ਵਿਆਹ ਦੀ ਪਹਿਲੀ ਵਰ੍ਹੇਗੰਢ 'ਤੇ ਵਿਰਾਟ-ਅਨੁਸ਼ਕਾ ਦੀ ਕਿਉਂ ਹੋ ਰਹੀ ਤਾਰੀਫ

Wednesday, Dec 12, 2018 - 04:42 PM (IST)

ਵਿਆਹ ਦੀ ਪਹਿਲੀ ਵਰ੍ਹੇਗੰਢ 'ਤੇ ਵਿਰਾਟ-ਅਨੁਸ਼ਕਾ ਦੀ ਕਿਉਂ ਹੋ ਰਹੀ ਤਾਰੀਫ

ਨਵੀਂ ਦਿੱਲੀ— 11 ਦਸਬੰਰ ਨੂੰ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਪਤਨੀ ਅਨੁਸ਼ਕਾ ਸ਼ਰਮਾ ਨਾਲ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਈ, ਪਰ ਵਿਆਹ ਦੀ ਵਰ੍ਹੇਗੰਢ 'ਤੇ ਇਹ ਕਪਲ ਕਿਸੇ ਹੋਰ ਹੀ ਕਾਰਨ ਚਰਚਾ 'ਚ ਰਿਹਾ। ਇਹ ਸਟਾਰ ਕਪਲ ਇਸ ਸਮੇਂ ਆਸਟ੍ਰੇਲੀਆ 'ਚ ਹੈ, ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਟੈਸਟ ਸੀਰੀਜ਼ ਚੱਲ ਰਹੀ ਹੈ ਅਤੇ ਅਨੁਸ਼ਕਾ ਕੁਝ ਦਿਨ ਪਹਿਲਾਂ ਹੀ ਇੱਥੇ ਪਹੁੰਚੀ ਸੀ। ਸੋਮਵਾਰ ਨੂੰ ਟੀਮ ਇੰਡੀਆ ਨੇ ਐਡੀਲੇਡ 'ਚ ਮੇਜ਼ਬਾਨ ਨੂੰ 31 ਦੌੜਾਂ ਨਾਲ ਹਕਾ ਤੇ ਸੀਰੀਜ਼ 'ਚ 1-0 ਨਾਲ ਵਾਧਾ ਹਾਸਲ ਕਰ ਲਿਆ, ਇਸਦੇ ਤੁਰੰਤ ਬਾਅਦ ਦੋਵੇਂ ਟੀਮਾਂ ਦੂਜੇ ਟੈਸਟ ਮੈਚ ਖੇਡਣ ਲਈ ਪਰਥ ਲਈ ਰਵਾਨਾ ਹੋਈ। ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵਾਨ ਨੇ ਸੋਸ਼ਲ ਮੀਡੀਆ 'ਤੇ ਐਡੀਲੇਡ ਤੋਂ ਪਰਥ ਜਾਂਦੇ ਸਮੇਂ ਇਸ ਬਾਰੇ ਖੁਲਾਸਾ ਕੀਤਾ।

ਉਨ੍ਹਾਂ ਕਿਹਾ ਕਿ ਕੋਹਲੀ ਅਤੇ ਉਨ੍ਹਾਂ ਦੀ ਪਤਨੀ ਨੇ ਆਪਣੀ ਬਿਜ਼ਨੈੱਸ ਕਲਾਸ ਸੀਟ ਭਾਰਤੀ ਤੇਜ਼ ਗੇਂਦਬਾਜ਼ਾਂ ਨੂੰ ਦੇ ਦਿੱਤੀ, ਤਾਂਕਿ ਉਹ ਆਰਾਮ ਕਰ ਸਕਣ ਅਤੇ ਉਹ ਇਸਦੇ ਗਵਾਹ ਬਣੇ। ਜ਼ਿਕਰਯੋਗ ਹੈ ਕਿ ਪਹਿਲੇ ਅਤੇ ਦੂਜੇ ਟੈਸਟ ਵਿਚਕਾਰ ਸਿਰਫ ਤਿੰਨ ਦਿਨਾਂ ਦਾ ਸਮਾਂ ਹੈ, ਇਸ ਸਮੇਂ ਦੋਵੇਂ ਟੀਮਾਂ ਨੂੰ ਐਡੀਲੇਡ ਤੋਂ ਪਰਥ ਤੱਕ ਦਾ ਲੰਮਾ ਸਮਾਂ ਤੈਅ ਕਰਨਾ ਹੈ।
 

ਇਸੇ ਨੂੰ ਧਿਆਨ 'ਚ ਰੱਖਦੇ ਹੋਏ ਆਪਣੇ ਗੇਂਦਬਾਜ਼ਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਆਰਾਮ ਦੇਣ ਲਈ ਇਸ ਕਪਲ ਨੇ ਆਪਣੀ ਆਰਾਮਦਾਇਕ ਸੀਟ ਉਨ੍ਹਾਂ ਨੂੰ ਦੇ ਦਿੱਤੀ ਤਾਂਕਿ ਦੂਜੇ ਟੈਸਟ 'ਚ ਭਾਰਤੀ ਗੇਂਦਬਾਜ਼ ਪੂਰੀ ਐਨਰਜੀ ਨਾਲ ਉਤਰਣ।

 


author

suman saroa

Content Editor

Related News