ਵਿਰਾਟ ਕੋਹਲੀ ਨੇ ਨਹੀਂ ਇਸ ਖਿਡਾਰੀ ਨੇ ਖੇਡੀ 2017 ਦੀ ਸਭ ਤੋਂ ਵੱਡੀ ਟੈਸਟ ਪਾਰੀ

12/28/2017 4:09:38 PM

ਮੈਲਬੋਰਨ (ਬਿਊਰੋ)— ਜਿੱਥੇ ਸਾਲ 2017 ਆਪਣੇ ਆਖਰੀ ਦਿਨਾਂ 'ਚ ਹੈ ਉੱਥੇ ਹੀ ਕ੍ਰਿਕਟ ਦੇ ਨਾਂ ਕਈ ਵੱਡੇ ਰਿਕਾਰਡ ਵੀ ਜੁੜ ਰਹੇ ਹਨ। ਭਾਰਤੀ ਟੀਮ ਦੀ ਰਨ ਮਸ਼ੀਨ ਕਹੇ ਜਾਣ ਵਾਲੇ ਕਪਤਾਨ ਕੋਹਲੀ ਲਈ ਇਹ ਸਾਲ ਹਰ ਪਾਸਿਓ ਵਧੀਆ ਸਾਬਤ ਹੋਇਆ। ਇਸੇ ਸਾਲ ਉਹ ਅਨੁਸ਼ਕਾ ਨਾਲ ਵਿਆਹ ਦੇ ਬੰਧਨ 'ਚ ਵੀ ਬੱਝ ਗਏ ਹਨ। ਪਰ ਭਾਰਤੀ ਟੀਮ ਦੀ ਇਸ ਰਨ ਮਸ਼ੀਨ ਕਪਤਾਨ ਕੋਹਲੀ ਨੇ ਦੋਹਰਾ ਸੈਂਕੜਾ ਲਗਾਉਂਦੇ 243 ਦੌੜਾਂ ਦੀ ਪਾਰੀ ਖੇਡੀ ਸੀ ਜੋ ਸਾਲ 2017 ਦੀ ਟੈਸਟ ਕ੍ਰਿਕਟ 'ਚ ਸਭ ਤੋਂ ਵੱਡੀ ਪਾਰੀ ਸੀ। ਪਰ ਸਾਲ ਦੇ ਆਖਰੀ ਦਿਨਾਂ 'ਚ ਇੰਗਲੈਂਡ ਦੇ ਬੱਲੇਬਾਜ਼ ਨੇ ਉਨ੍ਹਾਂ ਤੋਂ ਜ਼ਿਆਦਾ ਦੌੜਾਂ ਬਣਾ ਕੇ ਇਸ ਰਿਕਾਰਡ ਨੂੰ ਆਪਣੇ ਨਾਂ ਕਰ ਲਿਆ ਹੈ। ਉਨ੍ਹਾਂ ਨੇ ਇਸ ਸਾਲ ਦੀ ਸਭ ਤੋਂ ਵੱਡੀ ਪਾਰੀ ਖੇਡੀ ਹੈ।

ਏਸ਼ੇਜ਼ ਸੀਰੀਜ਼ 'ਚ ਅਜੇ ਚੱਲ ਰਿਹਾ ਹੈ ਮੈਚ
ਐਲਿਸਟੀਅਰ ਕੁਕ (ਅਜੇਤੂ 244) ਦੇ ਅਜੇਤੂ ਦੋਹਰੇ ਸੈਂਕੜੇ ਦੇ ਦਮ ਉੱਤੇ ਇੰਗਲੈਂਡ ਨੇ ਆਸਟਰੇਲੀਆ ਖਿਲਾਫ ਚੌਥੇ ਟੈਸਟ ਮੈਚ ਦੇ ਤੀਸਰੇ ਦਿਨ 491/9 ਦਾ ਮਜ਼ਬੂਤ ਸਕੋਰ ਖੜ੍ਹਾ ਕਰ ਲਿਆ ਹੈ। ਮੈਲਬੋਰਨ ਕ੍ਰਿਕਟ ਗਰਾਊਂਡ ਉੱਤੇ ਜਾਰੀ ਇਸ ਮੈਚ ਵਿਚ ਆਸਟਰੇਲੀਆ ਵਲੋਂ ਪਹਿਲੀ ਪਾਰੀ ਵਿਚ ਬਣਾਏ ਗਏ 327 ਦੌੜਾਂ ਦੇ ਆਧਾਰ ਉੱਤੇ 164 ਦੌੜਾਂ ਦੀ ਲੀਡ ਹਾਸਲ ਕਰ ਲਈ ਹੈ। ਕੁਕ ਪਿੱਚ ਉੱਤੇ ਡਟੇ ਹੋਏ ਹਨ, ਉਨ੍ਹਾਂ ਨਾਲ ਜੇਮਸ ਐਂਡਰਸਨ ਅਜੇਤੂ ਹਨ।

10 ਘੰਟੇ 37 ਮਿੰਟ ਲਗਾਤਾਰ ਕੀਤੀ ਬੱਲੇਬਾਜ਼ੀ
ਮੈਲਬਰਨ ਕ੍ਰਿਕਟ ਗਰਾਊਂਡ ਉੱਤੇ ਐਲਿਸਟੀਅਰ ਕੁਕ ਨੇ ਸ਼ਾਨਦਾਰ ਦੋਹਰਾ ਸੈਂਕੜਾ ਲਗਾਇਆ। ਇਹ ਕੁਕ ਦੇ ਕਰੀਅਰ ਦਾ ਪੰਜਵਾਂ ਅਤੇ ਆਸਟਰੇਲੀਆ ਖਿਲਾਫ ਦੂਜਾ ਦੋਹਰਾ ਸੈਂਕੜਾ ਸੀ। ਜੋ ਕੁਕ ਏਸ਼ੇਜ਼ ਸੀਰੀਜ਼ ਵਿਚ ਦੌੜਾਂ ਲਈ ਤਰਸ ਰਹੇ ਸਨ, ਉਹੀ ਕੁਕ ਚੌਥੇ ਟੈਸਟ ਵਿੱਚ 10 ਘੰਟੇ 37 ਮਿੰਟ ਤੋਂ ਲਗਾਤਾਰ ਬੱਲੇਬਾਜੀ ਕਰ ਰਹੇ ਹਨ। ਕੁਕ ਨੇ ਆਪਣੀ ਇਸ ਮੈਰਾਥਨ ਪਾਰੀ ਦੌਰਾਨ ਕਈ ਰਿਕਾਰਡ ਤੋੜੇ।  ਇੰਗਲੈਂਡ ਦੇ ਸਾਬਕਾ ਕਪਤਾਨ 244 ਦੌੜਾਂ ਉੱਤੇ ਨਾਟਆਊਟ ਹਨ ਅਤੇ ਉਹ ਚਾਰ ਵੱਡੇ ਬੱਲੇਬਾਜ਼ਾਂ ਨੂੰ ਪਛਾੜ ਚੁੱਕੇ ਹਨ।

ਸਾਲ 2017 ਦੀ ਸਭ ਤੋਂ ਵੱਡੀ ਟੈਸਟ ਪਾਰੀ
244 ਨਾਟਆਊਟ ਦੌੜਾਂ ਬਣਾਉਂਦੇ ਹੀ ਐਲਿਸਟੀਅਰ ਕੁਕ ਸਾਲ 2017 ਦੀ ਸਭ ਤੋਂ ਵੱਡੀ ਟੈਸਟ ਪਾਰੀ ਖੇਡਣ ਵਾਲੇ ਖਿਡਾਰੀ ਵੀ ਬਣ ਗਏ ਹਨ। ਐਲਿਸਟੀਅਰ ਕੁਕ ਨੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਪਛਾੜ ਦਿੱਤਾ ਹੈ, ਜਿਨ੍ਹਾਂ ਦਾ ਸਭ ਤੋਂ ਜ਼ਿਆਦਾ ਸਕੋਰ 243 ਦੌੜਾਂ ਸੀ। ਵਿਰਾਟ ਕੋਹਲੀ ਨੇ ਦਿੱਲੀ ਟੈਸਟ ਵਿਚ ਸ਼੍ਰੀਲੰਕਾ ਖਿਲਾਫ 243 ਦੌੜਾਂ ਦੀ ਪਾਰੀ ਖੇਡੀ ਸੀ।

ਇਹ ਰਿਕਕਾਰਡ ਵੀ ਤੋੜ ਸਕਦੈ ਕੁਕ
ਐਲਿਸਟੀਅਰ ਕੁਕ ਫਿਲਹਾਲ ਮੈਲਬੋਰਨ ਟੈਸਟ ਵਿਚ ਨਾਟਆਊਟ ਹਨ ਅਤੇ ਉਨ੍ਹਾਂ ਨਾਲ ਕਰੀਜ ਉੱਤੇ ਜੇਮਸ ਐਂਡਰਸਨ ਖੇਡ ਰਹੇ ਹਨ। ਜੇਕਰ ਖੇਡ ਦੇ ਚੌਥੇ ਦਿਨ ਜੇਮਸ ਐਂਡਰਸਨ ਆਊਟ ਹੋ ਜਾਂਦੇ ਹਨ ਅਤੇ ਕੁਕ ਪਾਰੀ ਦੇ ਅੰਤ ਤੱਕ ਅਜੇਤੂ ਰਹਿੰਦੇ ਹਨ ਤਾਂ ਉਹ ਪਾਰੀ ਦੇ ਖਤਮ ਹੋਣ ਤੱਕ ਟੈਸਟ ਕ੍ਰਿਕਟ ਇਤਿਹਾਸ ਵਿਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ ਹੋਣਗੇ। ਇਹ ਰਿਕਾਰਡ ਫਿਲਹਾਲ ਗਲੇਨ ਟਰਨਰ ਦੇ ਨਾਮ ਹੈ, ਜਿਨ੍ਹਾਂ ਨੇ ਵੈਸਟਇੰਡੀਜ਼ ਖਿਲਾਫ 1972 ਵਿਚ ਆਊਟ ਹੋਏ ਬਿਨ੍ਹਾਂ 223 ਦੌੜਾਂ ਦੀ ਪਾਰੀ ਖੇਡੀ ਸੀ।


Related News