ਆਪਣੇ ਹੀ ਖਿਡਾਰੀਆਂ ਦੀ ਵਜ੍ਹਾ ਨਾਲ ਮੁਸ਼ਕਿਲ ''ਚ ਫੱਸੇ ਵਿਰਾਟ ਕੋਹਲੀ, ਗੁਆ ਸਕਦੇ ਹਨ ਟੈਸਟ ਸੀਰੀਜ਼

Friday, Jul 20, 2018 - 09:36 AM (IST)

ਆਪਣੇ ਹੀ ਖਿਡਾਰੀਆਂ ਦੀ ਵਜ੍ਹਾ ਨਾਲ ਮੁਸ਼ਕਿਲ ''ਚ ਫੱਸੇ ਵਿਰਾਟ ਕੋਹਲੀ, ਗੁਆ ਸਕਦੇ ਹਨ ਟੈਸਟ ਸੀਰੀਜ਼

ਨਵੀਂ ਦਿੱਲੀ—ਵਨ ਡੇ ਸੀਰੀਜ਼ ਗਵਾਉਣ ਤੋਂ ਬਾਅਦ ਹੁਣ ਟੀਮ ਇੰਡੀਆ ਨੂੰ ਇੰਗਲੈਂਡ ਖਿਲਾਫ 5 ਟੈਸਟ ਮੈਚਾਂ ਦੀ ਸੀਰੀਜ਼ ਖੇਡਣੀ ਹੈ। ਟੈਸਟ ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ ਹੋ ਚੁੱਕਿਆ ਹੈ। ਜੋ ਕਿ ਵਿਰਾਟ ਕੋਹਲੀ ਲਈ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਹੈ। ਤੁਸੀਂ ਸੋਚ ਰਹੇ ਹੋਵੋਂਗੇ ਕਿ ਆਖਿਰ ਕਿਉਂ ਆਪਣੀ ਹੀ ਟੀਮ ਵਿਰਾਟ ਕੋਹਲੀ ਲਈ ਮੁਸ਼ਕਲ ਬਣੀ ਹੋਈ ਹੈ। ਦਰਅਸਲ ਵਿਰਾਟ ਕੋਹਲੀ ਦੇ ਕੋਲ ਵਨ ਡੇ ਟੀਮ ਦੀ ਤਰ੍ਹਾ ਟੈਸਟ ਟੀਮ 'ਚ ਵੀ ਕਈ ਆਪਸ਼ਨ ਹਨ ਅਤੇ ਉਹ ਇਕ ਵਾਰ ਫਿਰ ਇਸ ਗਲ 'ਚ ਉਲਝ ਸਕਦੇ ਹਨ ਕਿ ਉਹ ਕਿਵੇ ਪਲੇਇੰਗ ਇਲੈਵਨ 'ਚ ਉਤਰਨ।

ਕੇ.ਐੱਲ. ਰਾਹੁਲ ਖੇਡਣਗੇ ਜਾਂ ਸ਼ਿਖਰ ਧਵਨ?
ਕੇ.ਐੱਲ.ਰਾਹੁਲ ਇਕ ਵਾਰ ਫਿਰ ਵੱਡਾ ਸਵਾਲ ਹੈ ਕਿ ਆਖਿਰ ਉਨ੍ਹਾਂ ਨੇ ਕਿੱਥੇ ਖਿਡਾਇਆ ਜਾਵੇਗਾ। ਕਿਉਂਕਿ ਜੇਕਰ ਰਾਹੁਲ ਖੇਡੇ ਤਾਂ ਸ਼ਿਖਰ ਧਵਨ ਦਾ ਖੇਡਣਾ ਮੁਸ਼ਕਲ ਹੈ। ਜੇਕਰ ਵਿਰਾਟ ਕੋਹਲੀ ਕੇ.ਐੱਲ. ਰਾਹੁਲ ਨੂੰ ਮੀਡੀਅਮ ਆਰਡਰ 'ਚ ਖਿਡਾਉਂਦੇ ਹਨ ਤਾਂ ਫਿਰ ਪੁਜਾਰਾ, ਰਹਾਣੇ, ਕਰੁਣ ਨਾਇਰ ਜਿਵੇ ਬੱਲੇਬਾਜ਼ ਕਿੱਥੇ ਖੇਡਣਗੇ? ਇਹ ਗੱਲ ਤਾਂ ਸਾਫ ਹੈ ਕਿ ਸ਼ਿਖਰ ਧਵਨ ਅਤੇ ਕੇ.ਐੱਲ.ਰਾਹੁਲ 'ਚ ਕੋਈ ਇਕ ਬੱਲੇਬਾਜ਼ ਹੀ ਪਲੇਇੰਗ ਇਲੈਵਨ ਦਾ ਹਿੱਸਾ ਹੋਵੇਗਾ।

-ਕਿੰਨੇ ਸਪਿਨਰ ਖੇਡਣਗੇ ਅਤੇ ਕੌਣ ਖੇਡੇਗਾ?
ਵਿਰਾਟ ਕੋਹਲੀ ਦੀ ਦੂਜੀ ਸਭ ਤੋਂ ਵੱਡੀ ਉਲਝਣ ਆਪਣੇ ਸਪਿਨਰਸ ਨੂੰ ਲੈ ਕੇ ਵੀ ਹੋਵੇਗੀ। ਕੁਲਦੀਪ ਯਾਦਵ ਨੇ ਇੰਗਲੈਂਡ 'ਚ ਚੰਗਾ ਪ੍ਰਦਰਸ਼ਨ ਕੀਤਾ ਹੈ। ਆਰ.ਅਸ਼ਵਿਨ ਵੀ ਅਨੁਭਵੀ ਗੇਂਦਬਾਜ਼ ਹੈ ਅਤੇ ਕਾਉਂਟੀ 'ਚ ਉਨ੍ਹਾਂ ਨੇ ਜਬਰਦਸਤ ਪ੍ਰਦਰਸ਼ਨ ਕੀਤਾ ਸੀ। ਟੀਮ ਇੰਡੀਆ ਦੇ ਕੋਲ ਜਡੇਜਾ ਵੀ ਹੈ, ਜੋ ਆਈ.ਸੀ.ਸੀ. ਟੈਸਟ ਰੈਂਕਿੰਗ 'ਚ ਤੀਜੇ ਨੰਬਰ 'ਤੇ ਹੈ। ਸਵਾਲ ਇਹ ਹੈ ਕਿ ਵਿਰਾਟ ਕੋਹਲੀ ਕਿੰਨੇ ਸਪਿਨਰ ਨੂੰ ਪਲੇਇੰਗ ਇਲੈਵਨ 'ਚ ਖਿਡਾਉਣਗੇ? ਇੰਗਲੈਂਡ ਟੈਸਟ ਸੀਰੀਜ਼ ਲਈ ਹਰੀ ਪਿੱਚ ਬਣਾਉਣਗੇ, ਤਾਂ ਅਜਿਹੇ 'ਚ ਕਿਉਂ ਵਿਰਾਟ ਕੋਹਲੀ ਦੋ ਸਪਿਨਰਾਂ ਨੂੰ ਟੀਮ 'ਚ ਲੈਣਗੇ? ਜੇਕਰ ਦੋ ਸਪਿਨਰ ਖੇਡੇ ਤਾਂ ਕੁਲਦੀਪ ਯਾਦਵ ਅਤੇ ਆਰ ਅਸ਼ਵਿਨ ਖੇਡਣਗੇ ਅਤੇ ਜਡੇਜਾ ਬਾਹਰ ਰਹਿਣਗੇ। ਉੱਥੇ ਜੇਕਰ ਇਕ ਹੀ ਸਪਿਨਰ ਦੇ ਲਾਈਕ ਪਿੱਚ ਹੋਈ ਤਾਂ ਵਿਰਾਟ ਕੋਹਲੀ ਲਈ ਵੱਡੀ ਸਮੱਸਿਆ ਹੋ ਜਾਵੇਗੀ ਕਿ ਉਹ ਅਸ਼ਵਿਨ ਅਤੇ ਕੁਲਦੀਪ 'ਚੋਂ ਕਿਸੇ ਨੂੰ ਚੁਣਗੇ?

-ਅਜਿਹੀ ਹੋ ਸਕਦੀ ਹੈ ਪਹਿਲੇ ਟੈਸਟ ਦੀ ਪਲੈਇੰਗ ਇਲੈਵਨ
ਮੁਰਲੀ ਵਿਜੇ,ਕੇ.ਐੱਲ.ਰਾਹੁਲ, ਵਿਰਾਟ ਕੋਹਲੀ, ਚੇਤੇਸ਼ਵਰ ਪੁਜਾਰਾ, ਅਜਿੰਕਿਆ ਰਹਾਣੇ, ਦਿਨੇਸ਼ ਕਾਰਤਿਕ (ਵਿਕਟਕੀਪਰ) ਹਾਰਦਿਕ ਪੰਡਯਾ, ਆਰ.ਅਸ਼ਵਿਨ, ਮੁਹੰਮਦ ਸ਼ਮੀ, ਇਸ਼ਾਂਤ ਸ਼ਰਮਾ ਅਤੇ ੁਕੁਲਦੀਪ ਯਾਦਵ।


Related News