ਕੋਹਲੀ, ਬੁਮਰਾਹ ICC ਵਨ ਡੇ ਰੈਂਕਿੰਗ 'ਚ ਚੋਟੀ 'ਤੇ ਬਰਕਰਾਰ

Tuesday, Nov 13, 2018 - 01:56 PM (IST)

ਕੋਹਲੀ, ਬੁਮਰਾਹ ICC ਵਨ ਡੇ ਰੈਂਕਿੰਗ 'ਚ ਚੋਟੀ 'ਤੇ ਬਰਕਰਾਰ

ਨਵੀਂ ਦਿੱਲੀ— ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਮੰਗਲਵਾਰ ਨੂੰ ਇੱਥੇ ਜਾਰੀ ਆਈ.ਸੀ.ਸੀ. ਰੈਂਕਿੰਗ 'ਚ ਕ੍ਰਮਵਾਰ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਦੀ ਸੂਚੀ 'ਚ ਆਪਣਾ ਚੋਟੀ ਦਾ ਸਥਾਨ ਬਰਕਰਾਰ ਰਖਿਆ ਹੈ। ਕੋਹਲੀ 899 ਅੰਕਾਂ ਦੇ ਨਾਲ ਚੋਟੀ 'ਤੇ ਬਰਕਰਾਰ ਹਨ ਜਦਕਿ ਸੀਮਿਤ ਓਵਰਾਂ ਦੇ ਭਾਰਤੀ ਉਪ ਕਪਤਾਨ ਰੋਹਿਤ ਸ਼ਰਮਾ ਦੂਜੇ ਸਥਾਨ 'ਤੇ ਕਾਇਮ ਹਨ। ਰੋਹਿਤ ਦੇ ਸਲਾਮੀ ਜੋੜੀਦਾਰ ਸ਼ਿਖਰ ਧਵਨ ਬੱਲੇਬਾਜ਼ਾਂ ਦੀ ਸੂਚੀ 'ਚ ਚੋਟੀ ਦੇ 10 'ਚ ਸ਼ਾਮਲ ਇਕ ਹੋਰ ਭਾਰਤੀ ਹਨ। ਉਹ ਅੱਠਵੇਂ ਸਥਾਨ 'ਤੇ ਹਨ। ਉਨ੍ਹਾਂ ਨੂੰ ਇਕ ਸਥਾਨ ਦਾ ਫਾਇਦਾ ਹੋਇਆ ਹੈ। 
PunjabKesari
ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ 20ਵੇਂ ਸਥਾਨ 'ਤੇ ਹਨ। ਗੇਂਦਬਾਜ਼ਾਂ ਦੀ ਸੂਚੀ 'ਚ ਬੁਮਰਾਹ 841 ਅੰਕਾਂ ਦੇ ਨਾਲ ਪਹਿਲੇ ਸਥਾਨ 'ਤੇ ਹਨ। ਕੁਲਦੀਪ ਯਾਦਵ ਅਤੇ ਯੁਜਵੇਂਦਰ ਚਾਹਲ ਨੂੰ ਵੀ 10 'ਚ ਜਗ੍ਹਾ ਮਿਲੀ ਹੈ। ਕੁਲਦੀਪ ਜਿੱਥੇ ਤੀਜੇ ਸਥਾਨ 'ਤੇ ਕਾਇਮ ਹਨ ਜਦਕਿ ਚਾਹਲ ਤਿੰਨ ਸਥਾਨ ਦੇ ਫਾਇਦੇ ਨਾਲ ਪੰਜਵੇਂ ਸਥਾਨ 'ਤੇ ਪਹੁੰਚ ਗਏ ਹਨ। ਅਫਗਾਨਿਸਤਾਨ ਦੇ ਰਾਸ਼ਿਦ ਖਾਨ 353 ਅੰਕਾਂ ਦੇ ਨਾਲ ਫਿਲਹਾਲ ਦੁਨੀਆ ਦੇ ਚੋਟੀ ਦੇ ਆਲਰਾਊਂਡਰ ਹਨ। ਟੀਮ ਰੈਂਕਿੰਗ 'ਚ ਭਾਰਤ 121 ਅੰਕ ਦੇ ਨਾਲ ਇੰਗਲੈਂਡ (126 ਅੰਕ) ਦੇ ਬਾਅਦ ਦੂਜੇ ਸਥਾਨ 'ਤੇ ਬਣਿਆ ਹੋਇਆ ਹੈ।


author

Tarsem Singh

Content Editor

Related News