... ਤਾਂ ਇਸ ਕਾਰਨ ਵਿਰਾਟ ਕੋਹਲੀ ਹੋ ਸਕਦੇ ਹਨ WC ਦੇ ਦੋ ਮੈਚਾਂ ਲਈ ਬੈਨ
Thursday, Jul 04, 2019 - 11:52 AM (IST)

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਨੇ ਵਰਲਡ ਕੱਪ ਦੇ ਐਜਬੈਸਟਨ 'ਚ ਹੋਏ 40ਵੇਂ ਮੈਚ 'ਚ ਬੰਗਲਾਦੇਸ਼ ਨੂੰ 28 ਦੌੜਾਂ ਨਾਲ ਹਰਾਉਂਦੇ ਹੋਏ ਸੈਮੀਫਾਈਨਲ 'ਚ ਸਥਾਨ ਪੱਕਾ ਕਰ ਲਿਆ ਹੈ। ਇਸ ਮੈਚ 'ਚ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਆਪਣੇ ਲਈ ਇਕ ਮੁਸੀਬਤ ਖੜ੍ਹੀ ਕਰ ਲਈ ਹੈ। ਕੋਹਲੀ 'ਤੇ ਮੈਚ ਦੌਰਾਨ ਬਹੁਤ ਜ਼ਿਆਦਾ ਅਪੀਲ ਕਰਦੇ ਹੋਏ ਆਈ.ਸੀ.ਸੀ. ਦੇ ਜ਼ਾਬਤੇ ਦੀ ਉਲੰਘਣਾ ਕਰਨ ਦਾ ਦੋਸ਼ ਹੈ, ਜਿਸ ਕਾਰਨ ਉਸ 'ਤੇ ਜੁਰਮਾਨਾ ਲਗ ਸਕਦਾ ਹੈ ਅਤੇ ਦੋ ਮੈਚਾਂ ਦਾ ਬੈਨ ਵੀ ਹੋ ਸਕਦਾ ਹੈ।
ਦਰਅਸਲ, ਬੰਗਲਾਦੇਸ਼ ਦੀ ਪਾਰੀ ਦੇ 11ਵੇਂ ਓਵਰ 'ਚ ਜਦੋਂ ਮੁਹੰਮਦ ਸ਼ੰਮੀ ਗੇਂਦਬਾਜ਼ੀ ਕਰਨ ਆਏ ਤਾਂ ਉਨ੍ਹਾਂ ਦੀ ਗੇਂਦ ਸੌਮਿਆ ਸਰਕਾਰ ਦੇ ਪੈਡ 'ਤੇ ਲੱਗੀ। ਪੂਰੀ ਟੀਮ ਨੇ ਅਪੀਲ ਕੀਤੀ, ਪਰ ਅੰਪਾਇਰ ਨੇ ਨਾਟ ਆਊਟ ਕਰਾਰ ਦਿੱਤਾ। ਵਿਰਾਟ ਕੋਹਲੀ ਨੇ ਪੰਜ ਸਕਿੰਟ ਬਾਕੀ ਰਹਿੰਦੇ ਡੀ.ਆਰ.ਐੱਸ. ਦੀ ਅਪੀਲੀ ਕੀਤੀ। ਥਰਡ ਅੰਪਾਇਰ ਅਲੀਮ ਡਾਰ ਨੇ ਜਦੋਂ ਚੈੱਕ ਕੀਤਾ ਤਾਂ ਉਸ 'ਚ ਬੈਟ ਦਾ ਇਨਸਾਈਡ ਐੱਜ ਦਿਸਿਆ।
ਇਸ ਲਈ ਉਨ੍ਹਾਂ ਨੂੰ ਨਾਟ ਆਊਟ ਕਰਾਰ ਦਿੱਤਾ। ਪਰ ਇਸ ਫੈਸਲੇ 'ਤੇ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਭੜਕ ਗਏ ਅਤੇ ਅੰਪਾਇਰ ਨਾਲ ਬਹਿਸ ਕਰਨ ਲੱਗੇ। ਟੀ.ਵੀ. ਰਿਪਲੇਅ 'ਚ ਦਿਖਾਇਆ ਗਿਆ ਸੀ ਕਿ ਬਾਲ ਟ੍ਰੈਕਿੰਗ 'ਚ ਅੰਪਾਇਰ ਕਾਲ ਆਇਆ ਸੀ, ਪਰ ਥਰਡ ਅੰਪਾਇਰ ਨੇ ਬਾਲ ਟ੍ਰੈਕਿੰਗ ਦਾ ਇਸਤੇਮਾਲ ਹੀ ਨਹੀਂ ਕੀਤਾ। ਇਸੇ ਕਾਰਨ ਟੀਮ ਇੰਡੀਆ ਨੇ ਰਿਵਿਊ ਗੁਆ ਦਿੱਤਾ।