣ ਦੀ ਘਟਨਾ ਨੂੰ ਕੌਣ ਭੁੱਲ ਸਕਦਾ ਹੈ। ਲਗਭਗ ਇਸ ਦੌਰਾਨ ਕੋਹਲੀ ਨੇ ਟਵਿਟਰ 'ਤੇ ਇਕ ਪ੍ਰਸ਼ੰਸਕ 'ਤੇ ਗੁੱਸਾ ਜ਼ਾਹਰ ਕੀਤਾ ਸੀ। ਹਾਲਾਂਕਿ ਇਸ ਗੱਲ ਦੀ ਜਾਣਕਾਰੀ ਤਾਂ ਨਹੀਂ ਹੈ ਕਿ ਉਸ ਪ੍ਰਸ਼ੰਸਕ ਨੇ ਕੀ ਕਿਹਾ ਸੀ ਪਰ ਇਹ ਪੱਕਾ ਹੈ ਕੋਹਲੀ ਉਸ ਤੋਂ ਖੁਸ਼ ਨਹੀਂ ਸਨ। ਵਿਰਾਟ ਟਵੀਟ ਨੂੰ ਨੋਟਿਸ ਕੀਤਾ ਸੀ ਅਤੇ ਉਸ ਪ੍ਰਸ਼ੰਸਕ ਨੂੰ ਚਿਤਾਵਨੀ ਦਿੱਤੀ ਸੀ ਕਿ ਉਸ ਦਾ ਅਕਾਉਂਟ ਹੁਣ ਜਲਦ ਹੀ ਡੀਐਕਟੀਵੇਟ ਹੋ ਜਾਵੇਗਾ। ਉਦੋਂ ਵਿਰਾਟ ਨੇ ਟਵਿਟਰ 'ਤੇ ਲਿਖਿਆ ਸੀ- '@ishaan3 ਤੁਹਾਡੇ ਅਕਾਊਂਟ ਦੀ ਸ਼ਿਕਾਇਤ ਕਰਾ ਦਿੱਤੀ ਹੈ ਅਤੇ ਇਹ ਜਲਦ ਹੀ ਡੀਐਕਟੀਵੇਟ ਹੋ ਜਾਵੇਗਾ। ਜੇਕਰ ਤੁਸੀਂ ਗਲਤ ਸ਼ਬਦਾਂ ਦਾ ਇਸਤੇਮਾਲ ਕਰਣਾ ਚਾਹੁੰਦੇ ਹੋ ਤਾਂ ਟਵੀਟ ਨਾ ਹੀ ਕਰੋ।'

ਇਹ ਵੀ ਪੜ੍ਹੋ: ਵੱਡੀ ਖ਼ਬਰ: 16 ਸਾਲਾ ਕੁੜੀ ਨਾਲ 30 ਲੋਕਾਂ ਨੇ ਲਾਈਨ ਲਗਾ ਕੇ ਕੀਤਾ ਬਲਾਤਕਾਰ


ਪ੍ਰਸ਼ੰਸਕ ਨੇ ਕੋਹਲੀ ਨੂੰ ਕੀਤਾ ਟਰੋਲ
ਉਸ ਪ੍ਰਸ਼ੰਸਕ ਦਾ ਟਵਿਟਰ ਅਕਊਂਟ ਹਾਲਾਂਕਿ ਹੁਣ ਵੀ ਡੀਐਕਟੀਵੇਟ ਨਹੀਂ ਹੋਇਆ ਹੈ ਅਤੇ ਉਹ 2 ਵਾਰ ਕੋਹਲੀ ਨੂੰ ਦੇ ਧਿਆਨ ਵਿਚ ਗੱਲ ਲਿਆ ਚੁੱਕਾ ਹੈ। ਪਹਿਲੀ ਵਾਰ ਉਸ ਨੇ ਪੰਜ ਸਾਲ ਹੋਣ 'ਤੇ ਅਪ੍ਰੈਲ 2016 ਵਿਚ ਕੋਹਲੀ ਨੂੰ ਯਾਦ ਦਿਵਾਇਆ ਸੀ। ਉਸਨੇ ਟਵੀਟ ਕੀਤਾ ਸੀ-  @imVkohli-  ਮੈਂ ਹੁਣ ਵੀ ਟਵਿਟਰ 'ਤੇ ਹਾਂ ਬਰੋ. . . 5 ਸਾਲ ਹੋ ਗਏ।

ਇਹ ਵੀ ਪੜ੍ਹੋ: CPL 2020: ਰਾਸ਼ਿਦ ਖਾਨ ਦੇ ਗੁਪਤ ਅੰਗ 'ਤੇ ਲੱਗੀ ਫੀਲਡਰ ਦੀ ਤੇਜ਼ ਥਰੋ, ਵੇਖੋ ਵੀਡੀਓ

 

ਇਸ ਦੇ ਬਾਅਦ ਵੀਰਵਾਰ ਨੂੰ ਯਾਨੀ 20 ਅਗਸਤ 2020 ਨੂੰ ਉਸ ਪ੍ਰਸ਼ੰਸਕ ਨੇ ਇਕ ਵਾਰ ਫਿਰ ਕੋਹਲੀ ਦੇ ਉਸ ਟਵੀਟ 'ਤੇ ਰਿਪਲਾਈ ਕੀਤਾ ਹੈ। ਉਸ ਨੇ ਕੋਹਲੀ ਦੇ ਚਿਤਾਵਨੀ ਵਾਲੇ ਟਵੀਟ 'ਤੇ ਲਿਖਿਆ ਹੈ, 10 daal hogye kholi bhai-ਉਸ ਨੇ ਕਈ ਸਪੈਲਿੰਗ ਗਲਤ ਲਿਖੇ ਹਨ- ਪਰ ਸਮਝ ਵਿਚ ਆ ਰਿਹਾ ਹੈ ਕਿ ਉਹ ਇਹੀ ਲਿਖ ਰਿਹਾ ਹੈ - 10 ਸਾਲ ਹੋ ਗਏ ਕੋਹਲੀ ਬਰੋ। . . .

ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ: ਹੁਣ ਸਿਰਫ਼ 5 ਰੁਪਏ 'ਚ ਖ਼ਰੀਦ ਸਕੋਗੇ ਸੋਨਾ

 


cherry

Content Editor

Related News