ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਹਟਾਇਆ ਕੋਚਿੰਗ ਸਟਾਫ

08/24/2018 5:06:13 PM

ਨਵੀਂ ਦਿੱਲੀ—ਇੰਡੀਅਨ ਪ੍ਰੀਮੀਅਰ ਲੀਗ ਦੀ ਟੀਮ ਰਾਇਲ ਚੈਲੇਂਜਰਸ ਬੈਂਗਲੁਰੂ 'ਚ ਬਦਲਾਅ ਦਾ ਦੌਰ ਜਾਰੀ ਹੈ। ਟੀਮ ਪ੍ਰਬੰਧਨ ਨੇ ਸਪੋਰਟ ਸਟਾਫ 'ਚ ਭਾਰੀ ਤਬਦੀਲੀ ਕੀਤੀ ਹੈ ਪਰ ਕਪਤਾਨ ਵਿਰਾਟ ਕੋਹਲੀ ਦੇ ਕਰੀਬੀ ਮੰਨੇ ਜਾਣ ਵਾਲੇ ਲੋਕ ਆਪਣੀ ਜਗ੍ਹਾ ਬਚਾ ਪਾਉਣ 'ਚ ਕਾਮਯਾਬ ਰਹੇ ਹਨ। ਪਿਛਲੇ ਸਾਲ ਬਤੌਰ ਬੋਲਿੰਗ ਮੇਨਟਾਰ ਆਰ.ਸੀ.ਬੀ. ਦੇ ਨਾਲ ਜੁੜਨ ਵਾਲੇ ਆਸ਼ੀਸ਼ ਨੇਹਰਾ ਫਿਲਹਾਲ ਆਪਣੇ ਪਦ 'ਤੇ ਬਣੇ ਰਹਿਣਗੇ। ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਅਤੇ ਟੀਮ ਦੇ ਹੈੱਡ ਕੋਚ ਡੇਨਿਅਲ ਵਿਟੋਰੀ, ਬੈਟਿੰਗ ਅਤੇ ਫੀਲਡਿੰਗ ਕੋਚ ਆਸਟ੍ਰੇਲੀਆ ਦੇ ਟ੍ਰੇਂਟ ਵੁਡਹਿਲ ਅਤੇ ਬੋਲਿੰਗ ਕੋਚ ਆਸਟ੍ਰੇਲੀਆ ਕੋਚ ਐਂਡੂ ਮੈਨਡਾਨਲਡ ਨੂੰ ਫ੍ਰੇਂਚਾਇਜ਼ੀ ਦਾ ਮਾਲਿਕਾਨਾ ਹੱਕ ਰੱਖਣ ਵਾਲੇ ਡਿਏਗੋ ਮੈਨੇਜਮੈਂਟ ਨੇ ਪਦ ਤੋਂ ਹਟਾ ਦਿੱਤਾ ਹੈ।

ਇਸਦੋ ਨਾਲ ਹੀ ਪ੍ਰਸ਼ਾਸਨਿਕ ਸੈੱਟ-ਅਪ 'ਚ ਵੀ ਬਦਲਾਅ ਕੀਤਾ ਗਿਆ ਹੈ। ਉਥੇ ਸਾਬਕਾ ਬਾਸ ਦੇ ਅਮ੍ਰਿਤ ਥਾਮਸ ਦੇ ਸਥਾਨ 'ਤੇ ਸੰਜਾਵ ਚੂਡੀਵਾਲਾ ਨੂੰ ਲਾਇਆ ਗਿਆ ਹੈ। ਨਵੇਂ ਕੋਚਿੰਗ ਸਟਾਫ ਦੇ ਨਾਂ ਦਾ ਐਲਾਨ ਇਕ ਹਫਤੇ 'ਚ ਕਰ ਦਿੱਤਾ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਨਵਾਂ ਸਟਾਫ ਕੋਹਲੀ ਦੀ ਪਸੰਦ ਦਾ ਹੀ ਹੋਵੇਗਾ। ਵੀਰਵਾਰ ਨੂੰ ਇਹ ਪਤਾ ਲੱਗਿਆ ਸੀ ਕਿ ਇਸ ਪਦ ਲਈ ਸਾਊਥ ਅਫਰੀਕਾ ਦੇ ਸਾਬਕਾ ਕੋਚ ਗੈਰੀ ਕ੍ਰਸਟਰਨ ਨੂੰ ਫੈਵਰਿਟ ਮੰਨਿਆ ਜਾ ਰਿਹਾ ਹੈ। ਕ੍ਰਸਟਰਨ ਦੀ ਕੋਚਿੰਗ 'ਚ ਭਾਰਤ ਨੇ 2011 'ਚ ਕ੍ਰਿਕਟ ਵਰਲਡ ਕੱਪ ਜਿੱਤਿਆ ਸੀ। ਕ੍ਰਸਟਰਨ ਬੀਤੇ ਸਾਲ ਟੀਮ ਦੇ ਨਾਲ ਬੱਲੇਬਾਜ਼ੀ ਸਲਾਹਕਾਰ ਦੇ ਰੂਪ 'ਚ ਜੁੜੇ ਸਨ। ਇਸ ਵੱਡੇ ਬਦਲਾਅ ਨੂੰ ਆਈ.ਪੀ.ਐੱਲ. 11 'ਚ ਟੀਮ ਦੇ ਪ੍ਰਦਰਸ਼ਨ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਟੀਮ ਕੋਲ ਵਿਰਾਟ ਕੋਹਲੀ ਅਤੇ ਏ.ਬੀ.ਡੀਵਿਲੀਅਰਸ ਵਰਗੇ ਦਿੱਗਜ਼ ਬੱਲੇਬਾਜ਼ ਸਨ ਪਰ ਉਹ 14 'ਚੋਂ ਸਿਰਫ 6 ਮੈਚ ਜਿੱਤ ਪਾਈ ਸੀ। ਉਹ ਅੱਠ 'ਚੋਂ ਛੇਵੇਂ ਸਥਾਨ 'ਤੇ ਰਹੀ ਸੀ।

-ਹਿੱਤਾ ਦੇ ਟਕਰਾਅ ਦਾ ਖਤਰਾ
ਹਾਲਾਂਕਿ ਇਸ ਵਿਚਕਾਰ ਇਹ ਗੱਲ ਵੀ ਨਿਕਲ ਕੇ ਆ ਰਹੀ ਹੈ ਕਿ ਹੈੱਡ ਕੋਚ ਲਈ ਪਹਿਲੀ ਪਸੰਦ ਭਾਰਤ ਦੇ ਬੱਲੇਬਾਜ਼ ਕੋਚ ਸੰਜੇ ਬੰਗੜ ਹੋ ਸਕਦੇ ਹਨ। ਪਰ ਇਥੇ ਇਹ ਵੀ ਸਵਾਲ ਹੈ ਕਿ ਜੇਕਰ ਬੰਗੜ ਆਰ.ਸੀ.ਬੀ.ਨਾਲ ਜੁੜਦੇ ਹਨ ਹਿੱਤਾਂ ਦੇ ਟਕਰਾਅ ਦੇ ਚੱਲਦੇ ਉਨ੍ਹਾਂ ਨੇ ਭਾਰਤੀ ਟੀਮ ਦਾ ਸਾਥ ਛੱਡਣਾ ਪਿਆ। ਪਹਿਲਾਂ ਇਹ ਯਤਨ ਕੀਤਾ ਗਿਆ ਸੀ ਕਿ ਭਾਰਤੀ ਟੀਮ ਦੇ ਹੈੱਡ ਕੋਚ ਰਵੀ ਸ਼ਾਸਤਰੀ ਨੂੰ ਆਈ.ਪੀ.ਐੱਲ. 'ਚ ਕਾਮੈਂਟਰੀ ਕਰਵਾਈ ਜਾਵੇ ਅਤੇ ਸੀ.ਓ.ਏ. ਨੇ ਇਸ ਪ੍ਰਸਤਾਵ ਨੂੰ ਛੁਕਰਾ ਦਿੱਤਾ ਸੀ।


Related News