SM ਤੋਂ ਕਮਾਈ ਦੇ ਮਾਮਲੇ ’ਚ ਵਿਰਾਟ ਤੋਂ ਬਹੁਤ ਪਿੱਛੇ ਹਨ ਰੋਹਿਤ, ਜਾਣੋ ਦੋਵੇਂ ਕਿੰਨਾ ਕਮਾਾਉਂਦੇ ਹਨ ਪੈਸਾ
Tuesday, Jun 22, 2021 - 05:17 PM (IST)
ਸਪੋਰਟਸ ਡੈਸਕ— ਵਿਰਾਟ ਕੋਹਲੀ ਦੁਨੀਆ ਦੇ ਸਭ ਤੋਂ ਅਮੀਰ ਕ੍ਰਿਕਟਰਾਂ ’ਚ ਸ਼ੁਮਾਰ ਹਨ। ਕ੍ਰਿਕਟ ਤੋਂ ਇਲਾਵਾ ਸੋਸ਼ਲ ਮੀਡੀਆ ਤੋਂ ਵੀ ਉਹ ਕਾਫ਼ੀ ਚੰਗੀ ਕਮਾਈ ਕਰਦੇ ਹਨ। ਉਨ੍ਹਾਂ ਦੀ ਇਕ ਇੰਸਟਾਗ੍ਰਾਮ ਪੋਸਟ ਤੋਂ ਉਨ੍ਹਾਂ ਨੂੰ ਇੰਨੇ ਪੈਸੇ ਮਿਲਦੇ ਹਨ ਕਿ ਜਿਸ ਬਾਰੇ ਹਰ ਕੋਈ ਸੋਚ ਵੀ ਨਹੀਂ ਸਕਦਾ। ਕਿਸੇ ਵੀ ਹੋਰ ਕ੍ਰਿਕਟਰ ਦੀ ਸੋਸ਼ਲ ਮੀਡੀਆ ਤੋਂ ਉਨ੍ਹਾਂ ਤੋਂ ਜ਼ਿਆਦਾ ਕਮਾਈ ਨਹੀਂ ਹੈ।
ਇਹ ਵੀ ਪੜ੍ਹੋ : ਛੇਤੀ ਹੀ ਕੌਮਾਂਤਰੀ ਕ੍ਰਿਕਟ ’ਚ ਵਾਪਸੀ ਕਰ ਸਕਦੇ ਹਨ ਬੇਨ ਸਟੋਕਸ
ਵਿਰਾਟ ਕੋਹਲੀ ਇਕ ਪੋਸਟ ਤੋਂ ਕਮਾਉਂਦੇ ਹਨ ਕਰੋੜਾਂ
ਵਿਰਾਟ ਕੋਹਲੀ ਇਕ ਇੰਸਟਾਗ੍ਰਾਮ ਪੋਸਟ ਤੋਂ ਕਰੋੜਾਂ ਰੁਪਏ ਕਮਾਉਂਦੇ ਹਨ। ਇੰਸਟਾਗ੍ਰਾਮ ’ਤੇ ਇਕ ਸਪਾਂਸਰ ਪੋਸਟ ’ਤੇ ਵਿਰਾਟ ਦੀ ਕਮਾਈ 2 ਕਰੋੜ ਰੁਪਏ ਰਹਿੰਦੀ ਹੈ। ਜੇਕਰ ਵਿਰਾਟ ਕੋਈ ਸਪਾਂਸਰ ਪੋਸਟ ਕਰਦੇ ਹਨ ਤਾਂ ਉਨ੍ਹਾਂ ਦੀ ਕਮਾਈ 3 ਕਰੋੜ ਰਹਿੰਦੀ ਹੈ। ਜ਼ਿਕਰਯੋਗ ਹੈ ਕਿ ਵਿਰਾਟ ਦੇ ਇੰਸਟਾਗ੍ਰਾਮ ’ਤੇ 100 ਮਿਲੀਅਨ ਤੋਂ ਜ਼ਿਆਦਾ ਫਾਲੋਅਰਸ ਹਨ।
ਇਹ ਵੀ ਪੜ੍ਹੋ : ਕ੍ਰਿਕਟ ਤੋਂ ਬਾਅਦ ਬਾਲੀਵੁੱਡ ’ਚ ਐਂਟਰੀ ਲਈ ਤਿਆਰ ਸ਼੍ਰੀਸੰਤ, ਇਸ ਫ਼ਿਲਮ ’ਚ ਕਰਨਗੇ ਲੀਡ ਰੋਲ
ਹਿੱਟਮੈਨ ਦੀ ਕਮਾਈ ਲੱਖਾਂ ’ਚ
ਜਦਕਿ ਟੀਮ ਇੰਡੀਆ ਦੇ ਹਿੱਟਮੈਨ ਰੋਹਿਤ ਸ਼ਰਮਾ ਦੀ ਗੱਲ ਕਰੀਏ ਤਾਂ ਉਹ ਇੰਸਟਾਗ੍ਰਾਮ ਤੋਂ ਕਮਾਈ ਦੇ ਮਾਮਲੇ ’ਚ ਵਿਰਾਟ ਤੋਂ ਕਾਫ਼ੀ ਪਿੱਛੇ ਹਨ। ਰੋਹਿਤ ਨੂੰ ਇਕ ਸਪਾਂਸਰ ਇੰਸਟਾਗ੍ਰਾਮ ਪੋਸਟ ਦੇ 40 ਲੱਖ ਤੋਂ ਜ਼ਿਆਦਾ ਰੁਪਏ ਮਿਲਦੇ ਹਨ। ਫ਼ਾਲੋਅਰਸ ਦੇ ਮਾਮਲੇ ’ਚ ਵੀ ਰੋਹਿਤ ਵਿਰਾਟ ਤੋਂ ਕਾਫ਼ੀ ਪਿੱਛੇ ਹਨ। ਫਿਰ ਵੀ ਰੋਹਿਤ ਨੂੰ ਇੰਸਟਾਗ੍ਰਾਮ ’ਤੇ ਕਾਫ਼ੀ ਲੋਕ ਫ਼ਾਲੋ ਕਰਦੇ ਹਨ, ਰੋਹਿਤ ਦੇ ਇੰਸਟਾਗ੍ਰਾਮ ’ਤੇ 19 ਮਿਲੀਅਨ ਤੋਂ ਜ਼ਿਆਦਾ ਫ਼ਾਲੋਅਰਸ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।