ਧੋਨੀ ਦੀ ਤਰ੍ਹਾਂ 5 ਆਈ. ਪੀ. ਐੱਲ. ਖਿਤਾਬ ਜਿੱਤਣਾ ਚਾਹੁੰਦਾ ਹਾਂ ਇਹ ਧਾਕੜ ਬੱਲੇਬਾਜ਼

Saturday, May 02, 2026 - 10:55 AM (IST)

ਧੋਨੀ ਦੀ ਤਰ੍ਹਾਂ 5 ਆਈ. ਪੀ. ਐੱਲ. ਖਿਤਾਬ ਜਿੱਤਣਾ ਚਾਹੁੰਦਾ ਹਾਂ ਇਹ ਧਾਕੜ ਬੱਲੇਬਾਜ਼

ਨਵੀਂ ਦਿੱਲੀ : ਦਿੱਲੀ ਕੈਪੀਟਲਸ ਦੇ ਸਲਾਮੀ ਬੱਲੇਬਾਜ਼ ਕੇ. ਐੱਲ. ਰਾਹੁਲ ਨੇ ਸਪੱਸ਼ਟ ਕੀਤਾ ਕਿ ਖਿਤਾਬ ਤੋਂ ਬਿਨਾਂ ਨਿੱਜੀ ਪ੍ਰਾਪਤੀਆਂ ਦਾ ਕੋਈ ਮਹੱਤਵ ਨਹੀਂ ਹੈ ਤੇ ਕਿਹਾ ਕਿ ਉਸ ਦੀ ਦਿਲੀ ਇੱਛਾ ਮਹਿੰਦਰ ਸਿੰਘ ਧੋਨੀ ਦੇ 5 ਆਈ. ਪੀ. ਐੱਲ. ਖਿਤਾਬਾਂ ਦੀ ਬਰਾਬਰੀ ਕਰਨਾ ਹੈ। ਆਈ. ਪੀ. ਐੱਲ. ’ਚ ਸਰਵੋਤਮ ਦੌੜਾਂ ਬਣਾਉਣ ਵਾਲੇ ਖਿਡਾਰੀਆਂ ਦੀ ਅੰਕ ਸੂਚੀ ’ਚ ਹਾਲ ਹੀ ’ਚ ਧੋਨੀ ਤੋਂ ਅੱਗੇ ਨਿਕਲਣ ਵਾਲੇ ਰਾਹੁਲ ਨੇ ਇਸ ਪ੍ਰਾਪਤੀ ਨੂੰ ਘੱਟ ਸਮਝਿਆ ਤੇ ਟੀਮ ਨੂੰ ਤਰਜੀਹ ਦੇਣ ਵਾਲੇ ਆਪਣੇ ਦ੍ਰਿਸ਼ਟੀਕੋਣ ਨੂੰ ਦੁਹਰਾਇਆ।

ਇਹ ਵੀ ਪੜੋ :1-2 ਦਿਨ ਨਹੀਂ, ਮਈ 'ਚ 12 ਦਿਨ ਬੰਦ ਰਹਿਣਗੇ ਬੈਂਕ, ਦੇਖੋ ਛੁੱਟੀਆਂ ਦੀ List

ਰਾਹੁਲ ਨੇ ਕਿਹਾ, ‘‘ਮੈਨੂੰ ਤਾਂ ਪਤਾ ਵੀ ਨਹੀਂ ਲੱਗਾ ਕਿ ਮੈਂ ਮਾਹੀ ਭਰਾ ਤੋਂ ਅੱਗੇ ਨਿਕਲ ਗਿਆ ਹਾਂ। ਨਿੱਜੀ ਪ੍ਰਾਪਤੀਆਂ ਚੰਗੀਆਂ ਹੁੰਦੀਆਂ ਹਨ। ਇਨ੍ਹਾਂ ਨਾਲ ਭਰੋਸਾ ਹੁੰਦਾ ਹੈ ਕਿ ਮੈਂ ਸਹੀ ਦਿਸ਼ਾ ’ਚ ਅੱਗੇ ਵਧ ਰਿਹਾ ਹਾਂ ਪਰ ਮੈਨੂੰ ਸਭ ਤੋਂ ਜ਼ਿਆਦਾ ਖੁਸ਼ੀ ਧੋਨੀ ਜਿੰਨੀਆਂ ਟਰਾਫੀਆਂ ਜਿੱਤਣ ਨਾਲ ਹੋਵੇਗੀ।’’ ਉਸ ਨੇ ਕਿਹਾ, ‘‘ਕ੍ਰਿਕਟ ਇਕ ਟੀਮ ਖੇਡ ਹੈ। ਤੁਸੀਂ ਟਰਾਫੀ ਜਿੱਤਣਾ ਚਾਹੁੰਦੇ ਹੋ। ਤੁਸੀਂ ਸਫਲ ਟੀਮਾਂ ਦਾ ਹਿੱਸਾ ਬਣਨਾ ਚਾਹੁੰਦੇ ਹੋ। ਇਹੀ ਹਮੇਸ਼ਾ ਤੋਂ ਮੇਰਾ ਟੀਚਾ ਰਿਹਾ ਹੈ।’’

ਇਸ ਸੱਜੇ ਹੱਥ ਦੇ ਬੱਲੇਬਾਜ਼ ਨੇ ਐੱਮ. ਚਿੰਨਾਸਵਾਮੀ ਸਟੇਡੀਅਮ ’ਚ ਆਰ. ਸੀ. ਬੀ. ਵਿਰੁੱਧ ਆਪਣੇ ਸ਼ਾਨਦਾਰ ਰਿਕਾਰਡ ਦੇ ਬਾਰੇ ’ਚ ਵੀ ਗੱਲ ਕੀਤੀ, ਜਿਸ ਦਾ ਸਿਹਰਾ ਉਸ ਨੇ ਆਪਣੇ ਘਰੇਲੂ ਮੈਦਾਨ ਨਾਲ ਭਾਵਨਾਤਮਕ ਲਗਾਅ ਨੂੰ ਦਿੱਤਾ। ਉਸ ਨੇ ਕਿਹਾ, ‘‘ਮੈਂ ਇਸ ਬਾਰੇ ’ਚ ਸੋਚਿਆ ਹੈ ਕਿ ਕੀ ਮੇਰੇ ਕੋਲ ਆਰ. ਸੀ. ਬੀ. ਲਈ ਕੋਈ ਖਾਸ ਰਣਨੀਤੀ ਹੈ ਪਰ ਮੈਨੂੰ ਇਸ ਦਾ ਜਵਾਬ ਨਹੀਂ ਮਿਲਿਆ ਹੈ। ਚਿੰਨਾਸਵਾਮੀ ਮੇਰੇ ਲਈ ਬਹੁਤ ਖਾਸ ਹੈ। ਮੈਂ ਉੱਥੇ ਹੀ ਪਲਿਆ-ਵਧਿਆ ਹਾਂ ਤੇ ਜਦੋਂ ਵੀ ਮੈਂ ਉਸ ਮੈਦਾਨ ’ਤੇ ਖੇਡਦਾ ਹਾਂ ਤਾਂ ਕੁਝ ਵੱਖਰਾ ਹੀ ਅਹਿਸਾਸ ਹੁੰਦਾ ਹੈ।’’

ਇਹ ਵੀ ਪੜੋ IFAB ਦਾ ਵੱਡਾ ਬਿਆਨ, ਕੀਤੀ ਇਹ ਗਲਤੀ ਤਾਂ ਮਿਲੇਗਾ ਰੈੱਡ ਕਾਰਡ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt

 


author

SATPAL

Content Editor

Related News