T-20 ਵਿਸ਼ਵ ਕੱਪ ਤੋਂ ਬਾਹਰ ਹੋਣਗੇ Virat Kohli ! ਇਹ ਖੱਬੂ ਬੱਲੇਬਾਜ਼ ਲਵੇਗਾ ਟੀਮ 'ਚ ਜਗ੍ਹਾ
Friday, Dec 08, 2023 - 03:35 AM (IST)
ਸਪੋਰਟਸ ਡੈਸਕ: ਕ੍ਰਿਕਟ ਵਿਸ਼ਵ ਕੱਪ 2023 'ਚ ਅਸਫ਼ਲਤਾਂ ਤੋਂ ਬਾਅਦ, ਕ੍ਰਿਕਟ ਪ੍ਰਸ਼ੰਸਕਾਂ ਵਿਚ ਉਤਸੁਕਤਾ ਹੈ ਕਿ ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਹੁਣ ਆਉਣ ਵਾਲੇ ਟੀ-20 ਵਿਸ਼ਵ ਕੱਪ 2024 ਵਿਚ ਆਪਣੇ ਦੇਸ਼ ਨੂੰ ਖਿਤਾਬ ਤੱਕ ਪਹੁੰਚਾ ਸਕਦੇ ਹਨ। ਇਸ ਦੇ ਨਾਲ ਹੀ ਵਿਰਾਟ ਕੋਹਲੀ ਦੀ ਟੀ-20 ਕ੍ਰਿਕਟ ਤੋਂ ਦੂਰੀ ਵੀ ਸਵਾਲ ਖੜ੍ਹੇ ਕਰ ਰਹੀ ਹੈ। ਹਾਲ ਹੀ 'ਚ ਕਪਤਾਨ ਰੋਹਿਤ ਸ਼ਰਮਾ, ਕੋਚ ਰਾਹੁਲ ਦ੍ਰਾਵਿੜ, ਚੋਣ ਕਮੇਟੀ ਦੇ ਮੁਖੀ ਅਜੀਤ ਅਗਰਕਰ ਅਤੇ ਬੋਰਡ ਦੇ ਹੋਰ ਅਧਿਕਾਰੀਆਂ ਵਿਚਾਲੇ ਹੋਈ ਬੈਠਕ 'ਚ ਵੈਸਟਇੰਡੀਜ਼ ਅਤੇ ਅਮਰੀਕਾ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਰੋਡਮੈਪ ਤਿਆਰ ਕੀਤਾ ਗਿਆ ਹੈ। ਇਸ 'ਚ ਕਈ ਵੱਡੇ ਖ਼ੁਲਾਸੇ ਹੋਏ ਹਨ।
ਇਹ ਖ਼ਬਰ ਵੀ ਪੜ੍ਹੋ - ਸੰਸਦ 'ਚ ਉੱਠਿਆ 'Animal' ਫ਼ਿਲਮ ਦਾ ਮੁੱਦਾ, MP ਬੋਲੀ - 'ਮੇਰੀ ਧੀ ਰੋਂਦੀ ਹੋਈ ਥਿਏਟਰ 'ਚੋਂ ਨਿਕਲ ਆਈ ਬਾਹਰ'
ਰਿਪੋਰਟ ਮੁਤਾਬਕ ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਸੀਰੀਜ਼ 'ਚ ਨਾ ਹੋਣ ਦੇ ਬਾਵਜੂਦ ਰੋਹਿਤ ਅਤੇ ਜਸਪ੍ਰੀਤ ਬੁਮਰਾਹ ਦਾ ਟੂਰਨਾਮੈਂਟ ਲਈ ਟੀਮ 'ਚ ਹੋਣਾ ਯਕੀਨੀ ਹੈ ਪਰ ਕੋਹਲੀ ਦੇ ਖੇਡਣ 'ਤੇ ਰੇੜਕਾ ਕਾਇਮ ਹੈ। T20I ਅਤੇ IPL ਵਿਚ ਚੰਗੇ ਰਿਕਾਰਡ ਦੇ ਬਾਵਜੂਦ, ਬੋਰਡ ਸ਼ਾਇਦ ਮੱਧ ਕ੍ਰਮ ਵਿਚ ਇਕ ਬਦਲ ਦੀ ਤਲਾਸ਼ ਕਰ ਰਿਹਾ ਹੈ। ਬੀ.ਸੀ.ਸੀ.ਆਈ. ਦੇ ਇਕ ਅਧਿਕਾਰੀ ਨੇ ਨਾਂ ਨਾ ਛਾਪਣ ਦੀ ਸ਼ਰਤ 'ਤੇ ਕਿਹਾ ਕਿ ਵਿਰਾਟ ਕੋਹਲੀ ਦੀ ਥਾਂ ਈਸ਼ਾਨ ਕਿਸ਼ਨ ਨੂੰ ਮੱਧਕ੍ਰਮ ਵਿਚ ਚੁਣਿਆ ਜਾ ਸਕਦਾ ਹੈ ਕਿਉਂਕਿ ਉਹ ਅਜਿਹੇ ਖਿਡਾਰੀ ਦੀ ਤਲਾਸ਼ ਕਰ ਰਹੇ ਹਨ ਜੋ ਸ਼ੁਰੂ ਤੋਂ ਤੇਜ਼ੀ ਨਾਲ ਬੱਲੇਬਾਜ਼ੀ ਕਰ ਸਕੇ।
ਇਹ ਖ਼ਬਰ ਵੀ ਪੜ੍ਹੋ - ਮੋਦੀ ਕੈਬਨਿਟ 'ਚ ਫੇਰਬਦਲ: ਮੰਤਰੀਆਂ ਦੇ ਅਸਤੀਫ਼ੇ ਮਨਜ਼ੂਰ, ਇਨ੍ਹਾਂ ਨੂੰ ਮਿਲਿਆ ਚਾਰਜ
IPL 2024 ਦੇ ਪ੍ਰਦਰਸ਼ਨ ਮਗਰੋਂ ਕੀਤਾ ਜਾਵੇਗਾ ਵਿਚਾਰ
ਅਧਿਕਾਰੀ ਨੇ ਇਹ ਵੀ ਕਿਹਾ ਕਿ ਕੋਹਲੀ ਦੇ ਆਈ.ਪੀ.ਐੱਲ 2024 ਦੇ ਪ੍ਰਦਰਸ਼ਨ 'ਤੇ ਵੀ ਵਿਚਾਰ ਕੀਤਾ ਜਾਵੇਗਾ। ਅਧਿਕਾਰੀ ਨੇ ਇਹ ਵੀ ਕਿਹਾ ਕਿ ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਕੋਹਲੀ ਦੇ ਭਵਿੱਖ ਬਾਰੇ ਸਲਾਹ ਕੀਤੀ ਜਾਵੇਗੀ। ਕੋਹਲੀ ਦਾ ਰਿਕਾਰਡ ਸ਼ਾਨਦਾਰ ਹੈ। ਜੇਕਰ ਉਹ ਅੱਗੇ ਵਧਣਾ ਚਾਹੁੰਦਾ ਹੈ ਤਾਂ ਉਸ ਦੇ ਫ਼ੈਸਲੇ ਦਾ ਸਨਮਾਨ ਕੀਤਾ ਜਾਵੇਗਾ। ਪਰ ਭਵਿੱਖ ਦੀਆਂ ਯੋਜਨਾਵਾਂ ਲਈ ਹੁਣ ਤੋਂ ਯੋਜਨਾਬੰਦੀ ਜ਼ਰੂਰੀ ਹੈ, ਇਸ ਲਈ ਵਿਰਾਟ ਦਾ ਬੈਕਅੱਪ ਤਿਆਰ ਕੀਤਾ ਜਾ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8