IPL 'ਚ RCB ਲਈ ਖੇਡਦੇ ਹੋਏ ਵਿਰਾਟ ਕੋਹਲੀ ਨੇ ਰਚਿਆ ਇਤਿਹਾਸ, ਬਣਾਇਆ ਇਹ ਵੱਡਾ ਰਿਕਾਰਡ

Monday, Apr 22, 2024 - 05:44 PM (IST)

IPL 'ਚ RCB ਲਈ ਖੇਡਦੇ ਹੋਏ ਵਿਰਾਟ ਕੋਹਲੀ ਨੇ ਰਚਿਆ ਇਤਿਹਾਸ, ਬਣਾਇਆ ਇਹ ਵੱਡਾ ਰਿਕਾਰਡ

ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਵਿੱਚ ਵਿਰਾਟ ਕੋਹਲੀ ਪਹਿਲਾਂ ਤੋਂ ਹੀ ਕਈ ਰਿਕਾਰਡ ਆਪਣੇ ਨਾਂ ਕਰ ਚੁੱਕੇ ਹਨ। ਹੁਣ ਉਨ੍ਹਾਂ ਨੇ ਇੱਕ ਹੋਰ ਰਿਕਾਰਡ ਆਪਣੇ ਸ਼ਾਨਦਾਰ ਕਰੀਅਰ ਵਿੱਚ ਸ਼ਾਮਲ ਕਰ ਲਿਆ ਹੈ। ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਲਾਫ਼ ਰਾਇਲ ਚੈਲੰਜਰਸ ਬੈਂਗਲੌਰ ਵੱਲੋਂ ਖੇਡਦੇ ਹੋਏ ਵਿਰਾਟ ਕੋਹਲੀ ਈਡਨ ਗਾਰਡਨਜ਼ ‘ਤੇ ਕੋਈ ਵੱਡੀ ਪਾਰੀ ਨਾ ਖੇਡ ਸਕੇ। ਹਾਲਾਂਕਿ ਉਨ੍ਹਾਂ ਨੇ ਆਪਣੀ 7 ਗੇਂਦਾਂ ਦੀ ਪਾਰੀ ਵਿੱਚ ਹੀ ਵੱਡਾ ਰਿਕਾਰਡ ਬਣਾ ਦਿੱਤਾ।

ਦਰਅਸਲ, ਵਿਰਾਟ ਕੋਹਲੀ ਦੇ IPL ਵਿੱਚ 250 ਛੱਕੇ ਪੂਰੇ ਹੋ ਗਏ ਹਨ। ਕੋਹਲੀ ਲੀਗ ਵਿੱਚ 250 ਛੱਕੇ ਲਗਾਉਣ ਵਾਲੇ ਚੌਥੇ ਤੇ ਦੂਜੇ ਭਾਰਤੀ ਬੱਲੇਬਾਜ਼ ਬਣ ਗਏ ਹਨ। ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਖਿਡਾਰੀ ਕ੍ਰਿਸ ਗੇਲ ਹਨ, ਜਿਨ੍ਹਾਂ ਦੇ ਨਾਮ 357 ਛੱਕੇ ਹਨ। ਉਸ ਤੋਂ ਬਾਅਦ ਰੋਹਿਤ ਸ਼ਰਮਾ ਹੈ, ਜਿਨ੍ਹਾਂ ਨੇ 275 ਛੱਕੇ ਲਗਾਏ ਹਨ। ਏਬੀ ਡਿਵਿਲੀਅਰਜ਼ ਇਸ ਮਾਮਲੇ ਵਿਚ 251 ਛੱਕਿਆਂ ਦੇ ਨਾਲ ਤੀਜੇ ਸਥਾਨ ‘ਤੇ ਹਨ।

ਇਹ ਵੀ ਪੜ੍ਹੋ : IPL 2024 : ਨਹੀਂ ਰੁਕ ਰਿਹਾ ਪੰਜਾਬ ਦਾ ਅੰਤ 'ਚ ਹਾਰਨ ਦਾ ਸਿਲਸਿਲਾ, ਹੁਣ GT ਹੱਥੋਂ ਮਿਲੀ 3 ਵਿਕਟਾਂ ਨਾਲ ਮਾਤ

ਵਿਰਾਟ ਕੋਹਲੀ 2008 ਤੋਂ ਸ਼ੁਰੂ ਹੋਏ IPL ਦੇ ਸਾਰੇ ਸੀਜ਼ਨ ਤੋਂ ਰਾਇਲ ਚੈਲੰਜਰਸ ਨਾਲ ਜੁੜੇ ਹੋਏ ਹਨ। ਉਹ ਆਈਪੀਐੱਲ ਵਿੱਚ ਕਿਸੇ ਇੱਕ ਟੀਮ ਲਈ 250 ਛੱਕੇ ਲਗਾਉਣ ਵਾਲੇ ਪਹਿਲੇ ਬੱਲੇਬਾਜ਼ ਬਣ ਗਏ ਹਨ। ਉਨ੍ਹਾਂ ਨੇ ਇਹ ਉਪਲਬਧੀ ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਲਾਫ਼ ਸਿਰਫ਼ 7 ਗੇਂਦਾਂ ਵਿੱਚ 18 ਦੌੜਾਂ ਬਣਾ ਕੇ ਹਾਸਿਲ ਕੀਤੀ, ਜਿਸ ਵਿੱਚ ਉਨ੍ਹਾਂ ਨੇ ਦੋ ਛੱਕੇ ਤੇ ਇੱਕ ਚੌਕਾ ਲਗਾਇਆ। ਕੋਹਲੀ ਦੇ ਬਾਅਦ ਇਸ ਮਾਮਲੇ ਵਿੱਚ ਕ੍ਰਿਸ ਗੇਲ ਦਾ ਨਾਂ ਆਉਂਦਾ ਹੈ। ਜਿਨ੍ਹਾਂ ਨੇ ਆਈਪੀਐੱਲ ਵਿੱਚ RCB ਦੇ ਲਈ ਹੀ 239 ਛੱਕੇ ਲਗਾਏ ਹਨ।

ਦੱਸ ਦੇਈਏ ਕਿ ਵਿਰਾਟ ਕੋਹਲੀ ਆਈਪੀਐੱਲ ਇਤਿਹਾਸ ਵਿੱਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਇਸ ਸੀਜ਼ਨ ਵਿੱਚ ਉਨ੍ਹਾਂ ਦੀ ਟੀਮ ਪੁਆਇੰਟ ਟੇਬਲ ਵਿੱਚ ਸਭ ਤੋਂ ਨੀਚੇ ਹੈ ਪਰ ਵਿਰਾਟ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। 8 ਮੈਚਾਂ ਵਿੱਚ RCB ਦੇ ਲਈ ਵਿਰਾਟ ਦੇ ਬੱਲੇ ਤੋਂ 379 ਦੌੜਾਂ ਨਿਕਲੀਆਂ ਹਨ। ਉਨ੍ਹਾਂ ਨੇ ਇਹ ਦੌੜਾਂ 63 ਦੀ ਔਸਤ ਤੇ 150 ਦੀ ਸਟ੍ਰਾਈਕ ਰੇਟ ਨਾਲ ਬਣਾਈਆਂ ਹਨ। ਇਸ ਸੀਜ਼ਨ ਕੋਹਲੀ ਹੁਣ ਤੱਕ 16 ਛੱਕੇ ਮਾਰ ਚੁੱਕੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tarsem Singh

Content Editor

Related News