ਆਊਟ ਹੋਣ ਦੇ ਬਾਅਦ ਵਿਰਾਟ ਕੋਹਲੀ ਨੇ ਡ੍ਰੈਸਿੰਗ ਰੂਮ ’ਚ ਉਤਾਰਿਆ ਗੁੱਸਾ, ਵੀਡੀਓ ਵਾਇਰਲ

Monday, Aug 16, 2021 - 06:16 PM (IST)

ਆਊਟ ਹੋਣ ਦੇ ਬਾਅਦ ਵਿਰਾਟ ਕੋਹਲੀ ਨੇ ਡ੍ਰੈਸਿੰਗ ਰੂਮ ’ਚ ਉਤਾਰਿਆ ਗੁੱਸਾ, ਵੀਡੀਓ ਵਾਇਰਲ

ਸਪੋਰਟਸ ਡੈਸਕ— ਭਾਰਤ ਤੇ ਇੰਗਲੈਡ ਵਿਚਾਲੇ ਲਾਰਡਸ ਦੇ ਮੈਦਾਨ ’ਤੇ ਖੇਡੇ ਜਾ ਰਹੇ ਟੈਸਟ ਮੈਚ ਦੀ ਦੂਜੀ ਪਾਰੀ ’ਚ ਭਾਰਤੀ ਟਾਪ ਆਰਡਰ ਪੂਰੀ ਤਰ੍ਹਾਂ ਨਾਲ ਫ਼ਲਾਪ ਰਿਹਾ। ਭਾਰਤ ਦੇ ਦੋਵੇਂ ਸਲਾਮੀ ਬੱਲੇਬਾਜ਼ ਟੀਮ ਨੂੰ ਠੋਸ ਸ਼ੁਰੂਆਤ ਦਿਵਾਉਣ ’ਚ ਅਸਫਲ ਰਹੇ। ਜਿੱਥੇ ਰੋਹਿਤ ਸ਼ਰਮਾ 21 ਦੌੜਾਂ ਬਣਾ ਆਊਟ ਹੋਏ ਤਾਂ ਉੁੱਥੇ ਹੀ ਪਹਿਲੀ ਪਾਰੀ ’ਚ ਸੈਂਕੜਾ ਜੜਨ ਵਾਲੇ ਕੇ. ਐੱਲੇ. ਰਾਹੁਲ 5 ਦੌੜਾਂ ਬਣਾ ਪਵੇਲੀਅਨ ਪਰਤ ਗਏ। 
ਇਹ ਵੀ ਪੜ੍ਹੋ : ਇੰਗਲੈਂਡ ’ਚ ਖੇਡ ਰਹੇ ਰਾਸ਼ਿਦ ਖ਼ਾਨ ਦੇ ਲਈ ਮੁਸ਼ਕਲ ਸਮਾਂ, ਪਰਿਵਾਰ ਅਫ਼ਗਾਨਿਸਤਾਨ ’ਚ ਫਸਿਆ

ਵਿਰਾਟ ਕੋਹਲੀ ਵੀ 31 ਗੇਂਦਾਂ ’ਤੇ 20 ਦੌੜਾਂ ਬਣਾ ਆਊਟ ਹੋ ਗਏ। ਆਊਟ ਹੋਣ ਦੇ ਬਾਅਦ ਵਿਰਾਟ ਕਾਫ਼ੀ ਨਿਰਾਸ਼ ਦਿਸੇ ਤੇ ਡ੍ਰੈਸਿੰਗ ਰੂਮ ’ਚ ਜਾ ਕੇ ਆਪਣਾ ਗੁੱਸਾ ਕੱਢਿਆ। ਵਿਰਾਟ ਕੋਹਲੀ ਜਦੋਂ ਕ੍ਰੀਜ਼ ’ਤੇ ਬੱਲੇਬਾਜ਼ੀ ਲਈ ਆਏ ਤਾਂ ਗੇਂਦ ਨੂੰ ਚੰਗੀ ਤਰ੍ਹਾਂ ਨਾਲ ਖੇਡ ਰਹੇ ਸਨ ਪਰ ਸੈਮ ਕੁਰੇਨ ਦੀ ਗੇਂਦ ’ਤੇ ਵਿਰਾਟ ਕੋਹਲੀ ਆਊਟ ਹੋ ਗਏ ਤੇ ਉਨ੍ਹਾਂ ਨੂੰ ਵਾਪਸ ਡ੍ਰੈਸਿੰਗ ਰੂਮ ’ਤੇ ਜਾਣਾ ਪਿਆ। 
ਇਹ ਵੀ ਪੜ੍ਹੋ : ਵਿਰਾਟ ਕੋਹਲੀ ਦੀ ਨੈੱਟਵਰਥ ਜਾਣ ਹੋਵੇਗੇ ਹੈਰਾਨ, ਕ੍ਰਿਕਟ ਨਾਲੋਂ ਵੱਧ ਵਿਗਿਆਪਨਾਂ ਤੋਂ ਕਰਦੇ ਨੇ ਕਮਾਈ

PunjabKesari

ਵਿਰਾਟ ਆਪਣੇ ਇਸ ਤਰ੍ਹਾਂ ਨਾਲ ਆਊਟ ਹੋਣ ਤੋਂ ਨਿਰਾਸ਼ ਸਨ ਤੇ ਡਰੈਸਿੰਗ ਰੂਮ ’ਚ ਗੁੱਸਾ ਦਿਖਾਉਂਦੇ ਹੋਏ ਉਨ੍ਹਾਂ ਨੇ ਤੌਲੀਏ ਨੂੰ ਜ਼ੋਰ ਨਾਲ ਸੁੱਟਿਆ। ਕੋਹਲੀ ਦੀ ਇਹ ਹਰਕਤ ਕੈਮਰੇ ’ਤੇ ਰਿਕਾਰਡ ਹੋ ਗਈ ਤੇ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ’ਚ ਇਹ ਸਾਫ ਦੇਖਿਆ ਜਾ ਸਕਦਾ ਹੈ ਕਿ ਕੋਹਲੀ ਆਪਣੀ ਵਿਕਟ ਗੁਆਉਣ ਦੇ ਬਾਅਦ ਕਿੰਨੇ ਦੁਖੀ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News