BCCI ਦੇ ਪ੍ਰਧਾਨ ਗਾਂਗੁਲੀ ਨਾਲ ਗੱਲਬਾਤ ਨੂੰ ਲੈ ਕੇ ਉਤਸੁਕ ਹਨ : ਕੋਹਲੀ

10/24/2019 5:00:33 PM

ਮੁੰਬਈ— ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਵੀਰਵਾਰ ਨੂੰ ਕਿਹਾ ਕਿ ਬੀ. ਸੀ. ਸੀ. ਆਈ. ਦੇ ਨਵੇਂ ਨਿਯੁਕਤ ਪ੍ਰਧਾਨ ਅਤੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਦੇ ਨਾਲ 'ਚੋਟੀ ਦੇ ਪੱਧਰ ਅਤੇ ਪੇਸ਼ੇਵਰ ਚਰਚਾ' ਨੂੰ ਲੈ ਕੇ ਉਹ ਬੇਹੱਦ ਉਤਸ਼ਾਹਤ ਹਨ। ਰਾਸ਼ਟਰੀ ਕ੍ਰਿਕਟ ਟੀਮ ਦੀ ਭਵਿੱਖ ਦੀਆਂ ਯੋਜਨਾਵਾਂ ਨੂੰ ਲੈ ਕੇ ਗਾਂਗੁਲੀ ਅਤੇ ਕੋਹਲੀ ਦੇ ਛੇਤੀ ਹੀ ਮੁਲਾਕਾਤ ਕਰਨ ਦੀ ਉਮੀਦ ਹੈ। ਬੁੱਧਵਾਰ ਨੂੰ ਬੀ. ਸੀ. ਸੀ. ਆਈ. ਪ੍ਰਧਾਨ ਦੇ ਰੂਪ 'ਚ ਅਹੁਦਾ ਸੰਭਾਲਣ ਦੇ ਬਾਅਦ ਗਾਂਗੁਲੀ ਨੂੰ ਭਾਰਤੀ ਕ੍ਰਿਕਟ ਦਾ ਸਭ ਤੋਂ ਮਹੱਤਵਪੂਰਨ ਵਿਅਕਤੀ ਕਰਾਰ ਦਿੰਦੇ ਹੋਏ ਕਿਹਾ ਸੀ ਕਿ ਉਹ ਕਪਤਾਨ ਲਈ ਚੀਜ਼ਾਂ ਆਸਾਨ ਕਰਨ ਲਈ ਹੈ, ਮੁਸ਼ਕਲ ਕਰਨ ਲਈ ਨਹੀਂ।
PunjabKesari
ਕੋਹਲੀ ਨੇ ਵੀਰਵਾਰ ਨੂੰ ਇੱਥੇ ਇਕ ਪ੍ਰਚਾਰ ਪ੍ਰੋਗਰਾਮ ਦੇ ਦੌਰਾਨ ਕਿਹਾ, ''ਮੈਂ ਹੁਣ ਉਨ੍ਹਾਂ ਨੂੰ ਮਿਲਾਂਗਾ। ਮੈਂ ਚੰਗੀ ਚਰਚਾ ਨੂੰ ਲੈ ਕੇ ਉਤਸ਼ਾਹਤ ਹਾਂ। ਉਹ ਅਜਿਹੇ ਵਿਅਕਤੀ ਹਨ ਜੋ ਪਹਿਲਾਂ ਕਾਫੀ ਕ੍ਰਿਕਟ ਖੇਡ ਚੁੱਕੇ ਹਨ, ਜੋ ਉਸ ਸਥਿਤੀ ਨੂੰ ਜਾਣਦੇ ਹਨ ਜਿਸ 'ਚ ਅਸੀਂ ਹਾਂ, ਟੀਮ ਦੀ ਕੀ ਜ਼ਰੂਰਤ ਹੈ, ਭਾਰਤੀ ਕ੍ਰਿਕਟ ਨੂੰ ਕੀ ਜ਼ਰੂਰਤ ਹੈ।'' ਉਨ੍ਹਾਂ ਕਿਹਾ, ''ਇਸ ਲਈ ਤੁਹਾਨੂੰ ਚੰਗੀ, ਪੇਸ਼ੇਵਰ, ਚੋਟੀ ਦੇ ਪੱਧਰ ਦੀ ਚਰਚਾ ਦੀ ਜ਼ਰੂਰਤ ਹੈ। ਇਹ ਇਕ ਹਾਂ ਪੱਖੀ ਚਰਚਾ ਹੋਵੇਗੀ ਕਿਉਂਕਿ ਮੈਂ ਅਜੇ ਖੇਡ ਰਿਹਾ ਹਾਂ ਅਤੇ ਉਹ ਪਹਿਲਾਂ ਖੇਡ ਚੁੱਕੇ ਹਨ। ਇਨ੍ਹਾਂ ਚੀਜ਼ਾਂ ਨੂੰ ਲੈ ਕੇ ਆਪਸੀ ਸਮਝ ਹੋਵੇਗੀ। ਬੀਤੇ ਸਮੇਂ 'ਚ ਉਨ੍ਹਾਂ ਦੇ ਨਾਲ ਮੇਰੀ ਚੰਗੀ ਚਰਚਾ ਹੋਈ ਹੈ ਅਤੇ ਇਸ ਵਾਰ ਵੀ ਮੈਨੂੰ ਅਜਿਹੀ ਹੀ ਉਮੀਦ ਹੈ।'' ਗਾਂਗੁਲੀ ਚਾਹੁੰਦੇ ਹਨ ਕਿ ਕੋਹਲੀ ਆਈ. ਸੀ. ਸੀ. ਟੂਰਨਾਮੈਂਟ 'ਚ ਭਾਰਤ ਲਈ ਟਰਾਫੀ ਜਿੱਤਣ ਜੋ ਟੀਮ ਚੈਂਪੀਅਨਜ਼ ਟਰਾਫੀ ਦੇ ਬਾਅਦ ਤੋਂ ਨਹੀਂ ਕਰ ਸਕੀ ਹੈ।


Tarsem Singh

Content Editor

Related News