ਇਹ ਹਨ ਉਹ 5 ਰਿਕਾਰਡ ਜੋ ਸ਼ਾਇਦ ਕਦੇ ਵੀ ਨਹੀਂ ਤੋੜ ਸਕੇਗਾ ਵਿਰਾਟ ਕੋਹਲੀ

Saturday, Sep 16, 2017 - 06:47 PM (IST)

ਨਵੀਂ ਦਿੱਲੀ— ਭਾਰਤ ਦੇ ਕਪਤਾਨ ਵਿਰਾਟ ਕੋਹਲੀ ਦੁਨੀਆ ਦਾ ਬਿਹਤਰੀਨ ਬੱਲੇਬਾਜ਼ਾਂ 'ਚੋਂ ਇਕ ਹੈ। ਇਸ ਸਮੇਂ ਕੋਹਲੀ ਦੇ ਨਾਂ ਦਾ ਢੰਕਾ ਪੂਰੇ ਵਿਸ਼ਵ ਭਰ 'ਚ ਵੱਜਦਾ ਹੈ। ਉਸ ਦੇ ਨਾਂ ਕਈ ਵੱਡੇ ਰਿਕਾਰਡ ਦਰਜ਼ ਹਨ। ਉਹ ਤਿੰਨਾਂ ਫਾਰਮੈਂਟਾਂ 'ਚ ਮਹਾਨ ਬੱਲੇਬਾਜ਼ ਹੈ। ਪਰ ਕੁਝ ਰਿਕਾਰਡ ਇਸ ਤਰ੍ਹਾਂ ਦੇ ਵੀ ਹਨ ਜੋਂ ਸ਼ਾਇਦ ਹੀ ਕੋਹਲੀ ਉਸ ਨੂੰ ਕਦੇ ਵੀ ਨਾ ਤੋੜ ਸਕੇ। ਆਉ ਜਾਣਿਏ ਇਨ੍ਹਾਂ ਰਿਕਾਰਡ ਦੇ ਬਾਰੇ ਜਿਸ ਨੂੰ ਤੋੜਨਾ ਕੋਹਲੀ ਦੇ ਲਈ ਹੋਵੇਗਾ ਮੁਸ਼ਕਲ।
ਸਚਿਨ ਦਾ ਵਨ ਡੇ 'ਚ 18426 ਦੌੜਾਂ ਦਾ ਰਿਕਾਰਡ
ਕ੍ਰਿਕਟ ਦੇ ਭਗਵਾਨ ਦੇ ਨਾਂ ਨਾਲ ਪਹਿਚਾਣੇ ਜਾਣ ਵਾਲੇ ਸਚਿਨ ਤੇਂਦੁਲਕਰ ਦੇ ਨਾਂ ਕਈ ਵੱਡੇ ਰਿਕਾਰਡ ਦਰਜ਼ ਹਨ। ਉਨ੍ਹਾਂ 'ਚੋਂ ਇਕ 463 ਵਨ ਡੇ ਮੈਚਾਂ 'ਚ 18426 ਦੌੜਾਂ ਦਾ ਰਿਕਾਰਡ ਹੈ। ਜੋਂ ਕੀ ਕਿਸੇ ਇਕ ਖਿਡਾਰੀ ਦੇ ਲਈ ਬਹੁਤ ਜ਼ਿਆਦਾ ਹੈ। ਸਚਿਨ ਦਾ ਇਹ ਰਿਕਾਰਡ ਤੋੜਨਾ ਕੋਹਲੀ ਦੇ ਲਈ ਆਸਾਨ ਨਹੀਂ ਹੈ।

PunjabKesari
ਲਾਰਾ ਦਾ ਟੈਸਟ ਦੀ ਇਕ ਪਾਰੀ 'ਚ 400 ਦੌੜਾਂ
ਵੈਸਟ ਵਿੰਡੀਜ਼ ਦੇ ਇਸ ਖਿਡਾਰੀ ਦਾ ਨਾਂ ਦੁਨੀਆ ਦੇ ਬਿਹਤਰੀਨ ਖਿਡਾਰੀਆਂ 'ਚ ਆਉਦਾ ਹੈ। ਬਰਯਾਨ ਲਾਰਾ ਨੇ ਇੰਗਲੈਂਡ ਦੇ ਖਿਲਾਫ ਟੈਸਟ ਮੈਚ ਦੀ ਇਕ ਪਾਰੀ 'ਚ 400 ਦੌੜਾਂ ਬਣਾਈਆਂ ਸਨ ਜੋਂ ਅੱਜ ਤੱਕ ਕਿਸੇ ਵੀ ਖਿਡਾਰੀ ਤੋਂ ਨਹੀਂ ਟੁੱਟਾ। ਇਕ ਪਾਰੀ 'ਚ 400 ਦੌੜਾਂ ਬਣਾਉਣਾ ਆਸਾਨ ਨਹੀਂ ਹੁੰਦਾ। ਇਸ ਲਈ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਕੋਹਲੀ ਲਾਰਾ ਦਾ 400 ਦੌੜਾਂ ਦਾ ਰਿਕਾਰਡ ਤੋੜਨ 'ਚ ਨਾਕਾਮ ਰਹਿ ਸਕਦਾ ਹੈ।

PunjabKesari

ਸਚਿਨ ਦਾ ਟੈਸਟ 'ਚ 15921 ਦੌੜਾਂ ਦਾ ਰਿਕਾਰਡ
ਸਚਿਨ ਤੇਂਦੁਲਕਰ ਨੇ ਆਪਣੇ ਸਮੇਂ 'ਚ ਕਈ ਵੱਡੇ-ਵੱਡੇ ਖਿਡਾਰੀਆਂ ਦੇ ਰਿਕਾਰਡ ਨੂੰ ਪਿੱਛੇ ਛੱਡਿਆ ਹੈ। ਉਸ ਨੇ ਭਾਰਤ ਵਲੋਂ 200 ਟੈਸਟ ਮੈਚ ਖੇਡੇ ਹਨ, ਜੋਂ ਕਿਸੇ ਇਕੱਲੇ ਖਿਡਾਰੀ ਦੇ ਲਈ ਮੁਸ਼ਕਲ ਹੈ। ਸਚਿਨ ਨੇ 200 ਟੈਸਟ ਮੈਚ ਖੇਡ ਕੇ 15921 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਕੋਹਲੀ ਨੇ ਹੁਣ ਤੱਕ 56 ਟੈਸਟ ਮੈਚ ਖੇਡ ਕੇ 4491 ਦੌੜਾਂ ਬਣਾਈਆਂ ਹਨ। ਉਹ ਸਚਿਨ ਤੋਂ ਲਗਭਗ ਕਾਫੀ ਪਿੱਛੇ ਹੈ। ਇਸ ਦੌਰਾਨ ਇਹ ਕਹਿਣਾ ਬਿਲਕੁੱਲ ਗਲਤ ਨਹੀਂ ਹੈ ਕਿ ਕੋਹਲੀ ਸਚਿਨ ਦਾ ਇਹ ਰਿਕਾਰਡ ਤੋੜਨ 'ਚ ਨਾਕਾਮ ਰਹਿ ਸਕਦਾ ਹੈ।

PunjabKesari

ਰੋਹਿਤ ਦਾ ਵਨ ਡੇ 'ਚ 264 ਦੌੜਾਂ ਦਾ ਰਿਕਾਰਡ
ਭਾਰਤ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਇਕ ਮਹਾਨ ਬੱਲੇਬਾਜ਼ ਹੈ। ਜਦੋਂ ਉਸ ਦਾ ਬੱਲਾ ਚੱਲਦਾ ਹੈ ਤਾਂ ਵੱਡੇ ਤੋਂ ਵੱਡਾ ਗੇਂਦਬਾਜ਼ ਵੀ ਲੜਖੜਾ ਜਾਂਦਾ ਹੈ। ਇਕ ਵਨ ਡੇ 'ਚ ਕਿਸੇ ਇਕ ਬੱਲੇਬਾਜ਼ ਵਲੋਂ 264 ਦੌੜਾਂ ਬਣਾਉਣੀ ਬਹੁਤ ਵੱਡੀ ਗੱਲ ਹੈ। ਰੋਹਿਤ ਦਾ ਇਹ ਰਿਕਾਰਡ ਤੋੜਨਾ ਲਗਭਗ ਕੋਹਲੀ ਦੇ ਲਈ ਮੁਸ਼ਕਲ ਹੈ।

PunjabKesari
ਸਚਿਨ ਦਾ 200 ਟੈਸਟ ਮੈਚ ਖੇਡਣ ਦਾ ਰਿਕਾਰਡ
ਸਚਿਨ ਨੇ ਆਪਣੇ ਟੈਸਟ ਕ੍ਰਿਕਟ ਕਰੀਅਰ 'ਚ 200 ਟੈਸਟ ਮੈਚ ਖੇਡੇ ਹਨ। ਸਭ ਤੋਂ ਜ਼ਿਆਦਾ ਟੈਸਟ ਮੈਚ ਖੇਡਣ ਦਾ ਰਿਕਾਰਡ ਵੀ ਸਚਿਨ ਦੇ ਨਾਂ ਹੈ। ਕੋਹਲੀ ਨੇ ਹੁਣ ਤੱਕ 56 ਟੈਸਟ ਮੈਚ ਖੇਡੇ ਹਨ। ਉਸ ਦੀ ਉਮਰ 28 ਸਾਲ ਹੋ ਗਈ ਹੈ। ਜੇਕਰ ਉਹ 6 ਜਾ 7 ਸਾਲ ਹੋਰ ਖੇਡਦੇ ਹਨ ਫਿਰ ਵੀ ਉਹ 200 ਟੈਸਟ ਨਹੀਂ ਖੇਡ ਸਕੇਗਾ। ਇਸ ਤੋਂ ਸਾਫ ਕਿਹਾ ਜਾ ਸਕਦਾ ਹੈ ਕਿ ਸਚਿਨ ਦਾ ਇਹ ਰਿਕਾਰਡ ਕੋਹਲੀ ਨਹੀਂ ਤੋੜ ਸਕਦਾ।

PunjabKesari


Related News