IND vs SA T-20: ਵਿਰਾਟ-ਰੋਹਿਤ ਵਿਚਾਲੇ ਅੱਗੇ ਨਿਕਲਣ ਦੀ 'ਜੰਗ', ਜਾਣੋ ਕਿਹੜਾ ਬਣਾਵੇਗਾ ਰਿਕਾਰਡ
Sunday, Sep 15, 2019 - 03:56 PM (IST)

ਸਪੋਰਟਸ ਡੈਸਕ— ਦੱਖਣੀ ਅਫਰੀਕਾ ਖਿਲਾਫ ਅੱਜ ਤੋਂ 3 ਮੈਚਾਂ ਦੀ ਟੀ-20 ਸੀਰੀਜ਼ ਸ਼ੁਰੂ ਹੋਵੇਗੀ ਅਤੇ ਪਹਿਲਾ ਮੈਚ ਧਰਮਸ਼ਾਲਾ 'ਚ ਖੇਡਿਆ ਜਾਵੇਗਾ। ਇਸ ਦੌਰਾਨ ਸਾਰੀਆਂ ਦੀਆਂ ਨਜ਼ਰਾਂ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਉਪ ਕਪਤਾਨ ਰੋਹਿਤ ਸ਼ਰਮਾ 'ਤੇ ਹੋਣਗੀਆਂ। ਇਸ ਕਾਰਨ ਦੋਹਾਂ 'ਚ ਇਕ-ਦੂਜੇ ਨੂੰ ਪਿੱਛੇ ਛੱਡਣ ਦੀ ਰੇਸ ਹੋਵੇਗੀ। ਟੀ-20 ਕੌਮਾਂਤਰੀ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਅਤੇ ਸਭ ਤੋਂ ਜ਼ਿਆਦਾ ਵਾਰ 50 ਪਲਸ ਦੌੜਾਂ ਬਣਾਉਣ ਦੇ ਮਾਮਲੇ 'ਚ ਵਿਰਾਟ ਅਤੇ ਰੋਹਿਤ ਇਕ ਦੂਜੇ ਨੂੰ ਪਿੱਛੇ ਛੱਡਣਾ ਚਾਹੁਣਗੇ।
ਟੀ-20 ਇੰਟਰਨੈਸ਼ਨਲ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ 'ਚ ਵਿਰਾਟ ਕੋਹਲੀ 2369 ਦੌੜਾਂ ਦੇ ਨਾਲ ਦੂਜੇ ਸਥਾਨ 'ਤੇ ਹੈ। ਜਦਕਿ ਰੋਹਿਤ ਸ਼ਰਮਾ 2422 ਦੇ ਨਾਲ ਪਹਿਲੇ ਸਥਾਨ 'ਤੇ ਹਨ। ਜਿੱਥੇ ਇਸ ਸੀਰੀਜ਼ 'ਚ ਰੋਹਿਤ ਟੀ-20 ਇੰਟਰਨੈਸ਼ਨਲ ਕ੍ਰਿਕਟ 'ਚ ਪਹਿਲੇ ਸਥਾਨ 'ਤੇ ਬਣੇ ਰਹਿਣਾ ਚਾਹੁਣਗੇ। ਜਦਕਿ ਕੋਹਲੀ ਦੌੜਾਂ ਦਾ ਫਰਕ ਖਤਮ ਕਰਕੇ ਪਹਿਲੇ ਸਥਾਨ 'ਤੇ ਆਉਣਾ ਚਾਹੁਣਗੇ। ਇੰਨਾ ਹੀ ਨਹੀਂ ਟੀ-20 ਕੌਮਾਂਤਰੀ ਕ੍ਰਿਕਟ 'ਚ ਵਿਰਾਟ ਅਤੇ ਰੋਹਿਤ ਸਭ ਤੋਂ ਜ਼ਿਆਦਾ 50 ਪਲਸ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਦੋਹਾਂ ਨੇ 21 ਵਾਰ ਅਜਿਹਾ ਕੀਤਾ ਹੈ। ਹੁਣ ਦੋਵੇਂ ਇਸ ਮੈਚ 'ਚ ਅਰਧ ਸੈਂਕੜੇ ਲਗਾਕੇ ਇਕ ਦੂਜੇ ਨੂੰ ਪਛਾੜਨ ਦੀ ਪੂਰੀ ਕੋਸ਼ਿਸ਼ ਕਰਨਗੇ।
ਟੀ-20 ਕ੍ਰਿਕਟ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼
2422 ਦੌੜਾਂ- ਰੋਹਿਤ ਸ਼ਰਮਾ (ਭਾਰਤ)
2369 ਦੌੜਾਂ- ਵਿਰਾਟ ਕੋਹਲੀ (ਭਾਰਤ)
2283 ਦੌੜਾਂ- ਮਾਰਟਿਨ ਗੁਪਟਿਲ (ਨਿਊਜ਼ੀਲੈਂਡ)
2263 ਦੌੜਾਂ- ਸ਼ੋਏਬ ਮਲਿਕ (ਪਾਕਿ/ਆਈ.ਸੀ.ਸੀ.)
ਟੀ-20 ਕ੍ਰਿਕਟ 'ਚ ਸਭ ਤੋਂ ਜ਼ਿਆਦਾ 50+ਦੌੜਾਂ ਬਣਾਉਣ ਵਾਲੇ ਪਲੇਅਰ
21 ਵਾਰ- ਰੋਹਿਤ ਸ਼ਰਮਾ
21 ਵਾਰ- ਵਿਰਾਟ ਕੋਹਲੀ
16 ਵਾਰ- ਮਾਰਟਿਨ ਗੁਪਟਿਲ
ਮਾਰਟਿਨ ਗੁਪਟਿਲ ਦਾ ਰਿਕਾਰਡ ਤੋੜ ਸਕਦੇ ਹਨ ਰੋਹਿਤ ਸ਼ਰਮਾ
ਇੰਨਾ ਹੀ ਨਹੀਂ ਜੇਕਰ ਇਸ ਸੀਰੀਜ਼ ਦੇ ਦੌਰਾਨ ਰੋਹਿਤ ਸ਼ਰਮਾ 84 ਦੌੜਾਂ ਬਣਾ ਲੈਂਦੇ ਹਨ ਤਾਂ ਉਹ ਨਿਊਜ਼ੀਲੈਂਡ ਦੇ ਮਾਰਟਿਨ ਗੁਪਟਿਲ ਨੂੰ ਪਛਾੜ ਕੇ ਦੱਖਣੀ ਅਫਰੀਕਾ ਖਿਲਾਫ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਜਾਣਗੇ। ਫਿਲਹਾਲ ਗੁਪਟਿਲ 424 ਦੌੜਾਂ ਦੇ ਨਾਲ ਪਹਿਲੇ ਅਤੇ ਰੋਹਿਤ 341 ਦੌੜਾਂ ਦੇ ਨਾਲ ਦੂਜੇ ਸਥਾਨ 'ਤੇ ਹਨ।
ਦੱਖਣੀ ਅਫਰੀਕਾ ਖਿਲਾਫ ਸਭ ਤੋਂ ਜ਼ਿਆਦਾ ਦੌੜਾਂ ਬਣਾ ਚੁੱਕੇ ਖਿਡਾਰੀ
5. ਕ੍ਰਿਸ ਗੇਲ- 307 ਦੌੜਾਂ
4. ਡੇਵਿਡ ਵਾਰਨਰ- 329 ਦੌੜਾਂ
3. ਸੁਰੇਸ਼ ਰੈਨਾ- 339 ਦੌੜਾਂ
2. ਰੋਹਿਤ ਸ਼ਰਮਾ- 341 ਦੌੜਾਂ
1. ਮਾਰਟਿਨ ਗੁਪਟਿਲ- 424 ਦੌੜਾਂ