ਕੋਹਲੀ ਦੀ ਮਾਨਸਿਕਤਾ ਉਸ ਨੂੰ ਦੂਜਿਆਂ ਤੋਂ ਵੱਖ ਕਰਦੀ ਹੈ : ਦਹੀਆ
Sunday, Apr 26, 2026 - 12:55 PM (IST)
ਬੈਂਗਲੁਰੂ– ਗੁਜਰਾਤ ਟਾਈਟਨਜ਼ ਦੇ ਸਹਾਇਕ ਕੋਚ ਵਿਜੇ ਦਹੀਆ ਨੇ ਵਿਰਾਟ ਕੋਹਲੀ ਦੀ ਜੰਮ ਕੇ ਤਾਰੀਫ ਕਰਦੇ ਹੋਏ ਕਿਹਾ ਕਿ ਸਾਬਕਾ ਭਾਰਤੀ ਕਪਤਾਨ ਦੀ ਲਗਨ ਤੇ ਹਮੇਸ਼ਾ ਆਪਣੀ ਖੇਡ ’ਚ ਸੁਧਾਰ ਕਰਨ ਦੀ ਕੋਸ਼ਿਸ਼ ਉਸ ਨੂੰ ਦੂਜਿਆਂ ਤੋਂ ਵੱਖ ਬਣਾਉਂਦੀ ਹੈ। ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਦੇ ਬੱਲੇਬਾਜ਼ ਕੋਹਲੀ ਨੇ 44 ਗੇਂਦਾਂ ’ਤੇ 81 ਦੌੜਾਂ ਬਣਾਈਆਂ, ਜਿਸ ਨਾਲ ਉਸ ਦੀ ਟੀਮ ਨੇ ਗੁਜਰਾਤ ਨੂੰ 5 ਵਿਕਟਾਂ ਨਾਲ ਹਰਾਇਆ। ਉਸ ਨੂੰ ਮੈਚ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ।
ਦਹੀਆ ਨੇ ਕਿਹਾ,‘‘ਮੈਚ ਤੋਂ ਬਾਅਦ ਉਹ ਕਹਿ ਰਿਹਾ ਸੀ ਕਿ ਉਹ ਇਸ ਨੂੰ ਸੈਂਕੜੇ ’ਚ ਬਦਲ ਸਕਦਾ ਸੀ। ਇਸ ਤੋਂ ਉਸ ਦੀ ਮਾਨਸਿਕਤਾ ਦਾ ਪਤਾ ਲੱਗਦਾ ਹੈ।’’ ਉਸ ਨੇ ਕਿਹਾ, ‘‘ਜਦੋਂ ਤੁਸੀਂ ਸਥਿਤੀ ਨੂੰ ਆਪਣੇ ਕੰਟਰੋਲ ’ਚ ਕਰ ਲੈਂਦੇ ਹੋ ਤਾਂ ਫਿਰ ਤੁਸੀਂ ਗੇਂਦਬਾਜ਼ਾਂ ਨੂੰ ਆਪਣੀ ਇੱਛਾ ਅਨੁਸਾਰ ਗੇਂਦਬਾਜ਼ੀ ਕਰਨ ਲਈ ਮਜਬੂਰ ਕਰ ਸਕਦੇ ਹੋ।’’ ਦਹੀਆ ਨੇ ਕਿਹਾ ਕਿ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਸ ਨੇ ਆਪਣੀ ਇਹ ਪਾਰੀ ਵਿਸ਼ਵ ਪੱਧਰੀ ਗੇਂਦਬਾਜ਼ਾਂ ਦੇ ਵਿਰੁੱਧ ਖੇਡੀ।
