ਕੋਹਲੀ ਦਾ ਫਲਾਪ ਸ਼ੋਅ ਜਾਰੀ, ਲਗਾਤਾਰ 20ਵੀਂ ਅੰਤਰਰਾਸ਼ਟਰੀ ਪਾਰੀ 'ਚ ਸੈਂਕੜਾ ਲਾਉਣ 'ਚ ਰਿਹਾ ਅਸਫਲ

02/23/2020 1:42:42 PM

ਸਪੋਰਟਸ ਡੈਸਕ— ਟੀਮ ਇੰਡਿਆ ਦੇ ਕਪਤਾਨ ਵਿਰਾਟ ਕੋਹਲੀ ਦਾ ਬੱਲੇ ਨਾਲ ਖ਼ਰਾਬ ਪ੍ਰਦਰਸ਼ਨ ਜਾਰੀ ਹੈ। ਕੋਹਲੀ ਨਿਊਜ਼ੀਲੈਂਡ ਖਿਲਾਫ ਪਹਿਲੇ ਟੈਸਟ ਦੀਆਂ ਦੋਵਾਂ ਪਾਰੀਆਂ 'ਚ ਫਲਾਪ ਰਹੇ। ਪਹਿਲੀ ਪਾਰੀ 'ਚ 2 ਦੌੜਾਂ 'ਤੇ ਆਊਟ ਹੋਣ ਤੋਂ ਬਾਅਦ ਉਹ ਐਤਵਾਰ ਨੂੰ ਮੈਚ ਦੇ ਤੀਜੇ ਦਿਨ ਦੂਜੀ ਪਾਰੀ 'ਚ ਵੀ 19 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਦੇ ਨਾਲ ਹੀ ਕੋਹਲੀ ਲਗਾਤਾਰ 20ਵੀਂ ਅੰਤਰਰਾਸ਼ਟਰੀ ਪਾਰੀ 'ਚ ਸੈਂਕੜਾ ਬਣਾਉਣ 'ਚ ਅਸਫਲ ਰਿਹਾ ਹੈ। ਬਿਨਾਂ ਸੈਂਕੜਾ ਦੇ ਇਹ ਕੋਹਲੀ ਦਾ 2014 ਤੋਂ ਬਾਅਦ ਸਭ ਤੋਂ ਖ਼ਰਾਬ ਰਿਕਾਰਡ ਹੈ। ਇਸ ਤੋਂ ਪਹਿਲਾਂ ਕੋਹਲੀ 2011 'ਚ ਲਗਾਤਾਰ 24 ਪਾਰੀਆਂ ਅਤੇ 2014 'ਚ ਲਗਾਤਾਰ 25 ਅੰਤਰਰਾਸ਼ਟਰੀ ਪਾਰੀਆਂ 'ਚ ਇਕ ਵੀ ਸੈਂਕੜਾ ਨਹੀਂ ਬਣਾ ਸਕਿਆ ਸੀ।PunjabKesari
ਵਿਰਾਟ ਕੋਹਲੀ ਨੇ ਆਪਣਾ ਆਖਰੀ ਸੈਂਕੜਾ ਨਵੰਬਰ 2019 'ਚ ਬੰਗਲਾਦੇਸ਼ ਖਿਲਾਫ 136 ਦੌੜਾਂ ਦੀ ਟੈਸਟ ਪਾਰੀ ਖੇਡਦੇ ਹੋਏ ਬਣਾਇਆ ਸੀ। ਇਸ ਤੋਂ ਬਾਅਦ ਉਹ ਆਪਣੀ ਪਿਛਲੀਆਂ 20 ਅੰਤਰਰਾਸ਼ਟਰੀ ਪਾਰੀਆਂ 'ਚ ਸਿਰਫ਼ 6 ਅਰਧ ਸੈਂਕੜੇ ਹੀ ਬਣਾ ਸਕਿਆ ਹੈ। ਨਾ ਸਿਰਫ ਸੈਂਕੜਾ ਸਗੋਂ ਅਰਧ ਸੈਂਕੜੇ ਦੇ ਵੀ ਅੰਕੜੇ ਕੋਹਲੀ ਦੇ ਖ਼ਰਾਬ ਫ਼ਾਰਮ ਦੀ ਗਵਾਈ ਦਿੰਦੇ ਹਨ। ਕੋਹਲੀ ਨੇ ਪਿਛਲੀਆਂ 19 ਅੰਤਰਰਾਸ਼ਟਰੀ ਪਾਰੀਆਂ 'ਚ 6 ਅਰਧ ਸੈਂਕੜੇ ਹੀ ਲਗਾਏ ਹਨ, ਉਨ੍ਹਾਂ ਨੇ ਇਸ ਤੋਂ ਪਹਿਲਾਂ 2014 'ਚ ਵੀ 25 ਪਾਰੀਆਂ ਦੇ ਦੌਰਾਨ 6 ਅਤੇ 2011 'ਚ 24 ਪਾਰੀਆਂ 'ਚ 4 ਅਰਧ ਸੈਂਕੜੇ ਹੀ ਲਗਾਏ ਸਨ।

ਕੋਹਲੀ ਦਾ ਨਿਊਜ਼ੀਲੈਂਡ ਦਾ ਨਿਰਾਸ਼ਾਜਨਕ ਦੌਰਾ
ਵਿਰਾਟ ਕੋਹਲੀ ਨਿਊਜ਼ੀਲੈਂਡ ਦੇ ਇਸ ਦੌਰੇ 'ਤੇ ਪ੍ਰਭਾਵ ਛੱਡ ਪਾਉਣ 'ਚ ਅਸਫਲ ਰਹੇ ਹਨ। ਉਹ ਇਸ ਦੌਰੇ 'ਤੇ ਹੁਣ ਤੱਕ 9 ਅੰਤਰਰਾਸ਼ਟਰੀ ਪਾਰੀਆਂ 'ਚ ਸਿਰਫ਼ ਇਕ ਅਰਧ ਸੈਂਕੜੇ ਦੀ ਮਦਦ ਨਾਲ 201 ਦੌੜਾਂ ਹੀ ਬਣਾ ਸਕਿਆ ਹੈ। ਕੋਹਲੀ ਨੇ ਇਹ ਇਕਮਾਤਰ ਅਰਧ ਸੈਂਕੜਾ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਦੇ ਦੌਰਾਨ ਬਣਾਇਆ ਸੀ।PunjabKesari
ਨਿਊਜ਼ੀਲੈਂਡ ਦੇ ਇਸ ਦੌਰੇ 'ਤੇ ਵਿਰਾਟ ਕੋਹਲੀ
ਟੀ-20 - 45, 11, 38, 11
ਵਨ-ਡੇ - 51, 15, 9
ਟੈਸਟ   -  2, 19
9 ਪਾਰੀਆਂ 'ਚ ਇਕ ਅਰਧ ਸੈਂਕੜੇ ਦੀ ਮਦਦ ਨਾਲ ਕੁਲ 201 ਦੌੜਾਂ।


Related News