ਇਸ ਮਾਮਲੇ ''ਚ ਵਿਰਾਟ ਕੋਹਲੀ ਨੇ ਸੌਰਵ ਗਾਂਗੁਲੀ ਨੂੰ ਛੱਡਿਆ ਪਿੱਛੇ

Monday, Aug 26, 2019 - 04:11 AM (IST)

ਇਸ ਮਾਮਲੇ ''ਚ ਵਿਰਾਟ ਕੋਹਲੀ ਨੇ ਸੌਰਵ ਗਾਂਗੁਲੀ ਨੂੰ ਛੱਡਿਆ ਪਿੱਛੇ


ਐਂਟੀਗਾ— ਭਾਰਤ ਤੇ ਵੈਸਟਇੰਡੀਜ਼ ਨੂੰ ਐਂਟੀਗਾ ਟੈਸਟ 'ਚ 318 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ। 2 ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ 'ਚ ਭਾਰਤ ਨੇ ਗੇਂਦ ਤੇ ਬੱਲੇ ਦੋਵਾਂ ਨਾਲ ਸ਼ਾਨਦਾਰ ਖੇਡ ਦਿਖਾਇਆ। ਉਪ ਕਪਤਾਨ ਅਜਿੰਕਯ ਰਹਾਨੇ ਤੇ ਹਨੁਮਾ ਵਿਹਾਰੀ ਦੀਆਂ ਸ਼ਾਦਨਾਰ ਪਾਰੀਆਂ ਤੋਂ ਬਾਅਦ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ (7 ਦੌੜਾਂ 'ਤੇ 5 ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਨਾਲ ਭਾਰਤ ਨੇ ਵੈਸਟਇੰਡੀਜ਼ ਨੂੰ ਪਹਿਲੇ ਕ੍ਰਿਕਟ ਟੈਸਟ ਦੇ ਚੌਥੇ ਦਿਨ ਐਤਵਾਰ ਨੂੰ ਆਖਰੀ ਸੈਸ਼ਨ ਵਿਚ 100 ਦੌੜਾਂ 'ਤੇ ਢੇਰ ਕਰਕੇ 318 ਦੌੜਾਂ ਦੀ ਇਤਿਹਾਕ ਜਿੱਤ ਹਾਸਲ ਕਰ ਲਈ। ਭਾਰਤ ਨੇ ਦੂਜੇ ਸੈਸ਼ਨ 'ਚ ਆਪਣੀ ਪਾਰੀ 7 ਵਿਕਟਾਂ 'ਤੇ 343 ਦੌੜਾਂ ਬਣਾ ਕੇ ਖਤਮ ਐਲਾਨ ਕਰਕੇ ਮੇਜ਼ਬਾਨ ਟੀਮ ਸਾਹਮਣੇ 419 ਦੌੜਾਂ ਦਾ ਬੇਹੱਦ ਮੁਸ਼ਕਿਲ ਟੀਚਾ ਰੱਖਿਆ ਸੀ, ਜਿਸ ਦਾ ਪਿੱਛਾ ਕਰਦਿਆਂ ਵਿੰਡੀਜ਼ ਦੀ ਟੀਮ ਚਾਹ ਦੀ ਬ੍ਰੇਕ ਤਕ ਆਪਣੀਆਂ 5 ਵਿਕਟਾਂ ਸਿਰਫ 15 ਦੌੜਾਂ 'ਤੇ ਗੁਆਉਣ ਤੋਂ ਬਾਅਦ ਉੱਭਰ ਨਹੀਂ ਸਕੀ ਤੇ ਚਾਹ ਦੀ ਬ੍ਰੇਕ ਤੋਂ ਬਾਅਦ 26.5 ਓਵਰਾਂ ਵਿਚ 100 ਦੌੜਾਂ 'ਤੇ ਢੇਰ ਹੋ ਗਈ।

PunjabKesari
ਵਿਰਾਟ ਕੋਹਲੀ ਨੇ ਬਣਾਇਆ ਰਿਕਾਰਡ
ਵਿਰਾਟ ਕੋਹਲੀ ਵਿਦੇਸ਼ੀ ਧਰਤੀ 'ਤੇ ਭਾਰਤੀ ਟੈਸਟ ਕ੍ਰਿਕਟ ਦੇ ਸਭ ਤੋਂ ਸਫਲ ਕਪਤਾਨ ਬਣ ਗਏ ਹਨ। ਉਨ੍ਹਾਂ ਨੇ ਹੁਣ ਤਕ 26 ਮੈਚਾਂ 'ਚ ਘਰ ਤੋਂ ਬਾਹਰ ਭਾਰਤ ਦੀ ਕਪਤਾਨੀ ਕੀਤੀ ਹੈ ਤੇ ਇਸ 'ਚ ਟੀਮ ਨੇ 12 ਮੈਚਾਂ 'ਚ ਜਿੱਤ ਹਾਸਲ ਕੀਤੀ ਹੈ। ਉਸਦੀ ਕਪਤਾਨੀ 'ਚ ਇਸ ਸਾਲ ਦੀ ਸ਼ੁਰੂਆਤ 'ਚ ਭਾਰਤ ਨੇ ਆਸਟਰੇਲੀਆ 'ਚ ਪਹਿਲੀ ਵਾਰ ਟੈਸਟ ਸੀਰੀਜ਼ ਜਿੱਤੀ ਸੀ। ਇਸ ਤੋਂ ਇਲਾਵਾ ਟੀਮ ਨੇ ਉਸਦੀ ਕਪਤਾਨੀ 'ਚ ਇੰਗਲੈਂਡ, ਦੱਖਣੀ ਅਫਰੀਕਾ, ਸ਼੍ਰੀਲੰਕਾ, ਵੈਸਟਇੰਡੀਜ਼ ਤੇ ਬੰਗਲਾਦੇਸ਼ 'ਚ ਵੀ ਜਿੱਤ ਹਾਸਲ ਕੀਤੀ ਹੈ।

PunjabKesari
ਸੌਰਵ ਗਾਂਗੁਲੀ ਦਾ ਤੋੜਿਆ ਰਿਕਾਰਡ
ਵਿਰਾਟ ਕੋਹਲੀ ਨੇ ਘਰ ਤੋਂ ਬਾਹਰ ਸਭ ਤੋਂ ਜ਼ਿਆਦਾ ਜਿੱਤ ਦੇ ਨਾਲ ਸੌਰਵ ਗਾਂਗੁਲੀ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ। ਸੌਰਵ ਗਾਂਗੁਲੀ (ਦਾਦਾ) ਨੇ ਘਰ ਤੋਂ ਬਾਹਰ 28 ਮੈਚਾਂ 'ਚ ਭਾਰਤੀ ਟੀਮ ਦੀ ਕਪਤਾਨੀ ਕੀਤੀ ਸੀ ਤੇ ਇਸ 'ਚ ਟੀਮ ਨੇ 11 ਮੈਚਾਂ ਨੂੰ ਆਪਣੇ ਨਾਂ ਕੀਤਾ ਸੀ। ਸੌਰਵ ਗਾਂਗੁਲੀ ਨੇ ਘਰ ਤੋਂ ਬਾਹਰ ਭਾਵੇਂ ਹੀ ਜ਼ਿਆਦਾ ਟੈਸਟ ਸੀਰੀਜ਼ ਨਹੀਂ ਜਿੱਤੀ ਪਰ ਉਸਦੀ ਗਿਣਤੀ ਭਾਰਤ ਕ੍ਰਿਕਟ ਦੇ ਸਭ ਤੋਂ ਸਫਲ ਕਪਤਾਨਾਂ 'ਚ ਹੁੰਦੀ ਹੈ। ਕਿਹਾ ਜਾਂਦਾ ਹੈ ਕਿ ਦਾਦਾ ਨੇ ਹੀ ਭਾਰਤ ਨੂੰ ਵਿਦੇਸ਼ 'ਚ ਜਿੱਤਣਾ ਸਿਖਾਇਆ ਹੈ।


author

Gurdeep Singh

Content Editor

Related News