ਵਿਰਾਟ ਕੋਹਲੀ ਨੇ ਰਚਿਆ ਇਤਿਹਾਸ, ਅਜਿਹਾ ਰਿਕਾਰਡ ਬਣਾਉਣ ਵਾਲੇ ਦੁਨੀਆ ਦੇ ਪਹਿਲੇ ਬੱਲੇਬਾਜ਼ ਬਣੇ
Wednesday, May 28, 2025 - 11:49 AM (IST)

ਸਪੋਰਟਸ ਡੈਸਕ- ਲਖਨਊ ਸੁਪਰ ਜਾਇੰਟਸ ਅਤੇ ਰਾਇਲ ਚੈਲੰਜਰਸ ਬੈਂਗਲੁਰੂ ਦੀਆਂ ਟੀਮਾਂ ਵਿਚਾਲੇ ਆਈਪੀਐਲ 2025 ਦਾ ਆਖਰੀ ਲੀਗ ਮੈਚ ਖੇਡਿਆ ਗਿਆ। ਮੈਚ ਵਿਚ ਆਰਸੀਬੀ ਨੇ ਲਖਨਊ ਨੂੰ 6 ਵਿਕਟਾਂ ਨਾਲ ਹਰਾਇਆ ਤੇ ਸ਼ਾਨ ਨਾਲ ਟਾਪ 2 'ਚ ਪਹੁੰਚੀ। ਵਿੱਚ ਆਹਮੋ-ਸਾਹਮਣੇ ਸਨ। ਇਸ ਮੈਚ ਵਿੱਚ, ਆਰਸੀਬੀ ਦੇ ਮਹਾਨ ਬੱਲੇਬਾਜ਼ ਵਿਰਾਟ ਕੋਹਲੀ ਨੇ ਇੱਕ ਇਤਿਹਾਸਕ ਰਿਕਾਰਡ ਬਣਾਇਆ। ਉਹ ਟੀ-20 ਕ੍ਰਿਕਟ ਵਿੱਚ ਕਿਸੇ ਇੱਕ ਫਰੈਂਚਾਇਜ਼ੀ ਜਾਂ ਟੀਮ ਲਈ 9000 ਦੌੜਾਂ ਬਣਾਉਣ ਵਾਲਾ ਦੁਨੀਆ ਦਾ ਪਹਿਲਾ ਬੱਲੇਬਾਜ਼ ਬਣ ਗਿਆ ਹੈ। ਜਿਵੇਂ ਹੀ ਉਸਨੇ ਇਸ ਮੈਚ ਵਿੱਚ 24 ਦੌੜਾਂ ਦਾ ਅੰਕੜਾ ਪਾਰ ਕੀਤਾ, ਉਸਨੇ ਇਹ ਉਪਲਬਧੀ ਹਾਸਲ ਕੀਤੀ। ਉਂਝ ਵਿਰਾਟ ਨੇ ਇਸ ਮੈਚ ਵਿਚ ਅਰਧ ਸੈਂਕੜਾ ਲਾਇਆ ਤੇ 54 ਦੌੜਾਂ ਬਣਾ ਪਵੇਲੀਅਨ ਪਰਤਿਆ।
ਇਹ ਵੀ ਪੜ੍ਹੋ : IPL Playoffs ਤੋਂ ਪਹਿਲਾਂ ਟੀਮ ਲਈ ਖੁਸ਼ਖਬਰੀ, ਪਰਤਿਆ ਮੈਚ ਵਿਨਰ ਖਿਡਾਰੀ
2008 ਤੋਂ ਆਰਸੀਬੀ ਲਈ ਖੇਡ ਰਿਹਾ ਹੈ ਵਿਰਾਟ
ਵਿਰਾਟ ਕੋਹਲੀ ਨੇ ਆਰਸੀਬੀ ਲਈ ਇਹ 9000 ਤੋਂ ਵੱਧ ਦੌੜਾਂ ਆਈਪੀਐਲ ਅਤੇ CLT20 ਨੰ ਮਿਲਾ ਕੇ ਬਣਾਈਆਂ ਹਨ। ਉਸਨੇ ਇਹ ਉਪਲਬਧੀ 271 ਪਾਰੀਆਂ ਵਿੱਚ ਹਾਸਲ ਕੀਤੀ ਹੈ। ਕੋਹਲੀ 2008 ਤੋਂ ਆਈਪੀਐਲ ਵਿੱਚ ਆਰਸੀਬੀ ਲਈ ਖੇਡ ਰਿਹਾ ਹੈ, ਉਸਨੇ ਆਈਪੀਐਲ ਵਿੱਚ ਆਰਸੀਬੀ ਲਈ 8,579 ਦੌੜਾਂ ਅਤੇ ਚੈਂਪੀਅਨਜ਼ ਲੀਗ ਟੀ-20 ਵਿੱਚ 424 ਦੌੜਾਂ ਬਣਾਈਆਂ ਹਨ। ਚੈਂਪੀਅਨਜ਼ ਲੀਗ ਟੀ-20 ਹੁਣ ਬੰਦ ਹੋ ਚੁੱਕੀ ਹੈ।
ਲਿਸਟ 'ਚ ਦੂਜੇ ਨੰਬਰ 'ਤੇ ਹੈ ਰੋਹਿਤ ਸ਼ਰਮਾ ਦਾ ਨਾਂ
ਵਿਰਾਟ ਤੋਂ ਬਾਅਦ, ਰੋਹਿਤ ਸ਼ਰਮਾ ਟੀ-20 ਕ੍ਰਿਕਟ ਵਿੱਚ ਕਿਸੇ ਫ੍ਰੈਂਚਾਇਜ਼ੀ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ ਵਿੱਚ ਦੂਜੇ ਸਥਾਨ 'ਤੇ ਹੈ। ਉਸਨੇ ਆਈਪੀਐਲ ਵਿੱਚ ਮੁੰਬਈ ਇੰਡੀਅਨਜ਼ ਲਈ 6060 ਦੌੜਾਂ ਬਣਾਈਆਂ ਹਨ। ਇੰਗਲੈਂਡ ਦੇ ਬੱਲੇਬਾਜ਼ ਜੇਮਜ਼ ਵਿੰਸ ਤੀਜੇ ਨੰਬਰ 'ਤੇ ਹਨ। ਵਿੰਸ ਨੇ ਹੈਂਪਸ਼ਾਇਰ ਲਈ 5934 ਦੌੜਾਂ ਬਣਾਈਆਂ ਹਨ। ਸੁਰੇਸ਼ ਰੈਨਾ ਦਾ ਨਾਮ ਚੌਥੇ ਨੰਬਰ 'ਤੇ ਹੈ, ਉਸਨੇ ਸੀਐਸਕੇ ਲਈ 5529 ਦੌੜਾਂ ਬਣਾਈਆਂ ਹਨ। ਪੰਜਵੇਂ ਨੰਬਰ 'ਤੇ ਰਹਿਣ ਵਾਲੇ ਐਮਐਸ ਧੋਨੀ ਨੇ ਚੇਨਈ ਸੁਪਰ ਕਿੰਗਜ਼ ਲਈ ਵੀ 5314 ਦੌੜਾਂ ਬਣਾਈਆਂ ਹਨ।
ਇਹ ਵੀ ਪੜ੍ਹੋ : IPL Playoffs ਤੋਂ ਪਹਿਲਾਂ ਟੀਮ 'ਚ ਸ਼ਾਮਲ ਹੋਇਆ 6 ਫੁੱਟ 8 ਇੰਚ ਦਾ ਖਤਰਨਾਕ ਗੇਂਦਬਾਜ਼, ਵਰ੍ਹਾਏਗਾ ਕਹਿਰ
ਟੀ-20 ਕ੍ਰਿਕਟ ਵਿੱਚ ਕਿਸੇ ਫ੍ਰੈਂਚਾਇਜ਼ੀ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼
ਵਿਰਾਟ ਕੋਹਲੀ - 9000* ਦੌੜਾਂ ਤੋਂ ਵੱਧ
ਰੋਹਿਤ ਸ਼ਰਮਾ - 6060 ਦੌੜਾਂ
ਜੇਮਜ਼ ਵਿੰਸ - 5934 ਦੌੜਾਂ
ਸੁਰੇਸ਼ ਰੈਨਾ - 5529 ਦੌੜਾਂ
ਐਮਐਸ ਧੋਨੀ - 5314 ਦੌੜਾਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8