ਅੰਪਾਇਰ ਦੇ ਫੈਸਲੇ ''ਤੇ ਭੜਕੇ ਵਿਰਾਟ ਕੋਹਲੀ, ਵਾਇਰਲ ਹੋਈ ਵੀਡੀਓ
Friday, May 01, 2026 - 11:29 AM (IST)
ਸਪੋਰਟਸ ਡੈਸਕ : ਆਈ.ਪੀ.ਐੱਲ 2026 ਦੇ 42ਵੇਂ ਮੁਕਾਬਲੇ ਵਿੱਚ ਰਾਇਲ ਚੈਲੇਂਜ਼ਰ ਬੈਗਲੁਰੂ ਅਤੇ ਗੁਜਰਾਤ ਵਿਚਾਲੇ ਮੈਚ ਉਸ ਸਮੇਂ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ ਜਦੋਂ ਅੰਪਾਇਰ ਦੇ ਇਕ ਵਿਵਾਦਤ ਫੈਸਲੇ ਨੇ ਵਿਰਾਟ ਕੋਹਲੀ ਨੂੰ ਅੱਗ ਬਬੂਲਾ ਕਰ ਦਿੱਤਾ । ਡਗਆਊਟ ਵਿੱਚ ਬੈਠੇ ਕੋਹਲੀ ਦਾ ਗੁੱਸਾ ਸੱਤਵੇਂ ਅਸਮਾਨੀ ਪਹੁੰਚ ਗਿਆ ਜਿਸ ਤੋਂ ਬਾਅਦ ਕੋਹਲੀ ਨੇ ਅੰਪਾਇਰ ਨਾਲ ਤਿੱਖੀ ਬਹਿਸ ਕੀਤੀ, ਜਿਸ ਤੋਂ ਬਾਅਦ ਇਹ ਵੀਡੀਓ ਤੇਜ਼ ਨਾਲ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ । ਹਾਲਾਂਕਿ ਇਸ ਮੁਕਾਬਲੇ ਵਿੱਚ ਗੁਜਰਾਤ ਨੇ ਆਰਸੀਬੀ ਨੂੰ 4 ਵਿਕਟਾਂ ਨਾਲ ਹਰਾ ਦਿੱਤਾ ।
ਤਾਸ਼ ਦੇ ਪੱਤਿਆਂ ਵਾਂਗ ਬਿਖਰੀ RCB ਦੀ ਬੱਲੇਬਾਜ਼ੀ
ਗੁਜਰਾਤ ਨੇ ਟਾਸ ਜਿੱਤ ਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ, ਜੋ ਉਸ ਲਈ ਪੂਰੀ ਤਰ੍ਹਾ ਸਹੀ ਸਾਬਤ ਹੋਇਆ । ਆਰ.ਸੀ.ਬੀ. ਦੀ ਸ਼ੁਰੂਆਤ ਬੇਹੱਦ ਨਾਜ਼ੁਕ ਰਹੀ ਅਤੇ ਟੀਮ ਦੀ ਬੱਲੇਬਾਜ਼ੀ ਤਾਸ਼ ਦੇ ਪੱਤਿਆ ਵਾਂਗ ਬਿਖਰਦੀ ਨਜ਼ਰ ਆਈ । ਖੁਦ ਦਿੱਗਜ਼ ਬੱਲੇਬਾਜ਼ ਵਿਰਾਟ ਕੋਹਲੀ ਵੀ ਇਸ ਮੈਚ ਵਿੱਚ ਫਲਾਪ ਸਾਬਤ ਹੋਏ ਅਤੇ ਸਿਰਫ 28 ਦੌੜਾਂ ਹੀ ਬਣਾ ਸਕੇ ।
ਇਹ ਵੀ ਪੜੋ : ਅੱਜ ਰਾਜਸਥਾਨ ਅਤੇ ਦਿੱਲੀ ਦੀ ਟੀਮ ਹੋਣਗੀਆਂ ਆਹਮੋ-ਸਾਹਮਣੇ, ਇਸ ਖਿਡਾਰੀ 'ਤੇ ਰਹੇਗੀ ਸਭ ਦੀ ਨਜ਼ਰ
ਰਜਤ ਪਾਟਿਦਾਰ ਦੀ ਵਿਕਟ ਉੱਤੇ ਮਾਹੌਲ ਹੋਇਆ ਗਰਮ
ਮੈਚ ਦਾ ਸਭ ਤੋਂ ਵਿਵਾਦਿਤ ਮੋੜ ਉਸ ਸਮੇਂ ਆਇਆ ਜਦੋਂ ਆਰਸੀਬੀ ਦੇ ਕਪਤਾਨ ਰਜਤ ਪਾਟਿਦਾਰ ਬੱਲੇਬਾਜ਼ੀ ਕਰ ਰਹੇ ਸਨ । ਪਾਟਿਦਾਰ ਨੇ ਲੇਗ ਸਾਇਡ ਉੱਤੇ ਇਸ ਸ਼ਾਟ ਖੇਡਿਆ ਪਰ ਆਪਣਾ ਸੰਤੁਲਨ ਗੁਆ ਬੈਠੇ, ਜਿਸ ਨਾਲ ਗੇਂਦ ਕਾਫੀ ਉਚਾਈ ਉੱਤੇ ਚਲੀ ਗਈ । ਜੇਸਨ ਹੋਲਡਰ ਨੇ ਚੇਂਜ ਕਰਦੇ ਹੋਏ ਇਕ ਸ਼ਾਨਦਾਰ ਕੈਚ ਫੜੀ ਅਤੇ ਅੰਪਾਇਰ ਨੇ ਇਸ ਨੂੰ ਆਊਟ ਕਰਾਰ ਦੇ ਦਿੱਤਾ । ਹਾਲਾਂਕਿ. ਜਦੋਂ ਰੀ-ਪਲੇਅ ਵਿੱਚ ਕੈਚ ਨੂੰ ਚੈੱਕ ਕੀਤਾ ਤਾਂ ਗੇਂਦ ਹੋਲਡਰ ਦੇ ਹੱਥ ਵਿੱਚ ਹੋਣ ਦੇ ਬਾਵਜੂਦ ਜਮੀਨ ਨੂੰ ਛੂਹ ਹੁੰਦੀ ਨਜ਼ਰ ਆਈ । ਅੰਪਾਇਰ ਦੇ ਇਸ ਫੈਸਲੇ ਨੂੰ ਦੇਖ ਕੇ ਡਗਆਊਟ ਵਿੱਚ ਮੌਜੂਦ ਵਿਰਾਟ ਕੋਹਲੀ ਭੜਕ ਗਏ ਅਤੇ ਕੋਹਲੀ ਨੇ ਮੈਦਾਨ ਦੇ ਬਾਹਰ ਹੀ ਅੰਪਾਇਰ ਨਾਲ ਲੰਬੀ ਬਹਿਸ ਕੀਤੀ ।
ਇਹ ਵੀ ਪੜੋ IPL ਨਾਲ ਜੁੜੇ ਇਕ ਖਾਸ ਕਿੱਸੇ ਨੂੰ ਯਾਦ ਕਰ ਭਾਵੁਕ ਹੋਏ 'ਸਰਪੰਚ ਸਾਬ੍ਹ', ਕਿਹਾ ਇਸ ਖਿਡਾਰੀ...
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
