ਫਿਟਨੈੱਸ ਦੇ ਮਾਮਲੇ 'ਚ ਕੋਹਲੀ ਮੇਰੀ ਪ੍ਰੇਰਣਾ ਰਹੇ ਹਨ, ਇਸ ਕਾਰਨ ਉਹ ਦੁਨੀਆ ਦੇ ਸਰਵੋਤਮ ਬੱਲੇਬਾਜ਼ ਹਨ : ਈਸ਼ਵਰਨ
Sunday, Jul 23, 2023 - 01:24 PM (IST)
ਸਪੋਰਟਸ ਡੈਸਕ- ਅਭਿਮਨਿਊ ਈਸ਼ਵਰਨ ਨੇ ਆਪਣੇ ਸ਼ਾਨਦਾਰ ਕ੍ਰਿਕਟ ਕਰੀਅਰ ਬਾਰੇ ਖੁਲਾਸਾ ਕੀਤਾ ਹੈ। ਬੰਗਾਲ ਦੇ ਕਪਤਾਨ, ਜੋ ਫਿਟਨੈਸ ਪ੍ਰਤੀ ਵਚਨਬੱਧਤਾ ਲਈ ਜਾਣੇ ਜਾਂਦੇ ਹਨ, ਨੇ ਮੰਨਿਆ ਕਿ ਭਾਰਤ ਦੇ ਚੋਟੀ ਦੇ ਬੱਲੇਬਾਜ਼ ਵਿਰਾਟ ਕੋਹਲੀ ਉਨ੍ਹਾਂ ਦੀ ਪ੍ਰੇਰਣਾ ਸਰੋਤ ਹਨ। 27 ਸਾਲਾ ਨੇ ਕੋਹਲੀ ਦੀ ਫਿਟਨੈੱਸ 'ਚ ਆਏ ਜ਼ਬਰਦਸਤ ਬਦਲਾਅ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਦੀ ਸਭ ਤੋਂ ਵੱਡੀ ਫਿਟਨੈੱਸ ਆਈਕਨ ਹੋਣ ਦੀ ਤਾਰੀਫ਼ ਕੀਤੀ। ਇਸ ਧਮਾਕੇਦਾਰ ਸਲਾਮੀ ਬੱਲੇਬਾਜ਼ ਨੇ ਕਿਹਾ ਕਿ ਸਾਬਕਾ ਭਾਰਤੀ ਕਪਤਾਨ ਆਪਣੀ ਫਿਟਨੈੱਸ ਕਾਰਨ ਦੁਨੀਆ ਦੇ ਸਰਵੋਤਮ ਬੱਲੇਬਾਜ਼ ਬਣ ਗਏ ਹਨ।
ਇਹ ਵੀ ਪੜ੍ਹੋ- Cricket World cup : ਅਹਿਮਦਾਬਾਦ 'ਚ ਭਾਰਤ-ਪਾਕਿ ਮੈਚ ਦੇ ਲਈ ਹਸਪਤਾਲ ਦੇ ਬੈੱਡ ਵੀ ਹੋ ਰਹੇ ਨੇ ਬੁੱਕ
ਈਸ਼ਵਰਨ ਨੇ ਵਨਕ੍ਰਿਕਟ ਦੇ ਨਾਲ ਇਕ ਵਿਸ਼ੇਸ਼ ਇੰਟਰਵਿਊ ਦੌਰਾਨ ਕਿਹਾ ਕਿ "ਉਹ (ਵਿਰਾਟ ਕੋਹਲੀ) ਸਭ ਤੋਂ ਵੱਡੀ ਉਦਾਹਰਣ ਹਨ ਕਿਉਂਕਿ ਅਸੀਂ ਉਨ੍ਹਾਂ ਦੇ ਸਫ਼ਰ ਨੂੰ ਦੇਖਿਆ ਹੈ ਜਦੋਂ ਉਹ ਭਾਰਤੀ ਟੀਮ 'ਚ ਆਏ ਸਨ ਅਤੇ ਉਨ੍ਹਾਂ ਨੇ ਆਪਣੀ ਫਿਟਨੈਸ 'ਚ ਕੀ ਬਦਲਾਅ ਲਿਆਂਦੇ ਅਤੇ ਉਨ੍ਹਾਂ ਨੇ ਆਪਣੀ ਖੇਡ 'ਚ ਕਿਵੇਂ ਸੁਧਾਰ ਕੀਤਾ। ਮੈਨੂੰ ਲੱਗਦਾ ਹੈ ਕਿ ਜਦੋਂ ਉਹ ਭਾਰਤੀ ਟੀਮ 'ਚ ਆਇਆ ਸੀ ਤਾਂ ਉਹ ਅਸਲ 'ਚ ਇੱਕ ਵਧੀਆ ਬੱਲੇਬਾਜ਼ ਸੀ। ਪਰ ਪਿਛਲੇ ਸਾਲਾ 'ਚ ਆਪਣੀ ਫਿਟਨੈੱਸ ਦੇ ਨਾਲ, ਉਹ ਦੁਨੀਆ ਦੇ ਸਭ ਤੋਂ ਵਧੀਆ ਬੱਲੇਬਾਜ਼ ਬਣ ਗਏ ਹੈ।
ਅਭਿਮਨਿਊ ਈਸ਼ਵਰਨ ਨੇ ਅੱਗੇ ਕਿਹਾ ਕਿ ਜੇਕਰ ਵਿਰਾਟ ਕੋਹਲੀ ਦੀ ਫਿਟਨੈੱਸ ਨੇ ਉਨ੍ਹਾਂ ਦੀ ਖੇਡ 'ਤੇ ਮਹੱਤਵਪੂਰਨ ਪ੍ਰਭਾਵ ਪਾਇਆ ਹੈ ਤਾਂ ਇਹ ਬਿਨਾਂ ਸ਼ੱਕ ਕਿਸੇ ਵੀ ਕ੍ਰਿਕਟਰ ਦੀ ਖੇਡ 'ਚ ਵੱਡਾ ਅੰਤਰ ਲਿਆਵੇਗਾ। ਉਨ੍ਹਾਂ ਕਿਹਾ ਕਿ ਫਿਟਨੈੱਸ ਖੇਡ ਦਾ ਇਕ ਵੱਡਾ ਹਿੱਸਾ ਹੈ। ਉਨ੍ਹਾਂ ਨੇ ਫਿੱਟ ਰਹਿਣ ਦੀ ਜ਼ਰੂਰਤ ਦਾ ਵੀ ਜ਼ਿਕਰ ਕੀਤਾ, ਚਾਹੇ ਕੋਈ ਕਿੰਨੀਆਂ ਵੀ ਖੇਡਾਂ ਖੇਡ ਲਵੇ।
ਇਹ ਵੀ ਪੜ੍ਹੋ-ਸੂਰਿਆਕੁਮਾਰ ਯਾਦਵ ਹੋ ਸਕਦੇ ਹਨ ਟੀਮ ਇੰਡੀਆ ਦੇ ਨਵੇਂ ਟੀ-20 ਕਪਤਾਨ, ਜਲਦ ਮਿਲ ਸਕਦੀ ਹੈ ਵੱਡੀ ਜ਼ਿੰਮੇਵਾਰੀ
ਉਨ੍ਹਾਂ ਨੇ ਕਿਹਾ, "ਇਸ ਲਈ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਪ੍ਰੇਰਣਾਦਾਇਕ ਹੈ ਅਤੇ ਮੈਂ ਉਨ੍ਹਾਂ ਨੂੰ ਜੇਐੱਨ ਵਰਲਡ 'ਚ ਸਖ਼ਤ ਮਿਹਨਤ ਕਰਦੇ ਦੇਖਿਆ ਹੈ। ਮੈਦਾਨ 'ਤੇ ਦੌੜਨ ਦਾ ਅਭਿਆਸ ਅਤੇ ਉਸ ਨੇ ਮੈਨੂੰ ਬਹੁਤ ਪ੍ਰੇਰਿਤ ਕੀਤਾ। ਕਿਉਂਕਿ ਜੇਕਰ ਇਹ ਉਸ ਦੀ ਖੇਡ 'ਚ ਵੱਡਾ ਫਰਕ ਪਾਉਂਦਾ ਹੈ ਤਾਂ ਇਹ ਯਕੀਨੀ ਤੌਰ 'ਤੇ ਹਰੇਕ ਕ੍ਰਿਕਟਰ ਦੀ ਖੇਡ 'ਚ ਵੱਡਾ ਫਰਕ ਲਿਆਵੇਗਾ। ਕਿਉਂਕਿ ਫਿਟਨੈਸ ਸਪੱਸ਼ਟ ਤੌਰ 'ਤੇ ਖੇਡ ਦਾ ਇੱਕ ਵੱਡਾ ਹਿੱਸਾ ਹੈ ਅਤੇ ਹੁਣ ਅਸੀਂ ਜਿੰਨੇ ਖੇਡ ਖੇਡਦੇ ਹਾਂ, ਫਿੱਟ ਰਹਿਣਾ ਅਸਲ 'ਚ ਮਹੱਤਵਪੂਰਨ ਹੈ। ਇਸ ਲਈ ਮੈਨੂੰ ਲੱਗਦਾ ਹੈ ਕਿ ਕੋਹਲੀ ਫਿਟਨੈੱਸ ਦੇ ਮਾਮਲੇ 'ਚ ਮੇਰੀ ਪ੍ਰੇਰਣਾ ਰਹੇ ਹਨ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8