ਕੋਹਲੀ ਨੇ ਫੜਿਆ ਸੀਰੀਜ਼ ਦਾ ਸਭ ਤੋਂ ਸ਼ਾਨਦਾਰ ਕੈਚ, ਬੱਲੇਬਾਜ਼ ਵੀ ਰਹਿ ਗਿਆ ਹੈਰਾਨ

Monday, Jan 20, 2020 - 10:45 AM (IST)

ਕੋਹਲੀ ਨੇ ਫੜਿਆ ਸੀਰੀਜ਼ ਦਾ ਸਭ ਤੋਂ ਸ਼ਾਨਦਾਰ ਕੈਚ, ਬੱਲੇਬਾਜ਼ ਵੀ ਰਹਿ ਗਿਆ ਹੈਰਾਨ

ਸਪੋਰਟਸ ਡੈਸਕ— ਭਾਰਤ ਅਤੇ ਆਸਟਰੇਲੀਆ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਆਖਰੀ ਮੈਚ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ 'ਚ ਖੇਡਿਆ ਗਿਆ। ਇਸ ਮੈਚ 'ਚ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਮਾਰਨਸ਼ ਲਾਬੂਸ਼ੇਨ ਦਾ ਸ਼ਾਨਦਾਰ ਕੈਚ ਲੈ ਕੇ ਉਨ੍ਹਾਂ ਨੂੰ ਪਵੇਲੀਅਨ ਦਾ ਰਸਤਾ ਦਿਖਾਇਆ। ਇਸ ਕੈਚ ਨੂੰ ਸੀਰੀਜ਼ ਦਾ ਸਰਬੋਤਮ ਕੈਚ ਕਹਿਣਾ ਗਲਤ ਨਹੀਂ ਹੋਵੇਗਾ।    

ਮੈਚ ਦੇ 32ਵੇਂ ਓਵਰ ਦੀ ਤੀਜੀ ਗੇਂਦ 'ਤੇ ਜਡੇਜਾ ਨੇ ਲਾਬੂਸ਼ੇਨ (54) ਨੂੰ ਵਿਰਾਟ ਕੋਹਲੀ ਤੋਂ ਕੈਚ ਕਰਵਾ ਕੇ ਪਵੇਲੀਅਨ ਭੇਜ ਦਿੱਤਾ। ਵਿਰਾਟ ਦੇ ਇਸ ਸ਼ਾਨਦਾਰ ਕੈਚ ਨੂੰ ਵੇਖ ਕੇ ਖੁਦ ਲਾਬੂਸ਼ੇਨ ਹੈਰਾਨ ਰਹਿ ਗਏ। ਲਾਬੂਸ਼ੇਨ ਨੇ ਤੀਜੀ ਵਿਕਟ ਲਈ ਸਟੀਵ ਸਮਿੱਥ ਨਾਲ 127 ਦੌੜਾਂ ਦੀ ਭਾਈਵਾਲੀ ਕੀਤੀ। ਇਸ ਵਿਕਟ ਦਾ ਪੂਰਾ ਸਿਹਰਾ ਵਿਰਾਟ ਨੂੰ ਜਾਂਦਾ ਹੈ। ਲਾਬੂਸ਼ੇਨ ਨੇ 64 ਗੇਂਦਾਂ 'ਚ 5 ਚੌਕਿਆਂ ਦੀ ਮਦਦ ਨਾਲ 54 ਦੌੜਾਂ ਬਣਾਈਆਂ। ਆਸਟਰੇਲੀਆ ਦੀ ਇਸ ਜੋੜੀ ਨੂੰ ਤੋੜਨਾ ਬਹੁਤ ਜ਼ਰੂਰੀ ਸੀ। ਦੋਵੇਂ ਬੱਲੇਬਾਜ਼ ਵਿਕਟ 'ਤੇ ਟਿਕ ਗਏ ਸਨ। ਦੱਸ ਦੇਈਏ ਕਿ ਇਸ ਫੈਸਲਾਕੁੰਨ ਮੈਚ 'ਚ ਆਸਟਰੇਲੀਆਈ ਕਪਤਾਨ ਐਰੋਨ ਫਿੰਚ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਆਸਟਰੇਲੀਆ ਨੇ 50 ਓਵਰਾਂ 'ਚ 9 ਵਿਕਟਾਂ ਗੁਆ ਕੇ 286 ਦੌੜਾਂ ਬਣਾਈਆਂ। ਸਟੀਵ ਸਮਿੱਥ ਨੇ 131 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।


author

Tarsem Singh

Content Editor

Related News