ਗੁਜਰਾਤ ਵਿਰੁੱਧ ਵਿਰਾਟ ਨੇ ਬਣਾਇਆ ਇਹ ਰਿਕਾਰਡ, ਅਜਿਹਾ ਕਰਨ ਵਾਲੇ ਦੁਨੀਆ ਦੇ ਇਕਲੌਤੇ ਬੱਲੇਬਾਜ਼

04/30/2022 8:29:49 PM

ਮੁੰਬਈ- ਖਰਾਬ ਫਾਰਮ 'ਚੋਂ ਲੰਘ ਰਹੇ ਵਿਰਾਟ ਕੋਹਲੀ ਦੇ ਬੱਲੇ ਤੋਂ ਦੌੜਾਂ ਬਣਨੀਆਂ ਸ਼ੁਰੂ ਹੋ ਗਈਆਂ ਹਨ। ਵਿਰਾਟ ਕੋਹਲੀ ਨੇ ਗੁਜਰਾਤ ਟਾਇਟਨਸ ਦੇ ਵਿਰੁੱਧ 58 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਇਹ ਕੋਹਲੀ ਦੀ ਸਭ ਤੋਂ ਹੌਲੀ ਅਰਧ ਸੈਂਕੜੇ ਵਾਲੀ ਪਾਰੀਆਂ ਵਿਚੋਂ ਇਕ ਹੈ। ਉਨ੍ਹਾਂ ਨੇ 53 ਗੇਂਦਾਂ ਦਾ ਸਾਹਮਣਾ ਕਰਦੇ ਹੋਏ 6 ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ ਇਹ ਅਰਧ ਸੈਂਕੜਾ ਲਗਾਇਆ। ਆਪਣੀ ਇਸ ਅਰਧ ਸੈਂਕੜੇ ਵਾਲੀ ਪਾਰੀ ਦੇ ਦੌਰਾਨ ਵਿਰਾਟ ਕੋਹਲੀ ਨੇ ਆਪਣੇ ਨਾਂ ਕੁਝ ਵੱਡੇ ਰਿਕਾਰਡ ਕਰ ਲਏ ਹਨ।

ਇਹ ਖ਼ਬਰ ਪੜ੍ਹੋ- IPL 2022 : ਜਡੇਜਾ ਨੇ ਛੱਡੀ ਚੇਨਈ ਦੀ ਕਪਤਾਨੀ, ਧੋਨੀ ਸੰਭਾਲਣਗੇ ਕਮਾਨ
ਵਿਰਾਟ ਕੋਹਲੀ ਟੀ-20 ਕ੍ਰਿਕਟ ਵਿਚ ਇਕ ਟੀਮ ਦੇ ਲਈ ਸਭ ਤੋਂ ਜ਼ਿਆਦਾ ਅਰਧ ਸੈਂਕੜੇ ਲਗਾਉਮ ਵਾਲੇ ਬੱਲੇਬਾਜ਼ ਬਣ ਗਏ ਹਨ। ਵਿਰਾਟ ਕੋਹਲੀ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਲਈ 50 ਅਰਧ ਸੈਂਕੜੇ ਪੂਰੇ ਕਰ ਲਏ ਹਨ। ਹੁਣ ਤੱਕ ਕਿਸੇ ਵੀ ਬੱਲੇਬਾਜ਼ ਨੇ ਇਕ ਟੀਮ ਦੇ ਲਈ ਖੇਡਦੇ ਹੋਏ 50 ਅਰਧ ਸੈਂਕੜੇ ਨਹੀਂ ਲਗਾਏ ਹਨ। ਉਹ ਇਹ ਮੁਕਾਮ ਹਾਸਲ ਕਰਨ ਵਾਲੇ ਪਹਿਲੇ ਖਿਡਾਰੀ ਹਨ। ਦੇਖੋ ਵਿਰਾਟ ਕੋਹਲੀ ਦੇ ਰਿਕਾਰਡ-

PunjabKesari
ਇਕ ਟੀਮ ਦੇ ਲਈ ਸਭ ਤੋਂ ਜ਼ਿਆਦਾ ਟੀ-20, 50 ਪਲਸ ਸਕੋਰ
50- ਬੈਂਗਲੁਰੂ ਦੇ ਲਈ ਕੋਹਲੀ
42- ਹੈਦਰਾਬਾਦ ਦੇ ਲਈ ਵਾਰਨਰ
40- ਚੇਨਈ ਦੇ ਲਈ ਰੈਨਾ
39- ਬੈਂਗਲੁਰੂ ਦੇ ਲਈ ਏ ਬੀ ਡਿਵੀਲੀਅਰਸ
35- ਸਸੇਕਸ ਸ਼ਾਰਕ ਦੇ ਲਈ ਰਾਈਟ

PunjabKesari
ਆਈ. ਪੀ. ਐੱਲ. ਵਿਚ ਸਭ ਤੋਂ ਜ਼ਿਆਦਾ 50 ਪਲਸ ਸਕੋਰ
57- ਡੇਵਿਡ ਵਾਰਨਰ
48- ਵਿਰਾਟ ਕੋਹਲੀ 
48- ਸ਼ਿਖਰ ਧਵਨ
43- ਏ ਬੀ ਡਿਵੀਲੀਅਰਸ
41- ਰੋਹਿਤ ਸ਼ਰਮਾ
ਆਈ. ਪੀ. ਐੱਲ. ਵਿਚ ਪਹਿਲੀ ਪਾਰੀ 'ਚ ਸਭ ਤੋਂ ਜ਼ਿਆਦਾ 50 ਪਲਸ ਸਕੋਰ
30- ਵਿਰਾਟ ਕੋਹਲੀ
28- ਏ ਬੀ ਡਿਵੀਲੀਅਰਸ
28- ਡੇਵਿਡ ਵਾਰਨਰ
27- ਸ਼ਿਖਰ ਧਵਨ
27- ਸੁਰੇਸ਼ ਰੈਨਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Gurdeep Singh

Content Editor

Related News