ਲੋਕਾਂ ਨੇ ਸਾਡੇ ''ਤੇ ਭਰੋਸਾ ਕਰਨਾ ਬੰਦ ਕਰ ਦਿੱਤਾ ਸੀ: ਵਿਰਾਟ ਕੋਹਲੀ
Thursday, Aug 23, 2018 - 09:29 AM (IST)
ਨਵੀਂ ਦਿੱਲੀ—ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਬੁੱਧਵਾਰ ਨੂੰ ਨਾਟਿੰਘਮ ਟੈਸਟ ਜਿੱਤਣ ਤੋਂ ਬਾਅਦ ਕਿਹਾ ਕਿ ਉਨ੍ਹਾਂ ਦੀ ਟੀਮ ਨੇ ਕਦੀ ਖੁਦ 'ਤੇ ਭਰੋਸਾ ਕਰਨਾ ਬੰਦ ਨਹੀਂ ਕੀਤਾ। ਉਨ੍ਹਾਂ ਨੇ ਨਾਲ ਹੀ ਕਿਹਾ ਕਿ ਇੰਗਲੈਂਡ ਦੇ ਹੱਥੋਂ ਸੀਰੀਜ਼ ਦੇ ਪਹਿਲੇ ਦੋ ਟੈਸਟ ਹਾਰਨ ਤੋਂ ਬਾਅਦ ਕਈ ਲੋਕਾਂ ਦਾ ਭਰੋਸਾ ਟੀਮ 'ਤੋਂ ਉਠ ਗਿਆ ਸੀ। ਕੋਹਲੀ ਦੀ ਕਪਤਾਨੀ ਵਾਲੀ ਟੀਮ ਇੰਡੀਆ ਨੇ ਇੰਗਲੈਂਡ ਖਿਲਾਫ ਤੀਜਾ ਟੈਸਟ 203 ਦੌੜਾਂ ਨਾਲ ਜਿੱਤਿਆ। ਮੈਚ 'ਚ ਕੁਲ 200 ਦੌੜਾਂ ਬਣਾਉਣ ਵਾਲੇ ਵਿਰਾਟ ਕੋਹਲੀ (97 ਅਤੇ 103 ਦੌੜਾਂ) ਨੇ ਕਿਹਾ, ' ਅਸੀਂ ਸੀਰੀਜ਼ 'ਚ 0-2 ਤੋਂ ਪਿੱਛੇ ਸਨ ਅਤੇ ਕਈ ਲੋਕਾਂ ਦਾ ਭਰੋਸਾ ਸਾਡੇ ਤੋਂ ਉੱਠ ਗਿਆ ਸੀ ਪਰ ਸਾਨੂੰ ਖੁਦ 'ਤੇ ਭਰੋਸਾ ਸੀ ਅਤੇ ਇਹੀ ਵਜ੍ਹ ਹੈ ਕਿ ਹੁਣ ਅੰਤਰ 1-2 ਦਾ ਹੈ। ਮਾਈਨੇ ਇਹ ਰੱਖਦਾ ਹੈ ਕਿ ਅਸੀਂ ਡ੍ਰੇੇਸਿੰਗ ਰੂਮ 'ਚ ਕੀ ਸੋਚਦੇ ਹਾਂ ਬਾਹਰ ਲੋਕ ਕੀ ਸੋਚਦੇ ਹਨ, ਇਹ ਮਾਇਨੇ ਨਹੀਂ ਰੱਖਦਾ। ਸਾਨੂੰ ਹਜੇ ਵੀ ਭਰੋਸਾ ਹੈ ਕਿ ਇਹ ਸੀਰੀਜ਼ ਜਿੱਤ ਸਕਦੇ ਹਾਂ।'
ਉਨ੍ਹਾਂ ਨੇ ਕਿਹਾ,'ਇਸ ਸੀਰੀਜ਼ ਦੇ ਲਿਹਾਜ ਨਾਲ ਇਹ ਜਿੱਤ ਬਹੁਤ ਜ਼ਰੂਰੀ ਸੀ। ਅਸੀਂ ਸਾਰੇ ਵਿਭਾਗਾਂ 'ਚ ਚੰਗਾ ਪ੍ਰਦਰਸ਼ਨ ਕੀਤਾ ਅਤੇ ਇਹ ਜਿੱਤ ਪੂਰੇ ਡ੍ਰੇਸਿੰਗ ਰੂਮ ਕੀਤੀ ਹੈ।' ਮੁਕਾਬਲੇ 'ਚ ਸ਼ਾਨਦਾਰ ਪਾਰੀਆਂ ਖੇਡਣ ਲਈ ਕੈਪਟਨ ਵਿਰਾਟ ਕੋਹਲੀ ਨੂੰ ਮੈਨ ਆਫ ਦ ਮੈਚ ਚੁਣਿਆ ਗਿਆ। ਇਹ ਪੁੱਛਣ 'ਤੇ ਕੀ 2014 'ਚ ਬੱਲੇਬਾਜ਼ੀ 'ਚ ਨਾਕਾਮ ਰਹਿਣ ਦਾ ਬੋਝ ਹੁਣ ਉਤਰ ਗਿਆ ਹੈ, ਕੋਹਲੀ ਨੇ ਕਿਹਾ, ਮੈਂ 2014 ਦੀ ਵਿਕਲਤਾ ਦੇ ਬਾਰੇ 'ਚ ਨਹੀਂ ਸੋਚਿਆ ਪਰ ਟੀਮ ਦੀ ਜਿੱਤ 'ਚ ਯੋਗਦਾਨ ਦੇ ਕੇ ਖੁਸ਼ ਹਾਂ। ਉਨ੍ਹਾਂ ਨੇ ਇਕ ਵਾਰ ਫਿਰ ਚੰਗੇ ਪ੍ਰਦਰਸ਼ਨ ਦਾ ਸਿਹਰਾ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਨੂੰ ਦਿੱਤਾ। ਉਨ੍ਹਾਂ ਨੇ ਕਿਹਾ, ' ਮੈਂ ਆਪਣੀ ਪਾਰੀ ਆਪਣੀ ਪਤਨੀ ਨੂੰ ਸਮਰਪਿਤ ਕਰਦਾ ਹਾਂ ਜੋ ਇੱਥੇ ਹੈ ਅਤੇ ਮੈਨੂੰ ਪ੍ਰੇਰਿਤ ਕਰਦੀ ਰਹਿੰਦੀ ਹੈ। ਉਨ੍ਹਾਂ ਨੇ ਅਤੀਤ 'ਚ ਬਹੁਤ ਕੁਝ ਝੱਲਿਆ ਹੈ ਤਾਂ ਉਹ ਇਸ ਸਿਹਰੇ ਦੀ ਵੀ ਹੱਕਦਾਰ ਹੈ। ਇਹ ਹਮੇਸ਼ਾ ਮੈਨੂੰ ਚੰਗੇ ਪ੍ਰਦਰਸ਼ਨ ਲਈ ਪ੍ਰੇਰਿਤ ਕਰਦੀ ਹੈ।' ਕੋਹਲੀ ਨੇ ਕਿਹਾ ਕਿ ਗੇਂਦਬਾਜ਼ਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਅਤੇ ਬੱਲੇਬਾਜ਼ ਵੀ ਸਮੇਂ 'ਤੇ ਕੰਮ ਆਏ। ਉਨ੍ਹਾਂ ਨੇ ਕਿਹਾ,' ਟੀਮ 'ਚ ਕੋਈ ਘਬਰਾਹਟ ਨਹੀਂ ਸੀ। ਅਸੀਂ ਇਸ ਮੈਚ 'ਚ ਦੌੜਾ ਬਣਾਈਆਂ ਅਤੇ ਗੇਂਦਬਾਜ਼ਾਂ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ। ਹੁਨਰ ਅਤੇ ਸਿਲਪ 'ਚ ਚੰਗਾ ਕੈਚਿੰਗ ਨਾਲ ਅਸੀਂ ਮੈਚ ਜਿੱਤਿਅ£
