ਵਿਰਾਟ ਕੋਹਲੀ ਨੇ ਦਿੱਤੇ ਪ੍ਰਸ਼ੰਸਕਾਂ ਦੇ ਸਵਾਲਾਂ ਦੇ ਜਵਾਬ, ਪਤਨੀ ਅਨੁਸ਼ਕਾ ਨੇ ਵੀ ਪੁੱਛ ਲਿਆ ਇਹ ਸਵਾਲ

Monday, May 31, 2021 - 11:45 AM (IST)

ਵਿਰਾਟ ਕੋਹਲੀ ਨੇ ਦਿੱਤੇ ਪ੍ਰਸ਼ੰਸਕਾਂ ਦੇ ਸਵਾਲਾਂ ਦੇ ਜਵਾਬ, ਪਤਨੀ ਅਨੁਸ਼ਕਾ ਨੇ ਵੀ ਪੁੱਛ ਲਿਆ ਇਹ ਸਵਾਲ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਤੇ ਕ੍ਰਿਕਟਰ ਵਿਰਾਟ ਕੋਹਲੀ ਕੱਪਲ ਗੋਲ ਨੂੰ ਪੂਰਾ ਕਰਦੇ ਰਹਿੰਦੇ ਹਨ। ਦੋਵਾਂ ਦੀਆਂ ਇਕੱਠਿਆਂ ਖ਼ੂਬਸੂਰਤ ਤਸਵੀਰਾਂ, ਇਕ-ਦੂਜੇ ਦੀ ਪੋਸਟ ’ਤੇ ਕੁਮੈਂਟ ਕਰਨਾ ਤੇ ਉਨ੍ਹਾਂ ਦੇ ਸੋਸ਼ਲ ਮੀਡੀਆ ’ਤੇ ਮਜ਼ਾਕ ਤੇ ਪਿਆਰ ਦਿਖਾਉਣਾ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਪ੍ਰੇਰਿਤ ਕਰਦਾ ਹੈ। ਵਿਰਾਟ ਕੋਹਲੀ ਨੇ ਹਾਲ ਹੀ ’ਚ ਆਪਣੇ ਪ੍ਰਸ਼ੰਸਕਾਂ ਲਈ ਇੰਸਟਾਗ੍ਰਾਮ ’ਤੇ ਸਵਾਲ-ਜਵਾਬ ਦਾ ਸੈਸ਼ਨ ਰੱਖਿਆ ਤੇ ਆਪਣੇ ਪ੍ਰਸ਼ੰਸਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ।

ਇਹ ਖ਼ਬਰ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨਤਮਸਤਕ ਹੋਈ ਕੰਗਨਾ ਰਣੌਤ, ਵੇਖੋ ਤਸਵੀਰਾਂ

ਇਸ ਦੌਰਾਨ ਪ੍ਰਸ਼ੰਸਕਾਂ ਨੇ ਵਿਰਾਟ ਕੋਹਲੀ ਨੂੰ ਉਨ੍ਹਾਂ ਦੇ ਕਰੀਅਰ ਤੋਂ ਲੈ ਕੇ ਬੇਟੀ ਵਾਮਿਕਾ ਤੇ ਉਸ ਦੀ ਪਤਨੀ ਅਨੁਸ਼ਕਾ ਸ਼ਰਮਾ ਨਾਲ ਜੁੜੇ ਨਿੱਜੀ ਸਵਾਲ ਪੁੱਛੇ। ਵਿਰਾਟ ਨੇ ਇਨ੍ਹਾਂ ’ਚੋਂ ਕਈ ਸਵਾਲਾਂ ਦੇ ਜਵਾਬ ਦਿੱਤੇ। ਇਸ ਸੈਸ਼ਨ ਦੌਰਾਨ ਅਨੁਸ਼ਕਾ ਸ਼ਰਮਾ ਨੇ ਵੀ ਉਨ੍ਹਾਂ ਨੂੰ ਇਕ ਜ਼ਰੂਰੀ ਸਵਾਲ ਪੁੱਛਿਆ। ਅਨੁਸ਼ਕਾ ਦਾ ਇਹ ਸਵਾਲ ਦੇਖ ਕੇ ਦੋਵਾਂ ਦੇ ਪ੍ਰਸ਼ੰਸਕ ਹੈਰਾਨ ਰਹਿ ਗਏ। ਹਾਲਾਂਕਿ ਵਿਰਾਟ ਨੇ ਅਨੁਸ਼ਕਾ ਦੇ ਸਵਾਲ ਦਾ ਵੀ ਜਵਾਬ ਦਿੱਤਾ।

ਅਨੁਸ਼ਕਾ ਸ਼ਰਮਾ ਜਾਣਨਾ ਚਾਹੁੰਦੀ ਸੀ ਕਿ ਵਿਰਾਟ ਨੇ ਉਸ ਦੇ ਹੈੱਡਫੋਨ ਕਿਥੇ ਰੱਖੇ ਹਨ। ਉਸ ਨੇ ਆਪਣੇ ਸਵਾਲ ’ਚ ਪੁੱਛਿਆ, ‘ਤੁਸੀਂ ਮੇਰੇ ਹੈੱਡਫੋਨ ਕਿਥੇ ਰੱਖੇ ਹਨ?’ ਅਨੁਸ਼ਕਾ ਦੇ ਇਸ ਸਵਾਲ ਦਾ ਵਿਰਾਟ ਨੇ ਬੜੇ ਪਿਆਰ ਨਾਲ ਜਵਾਬ ਦਿੱਤਾ। ਉਨ੍ਹਾਂਂ ਲਿਖਿਆ, ‘ਹਮੇਸ਼ਾ ਬੈੱਡ ਦੇ ਨਾਲ ਪਏ ਟੇਬਲ ’ਤੇ ਲਵ।’

PunjabKesari

ਇਸ ਵਿਚਾਲੇ ਵਿਰਾਟ ਨੇ ਇਕ ਪ੍ਰਸ਼ੰਸਕ ਨੂੰ ਜਵਾਬ ਵੀ ਦਿੱਤਾ ਜੋ ਜਾਣਨਾ ਚਾਹੁੰਦਾ ਸੀ ਕਿ ਉਸ ਦੀ ਬੇਟੀ ਦੇ ਨਾਂ ਵਾਮਿਕਾ ਦਾ ਮਤਲਬ ਕੀ ਹੈ। ਪ੍ਰਸ਼ੰਸਕ ਨੇ ਇਹ ਵੀ ਪੁੱਛਿਆ ਕਿ ਉਹ ਵਾਮਿਕਾ ਦੀ ਝਲਕ ਉਨ੍ਹਾਂ ਨੂੰ ਕਦੋਂ ਵਿਖਾ ਸਕਦੇ ਹਨ। ਵਾਮਿਕਾ ਦੇ ਨਾਂ ਦੇ ਮਤਲਬ ਨਾਲ ਜਵਾਬ ਦਿੰਦਿਆਂ ਵਿਰਾਟ ਨੇ ਲਿਖਿਆ, ‘ਵਾਮਿਕਾ ਦੇਵੀ ਦੁਰਗਾ ਦਾ ਦੂਜਾ ਨਾਂ ਹੈ।’

ਉਥੇ ਵਾਮਿਕਾ ਨੂੰ ਦੇਖਣ ਦੇ ਇੱਛੁਕ ਪ੍ਰਸ਼ੰਸਕ ਦੇ ਸਵਾਲ ਦੇ ਜਵਾਬ ’ਚ ਵਿਰਾਟ ਨੇ ਲਿਖਿਆ, ‘ਨਹੀਂ ਅਸੀਂ ਇਕ ਕੱਪਲ ਦੇ ਰੂਪ ’ਚ ਆਪਣੇ ਬੱਚੇ ਨੂੰ ਸੋਸ਼ਲ ਮੀਡੀਆ ’ਤੇ ਨਾ ਦਿਖਾਉਣ ਦਾ ਫ਼ੈਸਲਾ ਲਿਆ ਹੈ, ਜਦੋਂ ਤਕ ਕਿ ਉਹ ਖ਼ੁਦ ਸਮਝੇ ਕਿ ਸੋਸ਼ਲ ਮੀਡੀਆ ਕੀ ਹੈ ਤੇ ਉਸ ਲਈ ਕੀ ਸਹੀ ਹੈ।’

ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News